
ਕਿਹਾ ਅਸੀਂ ਵੀ ਭਾਰਤੀ ਹਾਂ ਤੂੰ ਇਕੱਲੀ ਨਹੀਂ
ਚੰਡੀਗੜ੍ਹ : ਨਵੀਂ ਦਿੱਲੀ: ਹਾਲੀਵੁੱਡ ਦੇ ਪੌਪ ਸਟਾਰ ਰਿਹਾਨਾ ਦੇ ਫਾਰਮਰਜ਼ ਪ੍ਰੋਟੈਸਟ ਬਾਰੇ ਟਵੀਟ ਹੋਣ ਤੋਂ ਬਾਅਦ ਤੋਂ ਹੀ ਬਾਲੀਵੁੱਡ ਦੇ ਮਸ਼ਹੂਰ ਲੋਕ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਤੀਕ੍ਰਿਆ ਦੇ ਰਹੇ ਹਨ । ਇਕ ਪਾਸੇ ਜਿੱਥੇ ਕੁਝ ਹਸਤੀਆਂ ਰਿਹਾਨਾ ਦਾ ਸਮਰਥਨ ਕਰ ਰਹੀਆਂ ਹਨ,ਉਥੇ ਕੁਝ ਉਨ੍ਹਾਂ ਦੇ ਵਿਰੋਧ ਵਿਚ ਹਨ । ਇਸ ਦੌਰਾਨ ਟਵਿੱਟਰ 'ਤੇ ਇਕ ਵਾਰ ਫਿਰ ਕੰਗਨਾ ਰਣੌਤ ਅਤੇ ਦਿਲਜੀਤ ਦੁਸਾਂਝ ਦੀ ਜੰਗ ਛਿੜ ਗਈ ਹੈ। ਇਸ ਤੋਂ ਪਹਿਲਾਂ ਵੀ ਟਵਿਟਰ 'ਤੇ ਕੰਗਣਾ ਅਤੇ ਦਿਲਜੀਤ 'ਚ ਕਿਸਾਨ ਅੰਦੋਲਨ ਨੂੰ ਲੈ ਕੇ ਕਾਫ਼ੀ ਬਹਿਸ ਹੋਈ ਸੀ। ਅਜਿਹੀ ਸਥਿਤੀ ਵਿੱਚ ਰਿਹਾਨਾ ਦੇ ਇੱਕ ਵਾਰ ਫਿਰ ਟਵੀਟ ਹੋਣ ਤੋਂ ਬਾਅਦ ਦੋਵਾਂ ਵਿੱਚ ਬਹਿਸ ਸ਼ੁਰੂ ਹੋ ਗਈ ਹੈ।
photoਪੰਜਾਬੀ ਅਦਾਕਾਰ ਦਿਲਜੀਤ ਦੁਸਾਂਝ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਨਾਂ ਲਏ ਬਿਨਾਂ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਦਿਆਂ ਉਸ ‘ਤੇ ਨਿਸ਼ਾਨਾ ਸਾਧਿਆ ਹੈ । ਅਦਾਕਾਰ ਦਿਲਜੀਤ ਦੁਸਾਂਝ ਨੇ ਕਿਹਾ ਕਿ ਇਹ ਚਾਹੁੰਦੀ ਹੈ ਕਿ ਬਈ ਬੰਦਾ ਇਹਦੇ ਨਾਲ ਸਾਰਾ ਦਿਨ ਲਗਾ ਰਹੇ ,ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਹਾਂ ਤੂੰ ਇਕੱਲੀ ਭਾਰਤੀ ਨਹੀਂ। ਉੱਘੇ ਅਦਾਕਾਰਾ ਨੇ ਕਿਹਾ ਕਿ ਐਵੇਂ ਨਾ ਆਪਣਾ ਅਨਸਰ ਆਪ ਹੀ ਬਣਾ ਕੇ ਖੁਸ਼ ਹੋਈ ਜਾਂਦੀ ਆਂ, ਐਵੇਂ ਨਾ ਸਰਟੀਫਿਕੇਟ ਚੁੱਕੀ ਫਿਰਿਆ ਕਰ ਕਿ ਤੂੰ ਇਕੱਲੀ ਹੀ ਦੇਸ਼ ਭਗਤ ਹੈ । ਵੋਲਫ ਜਿਹੀ ਨਾ ਹੋਵੇ ।
photoਇਸ ਦੇ ਬਾਅਦ ਕੰਗਨਾ ਦਾ ਜਵਾਬ ਦਿੰਦੇ ਹੋਏ ਦਲਜੀਤ ਦੁਸਾਂਝ ਟਵਿਟ ਕਰਦਿਆਂ ਕਿਹਾ ਅੱਜ ਤੋਂ ਬਾਅਦ ਮੈਂ ਤੇਰਾ ਕੋਈ ਜਵਾਬ ਨਹੀਂ ਦੇਵਾਂਗਾ ਕਿਉਂਕਿ ਤੈਨੂੰ ਟਵੀਟ ਰੀਟਵੀਟ ਖੇਡਣ ਵਿਚ ਆਨੰਦ ਆਉਂਦਾ ਹੈ, ਬੰਦੇ ਨੂੰ ਸੌ ਕੰਮ ਹੁੰਦੇ ਹਨ ਨਾਲੇ ਤੇਰੀਆਂ ਗੱਲਾਂ ਦੀ ਕੋਈ ਤੁਕ ਨਹੀਂ , ਕਿੰਨਾ ਵੀ ਮੱਥਾ ਮਾਰ ਲਵੋ , ਮੈਂ ਤੈਨੂੰ ਜੁਆਬ ਕਿਉਂ ਦੇਵਾਂ ਤੂੰ ਮਾਸਟਰਨੀ ਲੱਗੀ ਹੋਈ ਹੈ, ਇਸ ਦਾ ਜਵਾਬ ਦਿੰਦੇ ਹੋਏ ਅਦਾਕਾਰਾ ਨੇ ਲਿਖਿਆ ਚੱਲ ਠੀਕ ਹੈ ਸਿਰਫ ਬੋਲ ਦੇ ਤੂੰ ਖ਼ਾਲਿਸਤਾਨੀ ਨਹੀਂ ਹੈ , ਕਿਉਂ ਇੰਨੀਆਂ ਗੱਲਾਂ ਘੁਮਾ ਰਿਹਾ ਹੈ , ਸੌਖਾ ਹੈ ਬੋਲਦੇ, ਕਿਉਂ ਨਹੀਂ ਬੋਲ ਸਕਦਾ ? ਸਾਰਾ ਡਿਸਕਸ਼ਨ ਬੰਦ ਹੋ ਜਾਏਗਾ ਅਤੇ ਮੇਰਾ ਡੌਟ ਵੀ ਸਾਫ ਹੋ ਜਾਵੇਗਾ ਪਲੀਜ਼ ਬੋਲਦੇ ।
photoਦਰਅਸਲ, ਦਿਲਜੀਤ ਦੁਸਾਂਝ ਨੇ ਰਿਹਾਨਾ ਬਾਰੇ ਇਕ ਟਵੀਟ ਕੀਤਾ, ਜਿਸ ਤੋਂ ਬਾਅਦ ਕੰਗਨਾ ਰਣੌਤ ਨੇ ਉਨ੍ਹਾਂ ਨੂੰ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ, ਦੋਵਾਂ ਵਿਚਾਲੇ ਬਹੁਤ ਬਹਿਸ ਸ਼ੁਰੂ ਹੋ ਗਈ.। ਦਿਲਜੀਤ ਦੁਸਾਂਝ ਨੇ ਲਿਖਿਆ,"ਅਸੀਂ ਸਾਰੇ ਭਰਾ ਭਾਰਤ ਦੇ ਨਾਲ ਹਾਂ,ਜੋ ਕੋਈ ਗਲਤ ਕੰਮ ਕਰੇਗਾ,ਸਰਕਾਰ ਉਸ ਨੂੰ ਵੇਖੇਗੀ,ਇਹ ਉਸਦਾ ਕੰਮ ਹੈ । ਤੁਸੀਂ ਅਤੇ ਮੈਂ ਥੋੜਾ ਇਸਦਾ ਡਿਸਕਸ ਕਰਾਂਗੇ । ਤੁਹਾਡੀਆਂ ਗੱਲਾਂ ਕਦੇ ਖਤਮ ਨਹੀਂ ਹੁੰਦੀਆਂ । ਜਾ ਯਾਰ,ਤੁਸੀਂ ਬਹੁਤ ਬੋਰ ਕਰਦੇ ਹੋ, ”ਇਸ ਦੇ ਜਵਾਬ ਵਿਚ ਕੰਗਨਾ ਰਨੌਤ ਨੇ ਟਵਿੱਟਰ ਲਿਖਿਆ,“ ਮੈਨੂੰ ਪਤਾ ਸੀ ਕਿ ਤੁਸੀਂ ਕਦੇ ਨਹੀਂ ਕਹੋਗੇ ਕਿ ਤੁਸੀਂ ਖਾਲਿਸਤਾਨੀ ਨਹੀਂ ਹੋ । ਸਾਰਿਆਂ ਨੂੰ ਇਹ ਵੇਖਣਾ ਚਾਹੀਦਾ ਹੈ । ਭੇਡਾਂ ਦੀ ਚਮੜੀ ਵਿਚ ਬਘਿਆੜ ।