ਸ਼ੁੱਧ ਪੰਜਾਬੀ ਭਾਸ਼ਾ ਬੋਲਦੇ ਹਨ ਮਿਆਂਮਾਰ 'ਚ ਰਹਿਣ ਵਾਲੇ ਸਿੱਖ ਪਰਵਾਰ 
Published : Aug 2, 2018, 3:29 pm IST
Updated : Aug 2, 2018, 3:29 pm IST
SHARE ARTICLE
Myamar Punjabi Sikh
Myamar Punjabi Sikh

ਇਹ ਗੱਲ ਸੱਚ ਹੈ ਕਿ ਸੰਸਾਰ ਦਾ ਸ਼ਾਇਦ ਹੀ ਕੋਈ ਕੋਨਾ ਅਜਿਹਾ ਹੋਵੇਗਾ ਜਿੱਥੇ ਸਿੱਖ ਨਾ ਹੋਣ। ਜਿੱਥੇ ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਹੋਰ ਕਈ ਵੱਡੇ-ਵੱਡੇ ਦੇਸ਼ਾਂ...

ਮਾਇਟਕਾਇਨੀਆ (ਮਿਆਂਮਾਰ) : ਇਹ ਗੱਲ ਸੱਚ ਹੈ ਕਿ ਸੰਸਾਰ ਦਾ ਸ਼ਾਇਦ ਹੀ ਕੋਈ ਕੋਨਾ ਅਜਿਹਾ ਹੋਵੇਗਾ ਜਿੱਥੇ ਸਿੱਖ ਨਾ ਹੋਣ। ਜਿੱਥੇ ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਹੋਰ ਕਈ ਵੱਡੇ-ਵੱਡੇ ਦੇਸ਼ਾਂ ਵਿਚ ਸਿੱਖਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ, ਉਥੇ ਹੀ ਭਾਰਤ ਨਾਲ ਲਗਦੇ ਦੇਸ਼ ਮਿਆਂਮਾਰ ਜਿਸ ਨੂੰ ਪਹਿਲਾਂ ਬਰਮਾ ਵੀ ਕਿਹਾ ਜਾਂਦਾ ਸੀ, ਵਿਚ ਵੀ ਸਿੱਖਾਂ ਦੀ ਕੁੱਝ ਆਬਾਦੀ ਮੌਜੂਦ ਹੈ। ਤੁਹਾਨੂੰ ਦਸ ਦਈਏ ਕਿ ਇੱਥੋਂ ਦੇ ਸੂਬੇ ਕਾਚਿਨ ਦੀ ਰਾਜਧਾਨੀ ਮਾਇਟਕਾਇਨੀਆ ਵਿਚ 43 ਸਿੱਖ ਪਰਿਵਾਰ ਰਹਿ ਰਹੇ ਹਨ। ਇਨ੍ਹਾਂ ਪਰਿਵਾਰਾਂ ਵਿਚ ਕੁੱਲ 280 ਮੈਂਬਰ ਹਨ। 

Myamar Punjabi Sikh Myamar Punjabi Sikhਇਹ ਵੀ ਸੱਚ ਹੈ ਕਿ ਜਿੱਥੇ ਸਿੱਖ ਹੋਣਗੇ, ਉਥੇ ਗੁਰਦੁਆਰਾ ਸਾਹਿਬ ਤਾਂ ਜ਼ਰੂਰ ਹੋਵੇਗਾ। ਇਸ ਲਈ ਮਿਆਂਮਾਰ ਦੇ ਸਿੱਖਾਂ ਨੇ ਵੀ ਇੱਥੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਸਥਾਪਤ ਕੀਤਾ ਹੋਇਆ ਹੈ। ਇੱਥੇ ਰਹਿਣ ਵਾਲੇ ਸਾਰੇ ਸਿੱਖ ਪਰਵਾਰ ਆਪੋ ਅਪਣੇ ਵੱਖ ਵੱਖ ਕਾਰੋਬਾਰ ਕਰਦੇ ਹਨ ਅਤੇ ਮਿਆਂਮਾਰ ਦੀ ਅਰਥ-ਵਿਵਸਥਾ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਪਹਿਲਾਂ ਜਦੋਂ ਇਸ ਦੇਸ਼ ਦਾ ਨਾਂਅ ਹਾਲੇ ਬਰਮਾ ਹੀ ਸੀ, ਉਸ ਵੇਲੇ ਇੱਥੇ ਸਿੱਖਾਂ ਦੀ ਗਿਣਤੀ 10 ਹਜ਼ਾਰ ਤੋਂ ਵੀ ਜ਼ਿਆਦਾ ਸੀ ਪਰ ਹੁਣ ਇਹ ਘਟ ਕੇ ਮਹਿਜ਼ ਦੋ ਹਜ਼ਾਰ ਤੋਂ ਤਿੰਨ ਹਜ਼ਾਰ ਦੇ ਕਰੀਬ ਰਹਿ ਗਈ ਹੈ। 

Myamar Punjabi Sikh Myamar Punjabi Sikhਮਿਆਂਮਾਰ ਵਿਚ ਯੈਂਗੋਨ (ਪੁਰਾਣਾ ਨਾਂਅ ਰੰਗੂਨ) ਅਤੇ ਮਾਂਡਲੇ ਤੋਂ ਬਾਅਦ ਇਸ ਵੇਲੇ ਮਾਇਟਕਾਇਨੀਆ ਵਿਚ ਹੀ ਸਭ ਤੋਂ ਵੱਧ ਸਿੱਖਾਂ ਦੀ ਆਬਾਦੀ ਹੈ। ਵੈਸੇ ਲੈਸ਼ੀਓ, ਤੌਂਗਈ, ਮੋਗੋਕ ਤੇ ਪਿਯਾਬਵੇ ਜਿਹੇ ਸ਼ਹਿਰਾਂ ਵਿਚ ਵੀ ਸਿੱਖਾਂ ਦੀ ਕਾਫ਼ੀ ਆਬਦੀ ਹੈ। ਫ਼ਰੰਟੀਅਰ ਮਿਆਂਮਾਰ ਵਲੋਂ ਪ੍ਰਕਾਸ਼ਿਤ ਐਮਿਲੀ ਫ਼ਿਸ਼ਬੇਨ ਦੀ ਰਿਪੋਰਟ ਅਨੁਸਾਰ ਸਮੁੱਚੇ ਮਿਆਂਮਾਰ ਵਿਚ ਇਸ ਵੇਲੇ 50 ਦੇ ਕਰੀਬ ਗੁਰਦੁਆਰਾ ਸਾਹਿਬਾਨ ਮੌਜੂਦ ਹਨ। ਇਸ ਦੇਸ਼ ਦੇ ਜ਼ਿਆਦਾਤਰ ਸਿੱਖ ਧਾਰਮਿਕ ਬਿਰਤੀ ਵਾਲੇ ਹਨ। 
ਮਿਆਂਮਾਰ ਵਿਚ ਰਹਿਣ ਵਾਲੇ ਸਿੱਖ ਨੌਜਵਾਨਾਂ ਦਾ ਵੀ ਜ਼ਿਆਦਾਤਰ ਰੁਝਾਨ ਇਸੇ ਪਾਸੇ ਹੈ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਦੁਆਰਿਆਂ ਦੇ ਅੰਦਰ ਸਿੱਖ ਬੱਚਿਆਂ ਦੀਆਂ ਵਿਸ਼ੇਸ਼ ਕਲਾਸਾਂ ਲਗਾਈਆਂ ਜਾਂਦੀਆਂ ਹਨ।

Myamar Punjabi Sikh Myamar Punjabi Sikhਹੋਰ ਨਾਗਰਿਕਾਂ ਨਾਲ ਆਮ ਬੋਲਚਾਲ ਵੇਲੇ ਇਹ ਸਿੱਖ ਬਰਮੀ ਭਾਸ਼ਾ ਹੀ ਬੋਲਦੇ ਹਨ ਪਰ ਘਰਾਂ ਅਤੇ ਗੁਰਦੁਆਰਾ ਸਾਹਿਬਾਨ ਵਿਚ ਸ਼ੁੱਧ ਪੰਜਾਬੀ ਹੀ ਚਲਦੀ ਹੈ। ਉਹ ਸਾਰੇ ਧਰਮਾਂ ਦੇ ਲੋਕਾਂ ਨਾਲ ਮਿਲ-ਜੁਲ ਕੇ ਰਹਿੰਦੇ ਹਨ ਤੇ ਗੁਰੂ ਸਾਹਿਬਾਨ ਦੇ ਸੱਚੇ ਸਿੱਖਾਂ ਵਜੋਂ ਵਿਚਰਦੇ ਹਨ। ਮਾਇਟਕਾਇਨੀਆ ਦੇ ਸਭ ਤੋਂ ਵੱਡੀ ਉਮਰ ਦੀ 92 ਸਾਲਾ ਸਿੱਖ ਬਜ਼ੁਰਗ ਔਰਤ ਭਗਵੰਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਨਮ ਵਾਇੰਗਮਾਅ ਵਿਚ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਇੰਗਲੈਂਡ ਦੀ ਫ਼ੌਜ ਵਿਚ ਸਿਪਾਹੀ ਸਨ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਉਹ ਬਰਮਾ ਆਏ ਸਨ। ਉਸ ਵੇਲੇ ਬਰਮਾ 'ਤੇ ਇੰਗਲੈਂਡ ਦੀ ਹਕੂਮਤ ਹੁੰਦੀ ਸੀ। ਪੁਰਾਣੇ ਰਿਕਾਰਡਾਂ ਅਨੁਸਾਰ ਸਭ ਤੋਂ ਪਹਿਲੀ ਵਾਰ ਸਿੱਖ ਬ੍ਰਿਟਿਸ਼ ਫ਼ੌਜ ਨਾਲ 1898 ਵਿਚ ਬਰਮਾ ਆ ਕੇ ਵਸੇ ਸਨ।

Myamar Punjabi Sikh ChildMyamar Punjabi Sikh Childਉਸ ਤੋਂ ਬਾਅਦ ਕੁਝ ਫ਼ੌਜੀ ਜਵਾਨਾਂ ਨੇ ਇਥੇ ਹੀ ਵੱਸਣ ਦਾ ਫ਼ੈਸਲਾ ਕਰ ਲਿਆ ਸੀ ਅਤੇ ਆਪੋ-ਅਪਣੇ ਕਾਰੋਬਾਰ ਖੋਲ੍ਹ ਲਏ ਸਨ। ਸਿੱਖ ਬੀਬੀ ਦਾ ਕਹਿਣਾ ਹੈ ਕਿ ਦੂਜਾ ਵਿਸ਼ਵ ਯੁੱਧ ਖ਼ਤਮ ਹੋਣ ਤੋਂ ਬਾਅਦ ਉਹ ਬ੍ਰਿਟਿਸ਼ ਭਾਰਤ ਦੇ ਸ਼ਹਿਰ ਰਾਵਲਪਿੰਡੀ (ਹੁਣ ਪਾਕਿਸਤਾਨ ਵਿਚ) ਵਿਖੇ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਸਨ ਪਰ ਛੇਤੀ ਹੀ 1947 ਦੀ ਗੜਬੜ ਸ਼ੁਰੂ ਹੋ ਗਈ ਸੀ ਅਤੇ ਭਾਰਤ ਵਿਚੋਂ ਇਕ ਵੱਖਰੇ ਦੇਸ਼ ਪਾਕਿਸਤਾਨ ਦੀ ਸਥਾਪਨਾ ਹੋਈ।ਉਸ ਨੇ ਦਸਿਆ ਕਿ ਉਹ ਉਸ ਸਮੇਂ ਮਿਆਂਮਾਰ ਦੇ ਕਾਚਿਨ ਸੂਬੇ ਵਿਚ ਪਰਤ ਆਏ ਸਨ, ਜਿੱਥੇ ਬਾਅਦ ਵਿਚ ਉਨ੍ਹਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ ਦੀ ਕੁੱਖੋਂ ਛੇ ਬੱਚਿਆਂ ਨੇ ਜਨਮ ਲਿਆ।

Myamar Sikh Gurdwara SahibMyamar Sikh Gurdwara Sahib ਸਾਲ 1948 ਵਿਚ ਜਦੋਂ ਬਰਮਾ ਨੂੰ ਅੰਗਰੇਜ਼ ਹਕੂਮਤ ਤੋਂ ਆਜ਼ਾਦੀ ਮਿਲੀ, ਉਸ ਵੇਲੇ ਕਾਚਿਨ ਸੂਬੇ ਦੀ ਰਾਜਧਾਨੀ ਵਾਇੰਗਮਾਅ ਤੋਂ ਮਾਇਟਕਾਇਨੀਆ ਵਿਚ ਤਬਦੀਲ ਹੋ ਗਈ ਸੀ। ਜ਼ਿਆਦਾਤਰ ਸਿੱਖਾਂ ਨੇ ਵੀ ਰਾਜਧਾਨੀ ਵਿਚ ਹੀ ਰਹਿਣਾ ਪਸੰਦ ਕੀਤਾ ਸੀ। ਫਿਰ ਜਦੋਂ 1962 ਵਿਚ ਜਨਰਲ ਨੀ ਵਿਨ ਨੇ ਬਰਮਾ ਦੀ ਸੱਤਾ ਸੰਭਾਲੀ ਤਾਂ ਬਰਮਾ ਮੂਲ ਤੋਂ ਬਾਹਰਲੇ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ। ਉਸ ਸਮੇਂ ਦੌਰਾਨ ਸਿੱਖਾਂ ਨਾਲ ਵੀ ਬਹੁਤ ਸਾਰੀਆਂ ਵਧੀਕੀਆਂ ਹੋਈਆਂ।

Myamar Punjabi Sikh Myamar Punjabi Sikhਭਾਰਤੀ ਮੂਲ ਦੇ ਸਾਰੇ ਲੋਕਾਂ 'ਤੇ ਉੱਚ-ਸਿੱਖਿਆ ਹਾਸਲ ਕਰਨ 'ਤੇ ਪਾਬੰਦੀ ਲਗਾ ਦਿਤੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਹੋਰ ਬਹੁਤ ਸਾਰੇ ਵਿਤਕਰੇ ਹੋਣ ਲੱਗ ਪਏ। ਅੱਤਿਆਚਾਰ ਕਰ ਕੇ ਲੋਕਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਗਿਆ ਪਰ ਇਸ ਸਭ ਦੇ ਬਾਵਜੂਦ ਇੱਥੇ ਵਸਦੇ ਸਿੱਖਾਂ ਨੇ ਦੇਸ਼ ਨਹੀਂ ਛੱਡਿਆ।  ਹੁਣ ਇੱਥੇ ਰਹਿ ਰਹੇ ਸਿੱਖ ਚੰਗੇ ਤਰੀਕੇ ਨਾਲ ਰਹਿ ਰਹੇ ਹਨ ਅਤੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਹੁੰਦਾ। 

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement