
ਕੈਫ਼ੇ ਕੌਫ਼ੀ ਡੇ ਦੇ ਮਾਲਕ ਦੀ ਮੌਤ ਤੋਂ ਬਾਅਦ ਹੁਣ ਸਾਰਿਆਂ ਦੇ ਮਨਾਂ ਵਿਚ ਇਹੀ ਸਵਾਲ ਉੱਠ ਰਹੇ ਹਨ ਕਿ ਉਹ ਕਿਹੜਾ ਵਿਅਕਤੀ ਹੋਵੇਗਾ ਜੋ ਸੀਸੀਡੀ ਦੀ ਕਮਾਨ ਸੰਭਾਲੇਗਾ।
ਨਵੀਂ ਦਿੱਲੀ: ਕੈਫ਼ੇ ਕੌਫ਼ੀ ਡੇ (ਸੀਸੀਡੀ) ਦੇ ਮਾਲਕ ਦੀ ਮੌਤ ਤੋਂ ਬਾਅਦ ਹੁਣ ਸਾਰਿਆਂ ਦੇ ਮਨਾਂ ਵਿਚ ਇਹੀ ਸਵਾਲ ਉੱਠ ਰਹੇ ਹਨ ਕਿ ਉਹ ਕਿਹੜਾ ਵਿਅਕਤੀ ਹੋਵੇਗਾ ਜੋ ਸੀਸੀਡੀ ਦੀ ਕਮਾਨ ਸੰਭਾਲੇਗਾ। ਇਕ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਹੁਣ ਵੀਜੀ ਸਿਧਾਰਥ ਦੀ ਪਤਨੀ ਮਾਲਵਿਕਾ ਕੰਪਨੀ ਦੀ ਕਮਾਨ ਸੰਭਾਲ ਸਕਦੀ ਹੈ। ਦੱਸ ਦਈਏ ਕਿ ਮਾਲਵਿਕਾ ਪਹਿਲਾਂ ਤੋਂ ਹੀ ਕੰਪਨੀ ਬੋਰਡ ਵਿਚ ਸ਼ਾਮਲ ਹੈ। ਇਸ ਦੇ ਨਾਲ ਹੀ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੀਸੀਡੀ ਨੂੰ ਕੋਕਾ ਕੋਲਾ ਤੋਂ ਇਲਾਵਾ ਟਾਟਾ ਗਲੋਬਲ ਬੇਵਰੇਜਿਸ ਅਤੇ ਜੁਬਲਿਐਂਟ ਫੂਡਵਰਕਸ ਵੀ ਖਰੀਦਣ ਦੇ ਇੱਛੁਕ ਹਨ।
CCD founder VG Siddhartha died
ਪਤੀ ਦੀ ਮੌਤ ਤੋਂ ਬਾਅਦ ਮਾਲਵਿਕਾ ਫਿਲਹਾਲ ਸਦਮੇ ਵਿਚ ਹੈ। ਮਾਲਵਿਕਾ ਨੇ ਬੰਗਲੁਰੂ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਉਹ ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਅਤੇ ਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਐਮਐਸ ਕ੍ਰਿਸ਼ਨਾ ਦੀ ਲੜਕੀ ਹੈ। ਸਿਧਾਰਥ ਸੀਸੀਡੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੀ। ਉਹਨਾਂ ਦੀ ਮੌਤ ਦੀ ਪੁਸ਼ਟੀ ਤੋਂ ਬਾਅਦ ਸੀਸੀਡੀ ਨੇ ਬੁੱਧਵਾਰ ਨੂੰ ਸਾਬਕਾ ਆਈਏਐਸ ਅਧਿਕਾਰੀ ਐਸਵੀ ਰੰਗਨਾਥ ਨੂੰ ਕੰਪਨੀ ਦੀ ਕਮਾਨ ਸੌਂਪੀ ਹੈ। ਇਸ ਦੇ ਨਾਲ ਹੀ ਕੰਪਨੀ ਬੋਰਡ ਨੇ ਨਿਤਿਨ ਬਾਗਮਾਨੇ ਨੂੰ ਚੀਫ਼ ਆਪਰੇਟਿੰਗ ਅਫ਼ਸਰ ਨਿਯੁਕਤ ਕੀਤਾ ਹੈ।
CCD
ਕੈਫ਼ੇ ਕੌਫ਼ੀ ਡੇ ਨੂੰ ਬਦਲਾਅ ਦੀ ਜ਼ਰੂਰਤ ਹੈ। ਚੁਆਇਸ ਅਤੇ ਚਾਏ ਪੁਆਇੰਟ ਵਰਗੇ ਬੇਵਰੇਜ ਬ੍ਰਾਂਡ ਕੰਪਨੀ ਨੂੰ ਟੱਕਰ ਦੇ ਰਹੇ ਹਨ। ਸਟਾਕਬਕਸ, ਬਰਿਸਤਾ ਅਤੇ ਐਮ ਕੈਫ਼ੇ ਵਰਗੇ ਬ੍ਰਾਂਡ ਵੀ ਸੀਸੀਡੀ ਨੂੰ ਚੁਣੌਤੀ ਦੇ ਰਹੇ ਹਨ। ਸੀਸੀਡੀ ਨੇ ਵਿੱਤੀ ਸਾਲ 2018 ਵਿਚ 90 ਛੋਟੇ ਸਟੋਰ ਬੰਦ ਕੀਤੇ ਸਨ। ਕੌਫ਼ੀ ਡੇ ਨੇ ਮਾਰਚ 2019 ਵਿਚ ਖ਼ਤਮ ਹੋਣ ਵਾਲੀ ਤਿਮਾਹੀ ਵਿਚ 76.9 ਕਰੋੜ ਰੁਪਏ ਦੀ ਸੇਲ ਦਰਜ ਕਰਵਾਈ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 43. 64 ਫੀਸਦੀ ਜ਼ਿਆਦਾ ਰਹੀ ਪਰ ਕੰਪਨੀ ਦਾ ਘਾਟਾ 16.52 ਕਰੋੜ ਰੁਪਏ ਤੋਂ ਵਧ ਕੇ 22.28 ਕਰੋੜ ਰੁਪਏ ਹੋ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।