ਬੈਂਕ ਕਰਮਚਾਰੀਆਂ ਦੀ ਹੜਤਾਲ ਜਾਰੀ, ਕਾਰੋਬਾਰ ਪ੍ਰਭਾਵਿਤ
Published : May 31, 2018, 4:16 pm IST
Updated : May 31, 2018, 4:16 pm IST
SHARE ARTICLE
business affected
business affected

ਬੈਂਕ ਕਰਮਚਾਰੀਆਂ ਦੀ ਤਨਖ਼ਾਹ ਵਾਧਾ ਨੂੰ ਲੈ ਕੇ ਹੜਤਾਲ ਕਾਰਨ ਦੇਸ਼ ਭਰ ਵਿਚ ਬੈਂਕ ਸੇਵਾਵਾਂ ਅੱਜ ਵੀ ਪ੍ਰਭਾਵਿਤ ਹੈ। ਦੋ ਦਿਨ ਦੀ ਹੜਤਾਲ ਦਾ ਅੱਜ ਆਖ਼ਰੀ ਦਿਨ ਹੈ...

ਨਵੀਂ ਦਿੱਲੀ : ਬੈਂਕ ਕਰਮਚਾਰੀਆਂ ਦੀ ਤਨਖ਼ਾਹ ਵਾਧਾ ਨੂੰ ਲੈ ਕੇ ਹੜਤਾਲ ਕਾਰਨ ਦੇਸ਼ ਭਰ ਵਿਚ ਬੈਂਕ ਸੇਵਾਵਾਂ ਅੱਜ ਵੀ ਪ੍ਰਭਾਵਿਤ ਹੈ। ਦੋ ਦਿਨ ਦੀ ਹੜਤਾਲ ਦਾ ਅੱਜ ਆਖ਼ਰੀ ਦਿਨ ਹੈ। ਯੂਨਾਇਟਿਡ ਫ਼ੋਰਮ ਆਫ਼ ਬੈਂਕਿੰਗ ਯੂਨੀਅਨ (ਯੂਐਫ਼ਬੀਯੂ) ਦੇ ਐਲਾਨ 'ਤੇ ਲਗਭਗ 10 ਲੱਖ ਬੈਂਕ ਕਰਮਚਾਰੀ ਐਸੋਸੀਏਸ਼ਨ (ਆਈਬੀਏ) ਦੇ ਤਨਖ਼ਾਹ ਵਿਚ ਸਿਰਫ਼ 2 ਫ਼ੀ ਸਦੀ ਵਾਧੇ ਦੇ ਸੱਦੇ ਦੇ ਵਿਰੋਧ 'ਚ ਦੋ ਦਿਨ ਦੀ ਹੜਤਾਲ 'ਤੇ ਹਨ। ਯੂਐਫ਼ਬੀਊ 'ਚ ਬੈਂਕ ਖੇਤਰ ਦੇ ਸਾਰੇ ਨੌਂ ਯੂਨੀਅਨ ਸ਼ਾਮਲ ਹਨ।

ProtestProtest

ਸ਼ੁਕਰਵਾਰ ਤੋਂ ਬੈਂਕਾਂ ਵਿਚ ਕਾਰੋਬਾਰ ਇਕੋ ਜਿਹੇ ਹੋਣ ਦੀ ਉਮੀਦ ਹੈ। ਯੂਐਫ਼ਬੀਊ ਨੇ ਦਾਅਵਾ ਕੀਤਾ ਕਿ ਹੜਤਾਲ ਪੂਰੀ ਤਰ੍ਹਾਂ ਸਫ਼ਲ ਹੈ। ਸਾਰੇ ਬੈਂਕ ਅਤੇ ਉਸ ਦੀ ਸਾਰੀਆਂ ਸ਼ਾਖਾਵਾਂ ਵਿਚ ਕਰਮਚਾਰੀਆਂ ਨੇ ਹੜਤਾਲ 'ਚ ਉਤਸ਼ਾਹ ਦੇ ਨਾਲ ਹਿੱਸਾ ਲਿਆ। ਯੂਐਫ਼ਬੀਊ ਵਲੋਂ ਮੁੰਬਈ, ਦਿੱਲੀ, ਕੋਲਕਾਤਾ, ਚੇਨਈ, ਬੇਂਗਲੁਰੂ, ਹੈਦਰਾਬਾਦ, ਅਹਿਮਦਾਬਾਦ,  ਜੈਪੁਰ, ਪਟਨਾ, ਨਾਗਪੁਰ, ਜੰਮੂ, ਗੁਵਾਹਾਟੀ, ਜਮਸ਼ੇਦਪੁਰ, ਲਖ਼ਨਊ, ਆਗਰਾ, ਅੰਬਾਲਾ ਅਤੇ ਤੀਰੂਵਨੰਤਪੁਰਮ ਤੋਂ ਪ੍ਰਾਪਤ ਰਿਪੋਰਟਾਂ ਮੁਤਾਬਕ ਸਾਰੇ ਬੈਂਕਾਂ ਅਤੇ ਸ਼ਾਖਾਵਾਂ ਦੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਹੜਤਾਲ ਵਿਚ ਹਿੱਸਾ ਲਿਆ।

Bank affectedBank affected

ਦੇਸ਼ ਭਰ 'ਚ ਜਨਤਕ ਖੇਤਰ ਦੇ 21 ਬੈਂਕਾਂ ਦੀ ਲਗਭਗ 85,000 ਸ਼ਾਖਾਵਾਂ ਹਨ ਅਤੇ ਕਾਰੋਬਾਰ ਹਿੱਸੇਦਾਰੀ ਲਗਭਗ 70 ਫ਼ੀ ਸਦੀ ਹੈ। ਹਾਲਾਂਕਿ ਆਈਸੀਆਈਸੀਆਈ ਬੈਂਕ,  ਐਚਡੀਐਫ਼ਸੀ ਬੈਂਕ, ਐਕਸਿਸ ਬੈਂਕ ਜਿਵੇਂ ਨਵੀਂ ਪੀੜ੍ਹੀ ਦੇ ਨਿਜੀ ਖੇਤਰ ਦੇ ਬੈਂਕਾਂ 'ਚ ਚੈਕ ਦੇ ਕਲੀਅਰਿੰਗ ਜਿਵੇਂ ਕੁੱਝ ਕੰਮਾਂ ਨੂੰ ਛੱਡ ਕੇ ਕਾਰੋਬਾਰ ਇਕੋ ਜਿਹੇ ਚਲ ਰਿਹਾ ਹੈ। ਯੂਐਫ਼ਬੀਊ ਨਾਲ ਜੁਡ਼ੇ ਸਾਰੇ ਭਾਰਤੀ ਬੈਂਕ ਕਰਮਚਾਰੀ ਯੂਨੀਅਨ ਨੇ ਬਿਆਨ 'ਚ ਕਿਹਾ ਸੀ ਕਿ ਘੱਟ ਤਨਖ਼ਾਹ ਵਾਧੇ ਦੇ ਸੱਦੇ ਦੇ ਵਿਰੋਧ ਵਿਚ 21 ਜਨਤਕ ਖੇਤਰ ਦੇ ਬੈਂਕਾਂ, 13 ਪੁਰਾਣੀ ਪੀੜ੍ਹੀ ਦੇ ਨਿਜੀ ਬੈਂਕਾਂ, ਛੇ ਵਿਦੇਸ਼ੀ ਬੈਂਕਾਂ ਅਤੇ 56 ਪੇਂਡੂ ਬੈਂਕਾਂ ਦੀਆਂ ਸ਼ਾਖਾਵਾਂ ਵਿਚ ਕੰਮ ਕਰਨ ਵਾਲੇ ਲਗਭਗ 10 ਲੱਖ ਕਰਮਚਾਰੀ ਹੜਤਾਲ 'ਤੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਰਾਣਾ ਸੋਢੀ ਦੀਆਂ ਕੌਣ ਖਿੱਚ ਰਿਹਾ ਲੱਤਾਂ? ਜਾਖੜ ਨੂੰ ਛੱਡ ਰਾਣਾ ਸੋਢੀ ਨੂੰ ਕਿਉਂ ਮਿਲੀ ਟਿਕਟ?

23 May 2024 4:44 PM

ਗ਼ੈਰ-ਪੰਜਾਬੀਆਂ ਬਾਰੇ ਸੁਖਪਾਲ ਖਹਿਰਾ ਸੋਚ-ਸਮਝ ਕੇ ਬੋਲਣ, ਇਨ੍ਹਾਂ ਕਰਕੇ ਪੰਜਾਬੀ ਕਾਮਯਾਬ ਨੇ : ਮੰਤਰੀ ਬ੍ਰਹਮ ਸ਼ੰਕਰ

23 May 2024 4:20 PM

"ਵੋਟ ਦਾ ਮਤਲਬ ਹੈ ਬਦਲਾਅ, ਰੁਜ਼ਗਾਰ ਤੇ ਹੋਰ ਮਸਲਿਆਂ ਦੇ ਹੱਲ ਲਈ ਜ਼ਰੂਰੀ ਹੈ ਵੋਟ ਕਰਨਾ"

23 May 2024 3:17 PM

ਕੋਈ ਔਖਾ ਨਹੀਂ ਵਿਦੇਸ਼ ਜਾਣਾ, ਤੁਹਾਨੂੰ ਠੱਗ ਏਜੰਟਾਂ ਦੇ ਧੋਖੇ ਤੋਂ ਬਚਾ ਸਕਦੀ ਹੈ ਇਹ ਵੀਡੀਓ

23 May 2024 1:53 PM

ਦੇਖੋ Verka Plant 'ਚ Milk ਆਉਣ ਤੋਂ ਲੈ ਕੇ ਦੁੱਧ ਨੂੰ ਸਟੋਰ ਕਰਨ ਤੇ ਦਹੀਂ, ਮੱਖਣ ਬਣਾਉਣ ਦੀ ਪੂਰੀ ਪ੍ਰਕਿਰਿਆ

23 May 2024 1:08 PM
Advertisement