
ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇਸਬੁਕ ਨੇ ਪਿਛਲੇ ਦਿਨੋਂ ਅਪਣੇ ਕਰੋੜਾਂ ਯੂਜਰ ਲਈ ਕਈ ਨਵੇਂ ਫੀਚਰ ਸ਼ੁਰੂ ਕੀਤੇ ਹਨ। ਕਰੀਬ ਚਾਰ ਮਹੀਨੇ ਪਹਿਲਾਂ ਫੇਸਬੁਕ ਦੇ ਵੱਲੋਂ ਐਲਾਨ ...
ਨਵੀਂ ਦਿੱਲੀ (ਪੀਟੀਆਈ) :- ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇਸਬੁਕ ਨੇ ਪਿਛਲੇ ਦਿਨੋਂ ਅਪਣੇ ਕਰੋੜਾਂ ਯੂਜਰ ਲਈ ਕਈ ਨਵੇਂ ਫੀਚਰ ਸ਼ੁਰੂ ਕੀਤੇ ਹਨ। ਕਰੀਬ ਚਾਰ ਮਹੀਨੇ ਪਹਿਲਾਂ ਫੇਸਬੁਕ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਛੇਤੀ ਹੀ ਯੂਜਰ ਦੇ ਸੋਸ਼ਲ ਸਾਈਟ ਉੱਤੇ ਬਿਤਾਏ ਗਏ ਸਮੇਂ ਨੂੰ ਟ੍ਰੈਕ ਕਰਨ ਲਈ ਫੀਚਰ ਲਿਆਇਆ ਜਾਵੇਗਾ। ਹੁਣ ਫੇਸਬੁਕ ਨੇ ਇਹ ਫੀਚਰ ਸ਼ੁਰੂ ਕਰ ਦਿਤਾ ਹੈ, ਇਸ ਟੂਲ ਨੂੰ Your Time on Facebook ਨਾਮ ਦਿੱਤਾ ਗਿਆ ਹੈ।
Facebook
ਇਸ ਦੀ ਮਦਦ ਨਾਲ ਤੁਹਾਨੂੰ ਇਹ ਪਤਾ ਚੱਲ ਜਾਵੇਗਾ ਕਿ ਤੁਸੀਂ ਸੋਸ਼ਲ ਮੀਡੀਆ ਸਾਈਟ ਉੱਤੇ ਕਿੰਨਾ ਸਮਾਂ ਗੁਜ਼ਾਰਿਆ ਹੈ। ਮੀਡੀਆ ਰਿਪੋਟਰਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਪਨੀ ਨੇ ਨਵਾਂ ਫੀਚਰ ਸਾਰੇ ਯੂਜਰਸ ਲਈ ਸ਼ੁਰੂ ਕਰ ਦਿੱਤਾ ਹੈ। ਅਜੇ ਇਸ ਫੀਚਰ ਨੂੰ ਤੁਸੀਂ ਆਈਓਐਸ ਪਲੇਟਫਾਰਮ ਉੱਤੇ ਵੇਖ ਸਕਦੇ ਹੋ। ਜੇਕਰ ਤੁਸੀਂ ਵੀ ਇਹ ਜਾਨਣਾ ਚਾਹੁੰਦੇ ਹੋ ਕਿ ਹਫਤੇ ਵਿਚ ਤੁਸੀਂ ਫੇਸਬੁਕ ਅਤੇ ਇੰਸਟਾਗਰਾਮ ਉੱਤੇ ਕਿੰਨਾ ਸਮਾਂ ਗੁਜ਼ਾਰਿਆ ਤਾਂ ਇਸ ਦੇ ਲਈ ਸਭ ਤੋਂ ਪਹਿਲਾਂ ਫੇਸਬੁਕ ਸਾਈਟ ਜਾਂ ਐਪ ਵਿਚ ਲਾਗਇਨ ਕਰੋ।
Facebook
ਇਸ ਤੋਂ ਬਾਅਦ ਤੁਸੀਂ ਸੇਟਿੰਗ ਅਤੇ ਪ੍ਰਾਈਵੇਸੀ ਉੱਤੇ ਕਲਿਕ ਕਰੋ। ਹੁਣ ਇੱਥੇ ਤੁਹਾਨੂੰ Your Time on Facebook ਨਾਮ ਤੋਂ ਆਪਸ਼ਨ ਮਿਲੇਗਾ। ਇਸ ਉੱਤੇ ਕਲਿਕ ਕਰ ਦਿਓ। ਕਲਿਕ ਕਰਨ ਉੱਤੇ ਤੁਹਾਡੇ ਸਾਹਮਣੇ ਇਹ ਜਾਣਕਾਰੀ ਮਿਲੇਗੀ ਕਿ ਤੁਸੀਂ ਕਿੰਨਾ ਸਮਾਂ ਸੋਸ਼ਲ ਸਾਈਟ ਉੱਤੇ ਗੁਜ਼ਾਰਿਆ ਹੈ। ਉਦਾਹਰਣ ਲਈ ਤੁਸੀਂ ਸੋਮਵਾਰ ਨੂੰ 25 ਮਿੰਟ ਦਾ ਸਮਾਂ ਫੇਸਬੁਕ ਨੂੰ ਦਿੱਤਾ, ਉਥੇ ਹੀ ਮੰਗਲਵਾਰ ਨੂੰ ਇਹ ਸਮਾਂ ਵਧ ਕੇ 40 ਮਿੰਟ ਹੋ ਗਿਆ।
Facebook
ਇਸ ਤਰ੍ਹਾਂ ਤੁਸੀਂ ਵੱਖ - ਵੱਖ ਦਿਨਾਂ ਦੇ ਹਿਸਾਬ ਨਾਲ ਪੂਰੇ ਹਫਤੇ ਵਿਚ ਇਹ ਜਾਣ ਸਕੋਗੇ ਕਿ ਤੁਸੀਂ ਕੁਲ ਕਿੰਨਾ ਸਮਾਂ ਫੇਸਬੁਕ ਜਾਂ ਇੰਸਟਾਗਰਾਮ ਨੂੰ ਦਿੱਤਾ। ਜੇਕਰ ਤੁਹਾਨੂੰ ਫੇਸਬੁਕ ਦੀ ਭੈੜੀ ਆਦਤ ਹੈ ਅਤੇ ਤੁਸੀਂ ਤੈਅ ਲਿਮਟ ਤੋਂ ਜ਼ਿਆਦਾ ਫੇਸਬੁਕ ਚਲਾਉਂਦੇ ਹੋ ਤਾਂ ਇਥੇ ਇਕ ਲਿਮਟ ਵੀ ਸੈਟ ਕਰ ਸਕਦੇ ਹੋ। ਤੈਅ ਲਿਮਟ 'ਤੇ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਵੇਗਾ। ਫੇਸਬੁਕ ਦੇ ਵੱਲੋਂ ਅਗਸਤ ਵਿਚ ਇਸ ਬਾਰੇ ਐਲਾਨ ਕੀਤਾ ਗਿਆ ਸੀ।
ਸੋਸ਼ਲ ਸਾਈਟ ਵੱਲੋਂ ਕਿਹਾ ਗਿਆ ਸੀ ਕਿ ਛੇਤੀ ਹੀ ਨਵਾਂ ਫੀਚਰ ਯੂਜਰ ਨੂੰ ਅਪਣਾ ਟਾਈਮ ਮੈਨੇਜ ਕਰਨ ਵਿਚ ਮਦਦ ਕਰੇਗਾ। ਕੰਪਨੀ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਟਾਈਮ ਟਰੈਕਿੰਗ ਫੀਚਰ ਸੰਵਾਦ ਸਥਾਪਤ ਕਰਨ ਵਿਚ ਮਦਦ ਕਰੇਗਾ। ਫੇਸਬੁਕ ਦੇ ਨਵੇਂ ਸ਼ੁਰੂ ਕੀਤੇ ਗਏ ਫੀਚਰ ਵਿਚ ਤੁਹਾਨੂੰ ਹੋਰ ਵੀ ਕਈ ਆਪਸ਼ਨ ਮਿਲਣਗੇ। ਇਸ ਤੋਂ ਪਹਿਲਾਂ ਇੰਸਟਾਗਰਾਮ ਉੱਤੇ ਵੀ ਕੁੱਝ ਦਿਨ ਪਹਿਲਾਂ ਇਸ ਫੀਚਰ ਨੂੰ ਜੋੜਿਆ ਗਿਆ ਹੈ ਜਿਸ ਦਾ ਨਾਮ ਯੋਰ ਐਕਟਿਵਿਟੀ ਹੈ।