
ਯੂਟਿਊਬ, ਫੇਸਬੁੱਕ ਅਤੇ ਟਿਕਟਾਕ ਦੇ 23.5 ਕਰੋੜ ਯੂਜ਼ਰਸ ਦੀ ਜਾਣਕਾਰੀ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਨਵੀਂ ਦਿੱਲੀ: ਯੂਟਿਊਬ, ਫੇਸਬੁੱਕ ਅਤੇ ਟਿਕਟਾਕ ਦੇ 23.5 ਕਰੋੜ ਯੂਜ਼ਰਸ ਦੀ ਜਾਣਕਾਰੀ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਯੂਜ਼ਰਸ ਦੀ ਨਿੱਜੀ ਪ੍ਰੋਫਾਈਲ ਦੀ ਜਾਣਕਾਰੀ ਨੂੰ ਡਾਰਕ ਵੈੱਬ ‘ਤੇ ਵੇਚ ਦਿੱਤਾ ਗਿਆ ਹੈ। ਪ੍ਰੋ ਕੰਜ਼ਿਊਮਰ ਵੈੱਬਸਾਈਟ Comparitech ਦੇ ਸੁਰੱਖਿਆ ਖੋਜਕਰਤਾ ਨੇ ਕਿਹਾ ਕਿ ਇਸ ਦੇ ਪਿੱਛੇ ‘unsecured data’ ਹੈ। ਫੋਰਬਸ ਦੀ ਰਿਪੋਰਟ ਵਿਚ ਸੁਰੱਖਿਆ ਖੋਜਕਰਤਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਲੀਕ ਹੋਈ ਜਾਣਕਰੀ ਵੱਖ-ਵੱਖ ਡੇਟਾਸੈਟ ’ਤੇ ਪਹੁੰਚ ਚੁੱਕੀ ਹੈ।
You Tube
ਇਹਨਾਂ ਵਿਚੋਂ ਜੋ ਦੋ ਸਭ ਤੋਂ ਖਾਸ ਡੇਟਾ ਹਨ, ਉਹਨਾਂ ‘ਤੇ ਲਗਭਗ 10 ਕਰੋੜ ਯੂਜ਼ਰਸ ਦੀ ਜਾਣਕਾਰੀ ਮੌਜੂਦ ਹੈ। ਇਸ ਵਿਚ ਉਹਨਾਂ ਯੂਜ਼ਰਸ ਦੀ ਪ੍ਰੋਫਾਈਲ ਵੀ ਹੈ, ਜਿਨ੍ਹਾਂ ਨੂੰ ਇੰਸਟਾਗ੍ਰਾਮ ਤੋਂ ਹਟਾ ਦਿੱਤਾ ਗਿਆ ਹੈ। ਤੀਜਾ ਸਭ ਤੋਂ ਛੋਟਾ ਡੇਟਾ ਸੈੱਟ ਹੈ, ਜਿੱਥੇ 4.2 ਕਰੋੜ ਟਿਕਟਾਕ ਯੂਜ਼ਰਸ ਹਨ।
Cyber crime
ਰਿਪੋਰਟ ਵਿਚ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿਚ ਮੌਜੂਦ ਹਰ ਪੰਜ ਰਿਕਾਰਡ ਵਿਚੋਂ ਇਕ ਯੂਜ਼ਰ ਦਾ ਫੋਨ ਨੰਬਰ, ਪਤਾ, ਪ੍ਰੋਫਾਈਲ ਨਾਮ, ਅਸਲੀ ਨਾਮ, ਪ੍ਰੋਫਾਈਲ ਫੋਟੋ, ਅਕਾਊਂਟ ਵੇਰਵੇ ਦੇ ਨਾਲ ਫੋਲੋਅਰਸ ਦੀ ਗਿਣਤੀ ਅਤੇ ਲਾਈਕਸ ਦੀ ਸਾਰੀ ਜਾਣਕਾਰੀ ਵੀ ਮੌਜੂਦ ਹੈ।
Facebook
Comparitech ਦੇ ਸੰਪਾਦਕ Paun Bischoff ਨੇ ਕਿਹਾ ਕਿ ਸਪੈਮਰਸ ਅਤੇ ਸਾਈਬਰ ਅਪਰਾਧੀਆਂ ਲਈ ਇਹ ਜਾਣਕਾਰੀਆਂ ਕਾਫ਼ੀ ਕੰਮ ਦੀਆਂ ਹਨ, ਜਿਸ ਨਾਲ ਉਹ ਫਿਸ਼ਿੰਗ ਮੁਹਿੰਮ ਚਲਾਉਂਦੇ ਹਨ। ਖੋਜਕਰਤਾ ਮੁਤਾਬਕ ਜਾਣਕਾਰੀ ਲੀਕ ਦੇ ਪਿੱਛੇ ਡੀਪ ਸੋਸ਼ਲ ਨਾਮ ਦੀ ਇਕ ਕੰਪਨੀ ਦਾ ਹੱਥ ਹੈ, ਜਿਸ ਨੇ 2018 ਵਿਚ ਫੇਸਬੁੱਕ ਅਤੇ ਇੰਸਟਾਗ੍ਰਾਮ ਯੂਜ਼ਰਸ ਦੇ ਪ੍ਰੋਫਾਈਲ ਨੂੰ ਸਕਰੈਪ ਕਰਨ ਤੋਂ ਬਾਅਦ ਬੈਨ ਕਰ ਦਿੱਤਾ ਸੀ।