
ਰਾਜਸਥਾਨ ਦੇ ਸਿਰੋਹੀ ਤੋਂ ਇੱਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ...
ਜੈਪੁਰ: ਰਾਜਸਥਾਨ ਦੇ ਸਿਰੋਹੀ ਤੋਂ ਇੱਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਕੱਲ ਯਾਨੀ ਸ਼ੁੱਕਰਵਾਰ ਦੀ ਹੈ। ਵੀਡੀਓ ਵਿੱਚ ਸਾਫ਼ ਦਿਖ ਰਿਹਾ ਹੈ ਕਿ ਚਲਦੇ ਰਸਤੇ ‘ਤੇ ਸੜਕ ਧਸ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸੜਕ ਦਾ ਉਹ ਹਿੱਸਾ ਹੇਠਾਂ ਧਸਿਆ, ਜੋ ਨਾਲੇ ਉੱਤੇ ਬਣਿਆ ਹੋਇਆ ਸੀ। ਨਾਲੇ ਦੇ ਨੇੜੇ ਖੜੇ ਹੋਏ ਇੱਕ ਸ਼ਖਸ ਅਤੇ ਨਾਲੇ ਦੇ ਉੱਤੋਂ ਗੁਜਰ ਰਹੇ ਵਿਅਕਤੀ ਨੂੰ ਇਸ ਗੱਲ ਦੀ ਭਿਣਕ ਤੱਕ ਵੀ ਨਹੀਂ ਸੀ ਕਿ ਇੱਕ ਸਕਿੰਟ ਦੇ ਅੰਦਰ ਉਹ ਹੇਠਾਂ ਧਸ ਜਾਣਗੇ।
#WATCH: Portion of a footpath built over a drain, collapsed yesterday in Sirohi; 2 injured. #Rajasthan pic.twitter.com/4Ja6pgEt94
— ANI (@ANI) October 26, 2019
ਇਹ ਵੀਡੀਓ ਸ਼ੁੱਕਰਵਾਰ ਦੀ ਹੈ ਅਤੇ ਇਸ ਵਿੱਚ ਦੋ ਲੋਕਾਂ ਨੂੰ ਸੱਟਾਂ ਵੱਜੀਆਂ ਹਨ। ਖ਼ਬਰਾਂ ਅਨੁਸਾਰ ਟੁੱਟੇ ਹੋਏ ਨਾਲੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਸਿਰੋਹੀ ਸ਼ਹਿਰ ਵਿੱਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਇੱਕ ਕੰਪਲੈਕਸ ਤੋਂ ਬਾਹਰ ਨਾਲੇ ਦੇ ਉੱਤੇ ਬਣਿਆ ਫੁਟਫਾਥ ਅੱਖ ਝਪਕਦੇ ਹੀ ਢਹਿ ਗਿਆ। ਇਸ ਹਾਦਸੇ ਵਿੱਚ ਦੋ ਲੋਕ ਜਖ਼ਮੀ ਹੋ ਗਏ।
Road Damage
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੋਕਾਂ ਨੂੰ ਅੰਦਰ ਧਸਤਾ ਵੇਖ ਉੱਥੇ ਤਮਾਮ ਨਜਦੀਕ ਖੜੇ ਲੋਕ ਵੀ ਮੌਕੇ ‘ਤੇ ਪਹੁੰਚ ਗਏ, ਜਿੱਥੇ ਮੌਜੂਦ ਲੋਕਾਂ ਦੀ ਮੱਦਦ ਨਾਲ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਜਾਣਕਾਰੀ ਮੁਤਾਬਕ, ਡਾਕਟਰ ਨੇ ਉਨ੍ਹਾਂ ਦਾ ਮੁਢਲਾ ਇਲਾਜ ਕਰਕੇ ਛੁੱਟੀ ਦੇ ਦਿੱਤੀ ਹੈ। ਦੱਸ ਦਈਏ ਕਿ ਇਹ ਪੂਰੀ ਵਾਰਦਾਤ ਇੱਕ ਦੁਕਾਨ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।