ਬੋਲਣ ਨਾਲ ਅਪਣੇ ਆਪ ਹੀ ਟਾਈਪ ਹੋ ਜਾਂਦੇ ਹਨ ਅਖ਼ਰ, ਇਹ ਹਨ ਐਪਸ
Published : May 27, 2018, 3:05 pm IST
Updated : May 27, 2018, 3:05 pm IST
SHARE ARTICLE
apps will type automatically
apps will type automatically

ਇਕ ਦੌਰ ਸੀ ਜਦੋਂ ਟਾਈਪਰਾਈਟਰ ਨੂੰ ਘਰ ਦੀ ਅਹਿਮ ਜ਼ਰੂਰਤ ਸਮਝਿਆ ਜਾਂਦਾ ਸੀ। ਹੱਥਾਂ ਨੂੰ ਦਰਦ ਤੋਂ ਬਚਾਉਣ ਅਤੇ ਤੇਜ਼ੀ ਨਾਲ ਲਿਖਣ ਦਾ ਇਹੀ ਚੰਗਾ ਜ਼ਰੀਆ ਸੀ। ਇਸ ਤੋਂ...

ਨਵੀਂ ਦਿੱਲ‍ੀ : ਇਕ ਦੌਰ ਸੀ ਜਦੋਂ ਟਾਈਪਰਾਈਟਰ ਨੂੰ ਘਰ ਦੀ ਅਹਿਮ ਜ਼ਰੂਰਤ ਸਮਝਿਆ ਜਾਂਦਾ ਸੀ। ਹੱਥਾਂ ਨੂੰ ਦਰਦ ਤੋਂ ਬਚਾਉਣ ਅਤੇ ਤੇਜ਼ੀ ਨਾਲ ਲਿਖਣ ਦਾ ਇਹੀ ਚੰਗਾ ਜ਼ਰੀਆ ਸੀ। ਇਸ ਤੋਂ ਬਾਅਦ ਕੰਪ‍ਿਊਟਰ ਆਇਆ। ਲੋਕ ਟਾਈਪਰਾਈਟਰ ਭੁੱਲ ਕੇ ਕੀਬੋਰਡ ਦੇ ਜ਼ਰੀਏ ਅਪਣੀ ਗੱਲਾਂ ਟਾਈਪ ਕਰਨ ਲੱਗ ਗਏ ਹਨ। ਸ‍ਮਾਰਟਫ਼ੋਨ ਅਤੇ ਟੈਬ ਆਏ ਤਾਂ ਉਹ ਕੀਬੋਰਡ ਦੇ ਛੋਟੇ ਰੂਪ ਕੀਪੈਡ ਦਾ ਕਾਂਨ‍ਸੈਪ‍ਟ ਲੈ ਕੇ ਆਏ ਅਤੇ ਤਕਨੀਕ ਹੁਣ ਇਸ ਤੋਂ ਵੀ ਅੱਗੇ ਜਾ ਚੁਕੀ ਹੈ। ਹੁਣ ਤੁਸੀਂ ਬੋਲੋ ਅਤੇ ਤੁਹਾਡਾ ਕੰ‍ਪ‍ਿਊਟਰ ਅਤੇ ਸ‍ਮਾਰਟਫ਼ੋਨ ਅਪਣੇ ਆਪ ਲਿਖਦਾ ਜਾਵੇਗਾ।

apps apps

ਦੁਨੀਆਂ ਦੀ ਕਈ ਮੁੱਖ ਭਾਸ਼ਾਵਾਂ 'ਚ ਬੋਲ ਕੇ ਟਾਈਪ ਕਰਨ ਦੀ ਸਹੂਲਤ ਨੂੰ Speech to Text ਜਾਂ STT ਕਿਹਾ ਜਾਂਦਾ ਹੈ।  ਪਹਿਲਾਂ ਇਸ ਤਰ੍ਹਾਂ ਦੀ ਸਹੂਲਤ ਸਿਰਫ਼ ਅੰਗ੍ਰੇਜ਼ੀ ਜਾਂ ਵਿਦੇਸ਼ੀ ਭਾਸ਼ਾਵਾਂ 'ਚ ਸੀ ਪਰ ਹੁਣ ਤੁਸੀਂ ਹਿੰਦੀ 'ਚ ਵੀ ਬੋਲ ਕੇ ਟਾਈਪਿੰਗ ਦੀ ਸਹੂਲਤ ਹਾਸਲ ਕਰ ਸਕਦੇ ਹੋ। ਸ‍ਮਾਰਟਫ਼ੋਨ ਅਤੇ ਕੰ‍ਪ‍ਿਊਟਰ ਦੋਹਾਂ 'ਤੇ ਕਰ ਸਕਦੇ ਹੋ ਟਾਈਪ। ਇਥੇ ਅਸੀਂ ਤੁਹਾਨੂੰ ਜਿਨ੍ਹਾਂ ਵਾਇਸ ਟਾ‍ਈਪਿੰਗ ਟੂਲ ਬਾਰੇ ਦਸ ਰਹੇ ਹਾਂ, ਉਨ੍ਹਾਂ ਦੀ ਮਦਦ ਨਾਲ ਤੁਸੀਂ ਕੰ‍ਪ‍ਿਊਟਰ, ਲੈਪਟਾਪ ਅਤੇ ਸ‍ਮਾਰਟਫ਼ੋਨ ਤਿੰਨਾਂ 'ਤੇ ਬੋਲ ਕੇ ਟਾਈਪ ਕਰ ਸਕਦੇ ਹੋ। ਇਸ ਦੇ ਐਪ ਵੀ ਤੁਸੀਂ ਗੂਗਲ ਪ‍ਲੇ ਸ‍ਟੋਰ ਤੋਂ ਡਾਊਨਲੋਡ ਕਰ ਸਕਦੇ ਹੋ। 

speaking apps will type automaticallyspeaking apps will type automatically

Dictation.io : ਵਾਇਸ ਟਾਈਪਿੰਗ ਲਈ ਇੰਟਰਨੈਟ ਦੀ ਦੁਨੀਆਂ 'ਚ ਇਹ ਵੈਬਸਾਈਟ ਸੱਭ ਤੋਂ ਜ਼ਿਆਦਾ ਮਸ਼ਹੂਰ ਹੈ। ਜ਼ਿਆਦਾਤਰ ਲੋਕ ਵਾਇਸ ਟਾਈਪਿੰਗ ਲਈ ਇਸ ਵੈਬਸਾਈਟ ਦੀ ਵਰਤੋਂ ਕਰਦੇ ਹਨ। ਇਸ ਦੇ ਜ਼ਰੀਏ ਤੁਸੀਂ ਭਾਰਤ 'ਚ ਬੋਲੀ ਜਾਣ ਵਾਲੀ ਜ਼ਿਆਦਾ ਤਰ ਭਾਸ਼ਾਵਾਂ 'ਚ ਟਾਈਪ ਕਰ ਸਕਦੇ ਹੋ।

type automaticallytype automatically

Hindi Dictation Online :  ਭਾਰਤ ਦੀ ਜ਼ਿਆਦਾ ਤਰ ਭਾਸ਼ਾਵਾਂ ਇਥੇ ਤੁਹਾਨੂੰ ਮਿਲ ਸਕਦੀਆਂ ਹਨ। ਹਿੰਦੀ 'ਚ ਅਸਾਨੀ ਨਾਲ ਟਾਈਪ ਕਰ ਸਕਦੇ ਹੋ।

speaking speaking

Google Docs : ਮਾਈਕ੍ਰੋਸਾਫ਼ਟ ਵਰਡ ਦੀ ਤਰਜ਼ 'ਤੇ ਤਿਆਰ ਕੀਤਾ ਗਿਆ ਗੂਗਲ ਦਾ ਇਹ ਖ਼ਾਸ ਟੂਲ ਹੈ। ਇਸ ਦੀ ਵਰਤੋਂ ਕੰਪਿਊਟਰ ਜਾਂ ਮੋਬਾਇਲ 'ਤੇ ਆਨਲਾਈਨ ਕੀਤਾ ਜਾਂਦਾ ਹੈ। ਇਸ 'ਚ ਵਾਇਸ ਟਾਈਪਿੰਗ ਕਰਨ ਦਾ ਫ਼ੀਚਰ ਵੀ ਹੈ। ਵਾਇਸ ਟਾਈਪਿੰਗ ਕਰ ਉਸ ਨੂੰ ਆਨਲਾਈਨ ਕਿਤੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ। ਗੂਗਲ ਡਾਕਸ ਫ਼ਾਈਲ ਇਕ ਡਿਵਾਇਸ 'ਤੇ ਤਿਆਰ ਕਰ ਦੂਜੇ ਡਿਵਾਇਸ 'ਤੇ ਅਸਾਨੀ ਨਾਲ ਐਕਸੈੱਸ ਕਰ ਸਕਦੇ ਹੋ। ਇਹ ਮੋਬਾਇਲ ਅਤੇ ਕੰ‍ਪ‍ਿਊਟਰ ਦੋਹਾਂ 'ਤੇ ਅਸਾਨੀ ਨਾਲ ਕੰਮ ਕਰਦਾ ਹੈ। ਤੁਸੀਂ ਐਪ ਵੀ ਡਾਊਨਲੋਡ ਕਰ ਸਕਦੇ ਹੋ। 

speaking apps speaking apps

Google Translate :  ਆਮ ਤੌਰ 'ਤੇ ਇਹ ਇਕ ਭਾਸ਼ਾ ਤੋਂ ਦੂਜੀ ਭਾਸ਼ਾ 'ਚ ਸ਼ਬਦਾਂ ਦਾ ਅਨੁਵਾਦ ਕਰਨ ਲਈ ਤੈਅ ਕੀਤਾ ਗਿਆ ਹੈ।  ਇਸ ਦੇ ਜ਼ਰੀਏ ਤੁਸੀਂ ਵਾਇਸ ਟਾਈਪਿੰਗ ਵੀ ਕਰ ਸਕਦੇ ਹੋ। ਵਾਇਸ ਟਾਈਪਿੰਗ ਦਾ ਇਹ ਸੰਭਵ ਕੰ‍ਪ‍ਿਊਟਰ ਜਗਤ ਦਾ ਪਹਿਲਾ ਟੂਲ ਇਹੀ ਸੀ। ਮਾਇਕ ਆਇਕਨ 'ਤੇ ਕਲਿਕ ਕਰ ਕੇ ਤੁਸੀਂ 200 ਤੋਂ 500 ਸ਼ਬਦ ਬੋਲ ਕੇ ਯਾਨੀ ਵਾਇਸ ਟਾਈਪਿੰਗ ਤੁਰਤ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement