
ਉਤਰਾਖੰਡ ਦੇ ਪੌੜੀ ਗੜਵਾਲ ਦੇ ਧੂਮਾਕੋਟ ਜ਼ਿਲ੍ਹੇ ਵਿਚ ਬਹੁਤ ਭਿਆਨਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ।
ਉਤਰਾਖੰਡ, ਉਤਰਾਖੰਡ ਦੇ ਪੌੜੀ ਗੜਵਾਲ ਦੇ ਧੂਮਾਕੋਟ ਜ਼ਿਲ੍ਹੇ ਵਿਚ ਬਹੁਤ ਭਿਆਨਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਉਤਰਾਖੰਡ ਦੇ ਪੌੜੀ ਗੜਵਾਲ ਜ਼ਿਲ੍ਹੇ ਵਿਚ ਇਕ ਡੂੰਘੀ ਖੱਡ ਵਿਚ ਇੱਕ ਬੱਸ ਦੇ ਡਿਗਣ ਨਾਲ 45 ਲੋਕਾਂ ਦੀ ਮੌਤ ਹੋ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਅਤੇ 8 ਲੋਕ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਹਨ। ਦੱਸ ਦਈਏ ਕਿ ਮੌਕੇ ਉੱਤੇ ਪੁਲਿਸ ਦੇ ਬਚਾਅ ਕਰਮੀ ਮੌਜੂਦ ਹਨ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਤੇਜ਼ੀ ਨਾਲ ਕਰ ਰਹੇ ਹਨ। ਦੱਸ ਦਈਏ ਕਿ ਇਹ ਦਰਦਨਾਕ ਹਾਦਸਾ ਐਤਵਾਰ ਦੀ ਸਵੇਰ ਨੂੰ ਵਾਪਰਿਆ ਹੈ।
Bus falls in Uttrakhandਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਹੈਲੀਕਾਪਟਰ ਵੀ ਸੇਵਾ ਮੁਹਈਆ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕੇ ਮ੍ਰਿਤਕ ਸਾਰੇ ਸਥਾਨਕ ਇਲਾਕੇ ਨਾਲ ਹੀ ਸਬੰਧਤ ਹਨ। ਜ਼ਖਮੀਆਂ ਮੁਤਾਬਕ ਇਹ ਹਾਦਸਾ ਕਿਸੇ ਅੱਗੇ ਤੋਂ ਆ ਰਹੀ ਕਿਸੇ ਗੱਡੀ ਨੂੰ ਬਚਾਉਂਦੇ ਸਮੇਂ ਵਾਪਰਿਆ। ਜਾਣਕਾਰੀ ਦੇ ਮੁਤਾਬਕ ਬਸ ਭੌਨ ਇਲਾਕੇ ਤੋਂ ਰਾਮਨਗਰ ਵਲ ਜਾ ਰਹੀ ਸੀ ਅਤੇ ਗਵੀਨ ਪੁਲ ਦੇ ਕੋਲ ਆਕੇ ਕਾਬੂ ਤੋਂ ਬਾਹਰ ਹੋ ਗਈ ਅਤੇ ਡੂੰਘੀ ਖੱਡ ਵਿੱਚ ਜਾ ਡਿੱਗੀ। ਬਸ ਸੜਕ ਤੋਂ ਕਰੀਬ 100 ਮੀਟਰ ਹੇਠਾਂ ਇਕ ਬਰਸਾਤੀ ਟੋਏ ਵਿਚ ਡਿੱਗੀ ਹੈ। ਸਥਾਨਕ ਲੋਕਾਂ ਅਤੇ ਪੁਲਿਸ ਵੱਲੋਂ ਬਚਾਅ ਕਾਰਜ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
Bus falls in Uttrakhandਐਸਡੀਆਰਐਫ ਦੀ ਟੀਮ ਵੀ ਪੁਲਿਸ ਦੀ ਰਾਹਤ ਕਾਰਜ ਵਿਚ ਮਦਦ ਕਰ ਰਹੀ ਹੈ। ਦੱਸ ਦਈਏ ਕਿ ਪੁਲਿਸ ਦੀ ਟੀਮ ਖੱਡ ਵਿਚ ਗਿਰੀ ਬੱਸ ਵਿੱਚੋ 45 ਲਾਸ਼ਾਂ ਮਿਲਣ ਦੀ ਪੁਸ਼ਟੀ ਕਰ ਰਹੀ ਹੈ ਅਤੇ ਜਿਵੇਂ - ਜਿਵੇਂ ਬਚਾਅ ਕਾਰਜ ਅੱਗੇ ਵਧੇਗਾ ਤਾਂ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸੜਕ ਤੋਂ ਇਹ ਬਸ ਲੰਘ ਰਹੀ ਸੀ ਉਹ ਬਹੁਤ ਤੰਗ ਹੈ ਜਿਸ ਵਿਚੋਂ ਦੋ ਵਾਹਨ ਇਕੱਠੇ ਆਸਾਨੀ ਨਾਲ ਨਹੀਂ ਲੰਘ ਸਕਦੇ।
Bus falls in Uttrakhandਪੁਲਿਸ ਕਮਿਸ਼ਨਰ ਦਲੀਪ ਜਾਵਲਕਰ ਦੇ ਮੁਤਾਬਕ, 45 ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। 8 ਜਖ਼ਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਇਹ ਇਕ ਪ੍ਰਾਇਵੇਟ ਬੱਸ ਸੀ ਅਤੇ ਇਸ ਬਸ ਵਿਚ ਕੁੱਲ ਕਿੰਨੇ ਲੋਕ ਸਵਾਰ ਸਨ ਇਹ ਹਲੇ ਤੱਕ ਪਤਾ ਨਹੀਂ ਲੱਗਿਆ ਹੈ।
Bus falls in Uttrakhand