
ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਪੁੱਛਦਿਆਂ ਖੇਤੀ ਕਾਨੂੰਨਾਂ ਦੇ ਮਾੜੇ ਪ੍ਰਭਾਵ ਨੂੰ ਲੈ ਕੇ ਸਰਕਾਰ ’ਤੇ ਹਮਲਾ ਬੋਲਿਆ ਹੈ।
ਨਵੀਂ ਦਿੱਲੀ: ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਪੁੱਛਦਿਆਂ ਖੇਤੀ ਕਾਨੂੰਨਾਂ ਦੇ ਮਾੜੇ ਪ੍ਰਭਾਵ ਨੂੰ ਲੈ ਕੇ ਸਰਕਾਰ ’ਤੇ ਹਮਲਾ ਬੋਲਿਆ ਹੈ। ਉਹਨਾਂ ਟਵੀਟ ਕਰਦਿਆਂ ਪੁੱਛਿਆ ਕਿ ‘ਸਰ੍ਹੋਂ ਦੇ ਤੇਲ ਦੀ ਕੀਮਤ ਕੀ ਹੈ? ਕੀ ਤੁਸੀਂ ਇਸ ਤੋਂ ਖੁਸ਼ ਹੋ?’ ਇਸ ਦੇ ਨਾਲ ਹੀ ਉਹਨਾਂ ਅੱਗੇ ਲਿਖਿਆ, ‘ਰੁਕੋ! ਤਿੰਨ ਕਾਲੇ ਕਾਨੂੰਨਾਂ ਦਾ ਮਾੜਾ ਪ੍ਰਭਾਵ ਅਜੇ ਦੋ-ਚਾਰ ਸਾਲਾਂ ਬਾਅਦ ਹੋਰ ਜ਼ਿਆਦਾ ਸਮਝ ਵਿਚ ਆਵੇਗਾ’।
Lalu Prasad Yadav
ਹੋਰ ਪੜ੍ਹੋ: 26 ਨਵੰਬਰ ਤੱਕ ਕਾਨੂੰਨ ਰੱਦ ਨਾ ਹੋਏ ਤਾਂ ਮੁੜ ਟਰੈਕਟਰਾਂ ਨਾਲ ਘੇਰਾਂਗੇ ਦਿੱਲੀ- ਰਾਕੇਸ਼ ਟਿਕੈਤ
ਦੱਸ ਦੇਈਏ ਕਿ ਅਕਤੂਬਰ ਦੇ ਆਖਰੀ ਹਫਤੇ ਕੇਂਦਰ ਸਰਕਾਰ ਨੇ ਫਿਰ ਤੋਂ ਸੂਬਿਆਂ ਨੂੰ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਿਹਾ ਹੈ। ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਕੀਮਤਾਂ ਵਿਚ ਕਮੀ ਨੂੰ ਯਕੀਨੀ ਬਣਾਉਣ ਲਈ ਸੂਬਿਆਂ ਨੂੰ ਪੱਤਰ ਲਿਖਿਆ ਹੈ। ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਕੇਂਦਰ ਵੱਲੋਂ ਖਾਣ ਵਾਲੇ ਤੇਲ ਦੀਆਂ ਕੀਮਤਾਂ ਘਟਾਉਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਹਿੱਸੇਦਾਰਾਂ ਨੇ ਸਟੋਰੇਜ ਸਮਰੱਥਾ ਦੇ ਦੋ ਮਹੀਨਿਆਂ ਤੋਂ ਵੱਧ ਸਟਾਕ ਨਾ ਰੱਖਣ ਦੀ ਸਲਾਹ ਦਿੱਤੀ ਹੈ।
Tweet
ਹੋਰ ਪੜ੍ਹੋ: ਕਾਂਗਰਸ ਨੇ ਔਰਤਾਂ ਲਈ ਵੱਖਰਾ ਮੈਨੀਫੈਸਟੋ ਕੀਤਾ ਤਿਆਰ : ਪ੍ਰਿਅੰਕਾ
ਹਾਲ ਹੀ ਵਿਚ ਖੁਰਾਕ ਸਕੱਤਰ ਨੇ ਮੰਨਿਆ ਸੀ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਖਾਣ ਵਾਲੇ ਤੇਲ ਦੀ ਕੀਮਤ 50 ਫੀਸਦੀ ਤੋਂ ਵੱਧ ਹੈ। ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਪਿਛਲੇ ਕੁਝ ਦਿਨਾਂ 'ਚ ਖਾਣ ਵਾਲੇ ਤੇਲ ਦੀਆਂ ਪ੍ਰਚੂਨ ਕੀਮਤਾਂ 'ਚ ਕਮੀ ਆਈ ਹੈ। ਖੁਰਾਕ ਸਕੱਤਰ ਨੇ ਪਿਆਜ਼, ਟਮਾਟਰ ਦੀਆਂ ਕੀਮਤਾਂ ਵਧਣ ਲਈ ਮੌਸਮੀ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
Mustard oil
ਹੋਰ ਪੜ੍ਹੋ: ਦਿੱਲੀ 'ਚ 302 'ਤੇ AQI : ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਪਹੁੰਚੀ ਬਹੁਤ ਖ਼ਰਾਬ ਸ਼੍ਰੇਣੀ 'ਚ
ਖੁਰਾਕ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਸਰ੍ਹੋਂ ਦਾ ਤੇਲ ਪਿਛਲੇ ਇੱਕ ਸਾਲ ਵਿਚ ਸਭ ਤੋਂ ਮਹਿੰਗਾ ਹੋ ਗਿਆ ਹੈ। 21 ਅਕਤੂਬਰ, 2020 ਨੂੰ ਦੇਸ਼ ਵਿਚ ਸਰ੍ਹੋਂ ਦੇ ਤੇਲ ਦੀ ਔਸਤ ਪ੍ਰਚੂਨ ਕੀਮਤ 128.96/ਲੀਟਰ ਸੀ ਜੋ ਕਿ 21 ਅਕਤੂਬਰ, 2021 ਤੱਕ ਵਧ ਕੇ 185.88 ਰੁਪਏ/ਲੀਟਰ ਹੋ ਗਈ ਭਾਵ 44.14% ਮਹਿੰਗਾ ਹੋ ਗਿਆ।
Cooking oil
ਹੋਰ ਪੜ੍ਹੋ: ਜੇ ਦਿੱਲੀ ਦੇ ਬਾਰਡਰ ਖਾਲੀ ਕਰਵਾਏ ਤਾਂ PM ਮੋਦੀ ਦੇ ਘਰ ਅੱਗੇ ਮਨਾਵਾਂਗੇ ਦੀਵਾਲੀ- ਚੜੂਨੀ
ਖੁਰਾਕ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਸਰ੍ਹੋਂ ਦਾ ਤੇਲ ਪਿਛਲੇ ਇਕ ਸਾਲ ਵਿਚ ਸਭ ਤੋਂ ਮਹਿੰਗਾ ਹੋ ਗਿਆ ਹੈ। 21 ਅਕਤੂਬਰ 2020 ਨੂੰ ਦੇਸ਼ ਵਿਚ ਸਰ੍ਹੋਂ ਦੇ ਤੇਲ ਦੀ ਔਸਤ ਪ੍ਰਚੂਨ ਕੀਮਤ 128.96/ਲੀਟਰ ਸੀ ਜੋ ਕਿ 21 ਅਕਤੂਬਰ 2021 ਤੱਕ ਵਧ ਕੇ 185.88 ਰੁਪਏ/ਲੀਟਰ ਹੋ ਗਈ।