
ਕਿਹਾ - ਤਿੰਨ ਪਲੇਟਫ਼ਾਰਮਾਂ ਵਿਚ ਇੰਟਰਆਪਰੇਬਿਲਿਟੀ ਲਿਆਉਣ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ
ਨਵੀਂ ਦਿੱਲੀ : ਫ਼ੇਸਬੁੱਕ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਕੰਪਨੀ ਦਾ ਮੁੱਖ ਧਿਆਨ ਇਸ ਗੱਲ 'ਤੇ ਹੈ ਕਿ ਉਪਭੋਗਤਾਵਾਂ ਦੇ ਡਾਟਾ ਨੂੰ ਗੁਪਤ ਰੱਖਿਆ ਜਾਵੇ। ਇਸ ਦੇ ਨਾਲ ਹੀ ਕੰਪਨੀ ਮੈਸੰਜਰ, ਇੰਸਟਾਗ੍ਰਾਮ ਅਤੇ ਵਾਟਸਐਪ ਵਰਗੇ ਵੱਖ-ਵੱਖ ਪਲੇਟਫ਼ਾਰਮ ਦੇ ਖਾਤਿਆਂ ਵਿਚ ਬਿਨਾਂ ਕਿਸੇ ਦਿਕਤ ਦੇ ਆਪਸ ਵਿਚ ਜੋੜਣ ਦੀ ਸਹੂਲਤ ਦੇਣ ਦੀ ਦਿਸ਼ਾ ਵਲ ਕੰਮ ਹੋ ਰਿਹਾ ਹੈ।
Facebook
ਫ਼ੇਸਬੁੱਕ ਨੇ ਡਵੈਲਪਰਾਂ ਦੀ ਸਾਲਾਨਾ ਬੈਠਕ 'ਏਈਈਐਚ' 'ਚ ਇਸ ਗੱਲ ਦਾ ਐਲਾਨ ਕੀਤਾ ਗਿਆ ਕਿ ਉਹ ਤਿੰਨ ਪਲੇਟਫ਼ਾਰਮ ਵਿਚ ਇੰਟਰਆਪਰੇਬਿਲਿਟੀ ਲਿਆਉਣ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ। ਫ਼ੇਸਬੁੱਕ ਦੇ ਮੁੱਖ ਤਕਨੀਕੀ ਅਧਿਕਾਰੀ (ਸੀ. ਟੀ. ਓ.) ਮਾਈਕ ਸ਼੍ਰੇਏਫਰ ਨੇ ਕਿਹਾ, ''ਮੈਂ ਚਾਹੁੰਦਾ ਹਾਂ ਕਿ ਮੈਂ ਇਨ੍ਹਾਂ ਪਲੇਟਫ਼ਾਰਮਾਂ 'ਤੇ ਅਪਣੇ ਦੋਸਤਾਂ ਨਾਲ ਜੁੜਿਆ ਰਹਾਂ ਪਰ ਮੈਂ ਅੰਕੜਿਆਂ 'ਤੇ ਕਾਬੂ ਚਾਹੁੰਦਾ ਹਾਂ। ਇਸ ਦਿਸ਼ਾ 'ਚ ਕੰਮ ਕਰ ਰਹੇ ਹਾਂ।''
Facebook
ਉਨ੍ਹਾਂ ਨੇ ਕਿਹਾ ਕਿ ਫ਼ੇਸਬੁੱਕ ਨੇ ਇਸ ਵਿਸ਼ੇ 'ਤੇ ਚਰਚਾ ਜਲਦੀ ਸ਼ੁਰੂ ਕਰ ਦਿਤੀ ਹੈ ਤਾਂ ਜੋ ਇਸ ਦੀ ਡਿਜ਼ਾਇਨਿੰਗ ਤੋਂ ਪਹਿਲਾਂ ਇਨਕ੍ਰਿਪਸ਼ਨ ਅਤੇ ਸੁਰਖਿਆ ਵਰਗੇ ਮੁੱਦਿਆਂ 'ਤੇ ਸਰਕਾਰਾਂ ਅਤੇ ਸੁਰੱਖਿਆ ਮਾਹਰਾਂ ਨਾਲ ਗੱਲ ਕਰ ਸਕੀਏ। ਸ਼੍ਰੋਏਫ਼ਰ ਨੇ ਕਿਹਾ ਕਿ ਉਤਪਾਦਾਂ ਨੂੰ ਬਣਾਉਂਦੇ ਸਮੇਂ ਕੰਪਨੀ ਦਾ ਧਿਆਨ ਸਭ ਤੋਂ ਜ਼ਿਆਦਾ ਗਾਹਕਾਂ ਦੀ ਡਾਟਾ ਸੁਰੱਖਿਆ 'ਤੇ ਹੁੰਦਾ ਹੈ।