
ਲੱਖਾਂ ਲੋਕਾਂ ਨੂੰ ਮਿਲੇਗਾ ਫ਼ਾਇਦਾ
ਨਵੀਂ ਦਿੱਲੀ : ਮਹਿੰਗਾਈ ਦੇ ਦੌਰ 'ਚ ਲੋਕਾਂ ਨੂੰ ਘਰ ਚਲਾਉਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋੜੀਂਦੀਆਂ ਚੀਜ਼ਾਂ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ ਅਤੇ ਇਸ ਸਥਿਤੀ ਨੂੰ ਸੰਭਾਲਣ ਲਈ ਸਰਕਾਰ ਨੇ ਕਈ ਸਖ਼ਤ ਕਦਮ ਚੁੱਕੇ ਹਨ। 1 ਅਗਸਤ 2019 ਮਤਲਬ ਭਲਕ ਤੋਂ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਣ ਵਾਲੀ ਹੈ, ਕਿਉਂਕਿ ਜੀਐਸਟੀ ਕਾਊਂਸਿਲ ਨੇ ਲੋਕਾਂ ਦੇ ਹਿਤ ਲਈ ਟੈਕਸ 'ਚ ਕਟੌਤੀ ਕੀਤੀ ਹੈ ਅਤੇ ਇਹ ਦਰ ਭਲਕ ਤੋਂ ਲਾਗੂ ਹੋ ਜਾਵੇਗੀ। ਇਸ ਦਾ ਸਿੱਧਾ ਅਸਰ ਤੁਹਾਡੇ 'ਤੇ ਪਵੇਗਾ।
Electric Vehicles
ਇਨ੍ਹਾਂ ਚੀਜ਼ਾਂ ਦੇ ਘੱਟ ਹੋਣਗੇ ਦਾਮ :
ਸਸਤ ਹੋਣਗੀਆਂ ਇਲੈਕਟ੍ਰੋਨਿਕ ਕਾਰਾਂ : ਬਜਟ ਸੈਸ਼ਨ ਦੌਰਾਨ ਵਿੱਤ ਮੰਤਰਾਲਾ ਨੇ ਇਲੈਕਟ੍ਰੋਨਿਕ ਗੱਡੀਆਂ 'ਤੇ ਟੈਕਸ ਨੂੰ ਘੱਟ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਲੈਕਟ੍ਰੋਨਿਕ ਗੱਡੀਆਂ ਦੀਆਂ ਕੀਮਤਾਂ ਘੱਟ ਗਈਆਂ ਹਨ। 1 ਅਗਸਤ 2019 ਤੋਂ ਇਹ ਦਰ ਲਾਗੂ ਹੋ ਜਾਵੇਗੀ। ਦਰਅਸਲ ਜੀਐਸਟੀ ਕਾਊਂਸਿਲ ਆਪਣੀ 36ਵੀਂ ਮੀਟਿੰਗ 'ਚ ਇਲੈਕਟ੍ਰੋਨਿਕ ਗੱਡੀਆਂ ਦੇ ਲੱਗਣ ਵਾਲੀ ਜੀਐਸਟੀ ਨੂੰ 12% ਤੋਂ ਘੱਟ ਕਰ ਕੇ 5% ਕਰ ਦਿੱਤਾ ਹੈ। ਉਦਾਹਰਣ ਵਜੋਂ 10 ਲੱਖ ਰੁਪਏ ਦੀ ਇਲੈਕਟ੍ਰੋਨਿਕ ਕਾਰ 'ਤੇ ਜੀਐਸਟੀ ਲੱਗਣ ਤੋਂ ਬਾਅਦ ਇਸ ਕਾਰ ਨੂੰ 70 ਹਜ਼ਾਰ ਰੁਪਏ 'ਚ ਖਰੀਦ ਸਕੋਗੇ।
SBI
ਐਸਬੀਆਈ ਦੀ ਸਰਵਿਸ 'ਤੇ ਪਵੇਗਾ ਅਸਰ : ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਮਤਲਬ ਐਸਬੀਆਈ ਨੇ ਲਾਭ ਪਹੁੰਚਾਉਣ ਲਈ ਆਈਐਮਪੀਐਸ ਚਾਰਜ ਨੂੰ ਹਟਾ ਦਿਤਾ ਹੈ ਅਤੇ ਬੈਂਕ ਦਾ ਇਹ ਫ਼ੈਸਲਾ ਭਲਕ ਤੋਂ ਲਾਗੂ ਹੋ ਜਾਵੇਗਾ। ਜਿਹੜੇ ਗਾਹਕ ਐਸਬੀਆਈ ਨਾਲ ਇੰਟਰਨੈਟ ਬੈਂਕਿੰਗ ਅਤੇ ਮੋਬਾਈਲ ਪੇਮੈਂਟ ਜਿਵੇਂ ਕੰਮ ਕਰਦੇ ਹਨ, ਭਲਕ ਤੋਂ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕੰਮ ਲਈ ਕੋਈ ਚਾਰਜ ਨਹੀਂ ਦੇਣਾ ਪਵੇਗਾ। ਇਸ ਤੋਂ ਇਲਾਵਾ ਭਾਰਤੀ ਸਟੇਟ ਬੈਂਕ ਨੇ ਆਰਟੀਜੀਐਸ ਸਮੇਤ ਐਨਈਐਫ਼ਟੀ 'ਤੇ ਲੱਗਣ ਵਾਲੇ ਚਾਰਜ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਹੈ।
Flats
ਘੱਟ ਦਾਮ 'ਚ ਖ਼ਰੀਦ ਸਕੋਗੇ ਘਰ : ਜਿਹੜੇ ਲੋਕ ਨੋਇਡਾ ਜਾਂ ਗ੍ਰੇਟਰ ਨੋਇਡਾ 'ਚ ਘਰ ਖਰੀਦਣ ਦਾ ਵਿਚਾਰ ਕਰ ਰਹੇ ਹਨ ਤਾਂ ਉਨ੍ਹਾਂ ਲਈ ਖ਼ੁਸ਼ਖ਼ਬਰੀ ਹੈ। ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਪ੍ਰਾਪਰਟੀ ਦੇ ਸਰਕਿਲ ਰੇਟ 'ਚ ਕਟੌਤੀ ਹੋਈ ਹੈ। ਉਥੇ ਹੀ ਭਲਕ ਤੋਂ ਨੋਇਡਾ 'ਚ ਘਰ ਦੀ ਰਜਿਸਟਰੀ ਕਰਵਾਉਣ ਦੀ ਕੀਮਤ 6 ਫ਼ੀਸਦੀ ਤਕ ਘੱਟ ਜਾਵੇਗੀ। ਨਾਲ ਹੀ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਸਰਕਾਰ ਨੇ 25% ਦਾ ਸਰਚਾਰਜ ਵੀ ਖ਼ਤਮ ਕਰ ਦਿਤਾ ਹੈ।