
ਜੇ ਤੁਸੀਂ Jio ਯੂਜ਼ਰਜ਼ ਹੋ ਤਾਂ ਤੁਸੀਂ ਹਾਲੇ ਵੀ ਪੁਰਾਣੇ ਟੈਰਿਫ ਤੋਂ ਰਿਚਾਰਜ ਕਰ ਸਕਦੇ ਹੋ।
ਨਵੀਂ ਦਿੱਲੀ: ਟੈਲੀਕਾਮ ਕੰਪਨੀਆਂ ਨੇ ਦਸੰਬਰ ਮਹੀਨੇ ਦੀ ਸ਼ੁਰੂਆਤ ‘ਚ ਹੀ ਨਵੇਂ ਟੈਰਿਫ ਪਲਾਨ ਲਾਗੂ ਕਰ ਦਿੱਤੇ ਸਨ ਜਿਸ ਤੋਂ ਬਾਅਦ ਤੁਹਾਡੀ ਜੇਬ ‘ਤੇ ਬੋਝ ਵਧ ਗਿਆ ਹੈ। ਹਾਲਾਂਕਿ 3 ਦਸੰਬਰ ਨੂੰ Airtel ਤੇ Vodafone ਵੱਲੋਂ ਪਲਾਨ ਪੇਸ਼ ਕੀਤੇ ਜਾਣ ਦੇ ਤਿੰਨ ਦਿਨ ਬਾਅਦ ਯਾਨੀ 6 ਦਸੰਬਰ ਨੂੰ Jio ਨੇ ਆਪਣੇ ਨਵੇਂ ਟੈਰਿਫ ਲਾਗੂ ਕੀਤੇ ਸਨ। ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਤਕ ਕੰਪਨੀ ਨੇ ਆਪਣੇ ਯੂਜ਼ਰਜ਼ ਨੂੰ ਪੁਰਾਣੇ ਟੈਰਿਫ ਨਾਲ ਹੀ ਰਿਚਾਰਜ ਕਰਨ ਦਾ ਮੌਕਾ ਦਿੱਤਾ ਸੀ।
Jioਹੁਣ ਤਾਜ਼ਾ ਰਿਪੋਰਟਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹੀ ਮੌਕਾ Jio ਮੁੜ ਆਪਣੇ ਯੂਜ਼ਰਜ਼ ਨੂੰ ਦੇ ਰਿਹਾ ਹੈ। ਮਤਲਬ ਇਹ ਹੈ ਕਿ ਜੇ ਤੁਸੀਂ Jio ਯੂਜ਼ਰਜ਼ ਹੋ ਤਾਂ ਤੁਸੀਂ ਹਾਲੇ ਵੀ ਪੁਰਾਣੇ ਟੈਰਿਫ ਤੋਂ ਰਿਚਾਰਜ ਕਰ ਸਕਦੇ ਹੋ। ਹਾਲਾਂਕਿ ਇਸ ਦੇ ਪਿੱਛੇ ਇਕ ਸ਼ਰਤ ਹੈ ਤੇ ਉਸ ਬਾਰੇ ਅਸੀਂ ਤੁਹਾਨੂੰ ਅੱਗੇ ਦੱਸਾਂਗੇ। ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਪੁਰਾਣੇ ਰਿਚਾਰਜ ਦਾ ਮਤਲਬ ਜੀਓ ਦਾ ਉਹੀ 444 ਰੁਪਏ ਦਾ ਰਿਚਾਰਜ ਹੈ ਜੋ 84 ਦਿਨਾਂ ਦੀ ਵੈਲੀਡਿਟੀ ਨਾਲ ਆਉਂਦਾ ਸੀ।
Jio ਇਹੀ ਨਹੀਂ ਇਸ ਤੋਂ ਇਲਾਵਾ ਜੀਓ ਦੇ ਹੋਰ ਪੁਰਾਣੇ ਰਿਚਾਰਜ ਵੀ ਕੀਤੇ ਜਾ ਸਕਦੇ ਹਨ। ਇਸ ਦੇ ਲਈ ਤੁਹਾਨੂੰ Jio ਦੀ ਵੈੱਬਸਾਈਟ ‘ਤੇ ਜਾਣਾ ਪਵੇਗਾ। ਇੱਥੇ ਜਾ ਕੇ ਤੁਸੀਂ ਲਾਗਇਨ ਕਰ ਕੇ ਉਸ ਦਾ ਫਾਇਦਾ ਉਠਾ ਸਕਦੇ ਹੋ। ਜੇਕਰ ਤੁਹਾਡੇ ਮਨ ਵਿਚ ਇਹ ਸਵਾਲ ਹੈ ਕਿ ਇਹ ਕਿਵੇਂ ਕਰੀਏ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦਾ ਜਵਾਬ। ਸਭ ਤੋਂ ਪਹਿਲਾਂ ਤੁਸੀਂ jio.com ‘ਤੇ ਜਾਓ ਤੇ ਉੱਥੇ ਸਾਈਨ ਇਨ ‘ਤੇ ਕਲਿੱਕ ਕਰੋ।
Jioਉੱਥੇ ਕਲਿੱਕ ਕਰਦਿਆਂ ਹੀ ਤੁਹਾਡੇ ਤੋਂ ਜੀਓ ਨੰਬਰ ਮੰਗਿਆ ਜਾਵੇਗਾ ਤੇ ਹੇਠਾ ਤੁਹਾਨੂੰ ਜਨਰੇਟ ਓਟੀਪੀ ਦੀ ਆਪਸ਼ਨ ਮਿਲੇਗੀ। ਇਸ ‘ਤੇ ਕਲਿੱਕ ਕਰਦਿਆਂ ਹੀ ਤੁਹਾਡੇ ਨੰਬਰ ‘ਤੇ ਇਕ OTP ਆਵੇਗਾ ਜਿਸ ਨੂੰ ਭਰਦਿਆਂ ਹੀ ਤੁਸੀਂ ਲਾਗ ਇਨ ਹੋ ਜਾਓਗੇ। ਲਾਗਇਨ ਤੋਂ ਬਾਅਦ ਸੱਜੇ ਹੱਥ ਤੁਹਾਨੂੰ ਸੈਟਿੰਗ ਦੀ ਆਪਸ਼ਨ ਨਜ਼ਰ ਆਵੇਗੀ। ਇਸ ‘ਤੇ ਕਲਿੱਕ ਕਰੋ ਤੇ ਸਭ ਤੋਂ ਹੇਠਾਂ ਤਕ ਸਕ੍ਰੋਲ ਕਰੋ। ਇੱਥੇ ਤੁਹਾਨੂੰ Tarrif Protection ਆਪਸ਼ਨ ਮਿਲੇਗੀ।
Jioਇਸ ’ਤੇ ਕਲਿੱਕ ਕਰੋ। ਹੁਣ ਇੱਥੇ ਆਉਂਦੀ ਹੈ ਉਸ ਸ਼ਰਤ ਦੀ ਗੱਲ ਜਿਸ ਦਾ ਜ਼ਿਕਰ ਅਸੀਂ ਸਾਰਿਆਂ ਨੇ ਪਹਿਲਾਂ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਰਿਚਾਰਜ ਕਰਨ ਦੀ ਸ਼ਰਤ ਇਹ ਹੈ ਕਿ Tariff protection ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਪੁਰਾਣੇ ਟੈਰਿਫ ਪਲਾਨ ਤੋਂ ਰਿਚਾਰਜ ਕਰਨ ਦਾ ਮੌਕਾ ਉਦੋਂ ਮਿਲਦਾ ਹੈ ਜਦੋਂ ਤੁਹਾਡੇ ਨੰਬਰ ‘ਤੇ ਕੋਈ ਐਕਟਿਵ ਪਲਾਨ ਨਾ ਹੋਵੇ। ਨਾਲ ਹੀ ਇਹ ਉਨ੍ਹਾਂ ਲੋਕਾਂ ਲਈ ਵੀ ਨਹੀਂ ਹੈ ਜਿਨ੍ਹਾਂ ਦਾ ਪੁਰਾਣਾ ਟੈਰਿਫ ਪਲਾਨ ਹਾਲ ਹੀ ‘ਚ ਖ਼ਤਮ ਹੋਇਆ ਹੋਵੇ।
ਇਸ ਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਕਾਫ਼ੀ ਸਮੇਂ ਤੋਂ Jio ਰਿਚਾਰਜ ਨਹੀਂ ਕਰ ਰਹੇ ਸਨ ਉਹੀ ਲੋਕ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਜੇਕਰ ਤੁਹਾਡੇ ਨੰਬਰ ‘ਤੇ ਕੋਈ ਪਲਾਨ ਐਕਟੀਵੇਟ ਹੈ ਜਾਂ ਫਿਰ ਹਾਲ ਹੀ ‘ਚ ਖ਼ਤਮ ਹੋਇਆ ਹੈ ਤਾਂ ਫਿਰ ਤੁਸੀਂ ਪੁਰਾਣੇ ਪਲਾਨ ਤੋਂ ਰਿਚਾਰਜ ਨਹੀਂ ਕਰ ਸਕਦੇ। ਅਸੀਂ ਵੀ Jio ਦੀ ਵੈੱਬਸਾਈਟ ‘ਤੇ ਜਾ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਪਰ ਸ਼ਰਤ ਅਨੁਸਾਰ ਇਹ ਪਤਾ ਨਹੀਂ ਲਗਾ ਸਕੇ ਕਿ ਪੁਰਾਣੇ ਪਲਾਨ ਉਪਲੱਬਧ ਹਨ ਜਾਂ ਨਹੀਂ।
ਪਰ ਉੱਥੇ ਕਲਿੱਕ ਕਰਦਿਆਂ ਹੀ ਜੀਓ ਨੇ ਇਹ ਜ਼ਰੂਰ ਮੈਸੇਜ ਦਿੱਤਾ ਕਿ ਤੁਹਾਡੇ ਕੋਲ ਤਾਜ਼ਾ ਪਲਾਨ ਐਕਟੀਵੇਟ ਹਨ ਤੇ ਤੁਸੀਂ ਇਸ ਸਹੂਲਤ ਦਾ ਫਾਇਦਾ ਨਹੀਂ ਲੈ ਸਕਦੇ। ਇਸ ਲਈ ਅਸੀਂ ਇਹ ਵੀ ਦਾਅਵਾ ਨਹੀਂ ਕਰਦੇ ਕਿ ਇਹ ਆਪਸ਼ਨ ਸਾਰਿਆਂ ਲਈ ਕੰਮ ਕਰੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।