
ਵਿਆਹ ਜਾਂ ਪਾਰਟੀ ਵਿਚ ਜਦੋਂ ਡੀ ਜੇ ’ਤੇ ਗਾਣਾ ਵੱਜਦਾ ਹੈ, ਅਕਸਰ ਮਲੋ-ਮਲੀ ਲੋਕਾਂ ਦੇ ਨੱਚਣ ਲਈ ਪੈਰ ਥਿਰਕ ਉਠਦੇ ਹਨ। ਸ਼ਾਇਦ ਅਜਿਹਾ ਹੀ ਕੁੱਝ ਹੋਇਆ
ਨਵੀਂ ਦਿੱਲੀ (ਭਾਸ਼ਾ) : ਵਿਆਹ ਜਾਂ ਪਾਰਟੀ ਵਿਚ ਜਦੋਂ ਡੀ ਜੇ ’ਤੇ ਗਾਣਾ ਵੱਜਦਾ ਹੈ, ਅਕਸਰ ਮਲੋ-ਮਲੀ ਲੋਕਾਂ ਦੇ ਨੱਚਣ ਲਈ ਪੈਰ ਥਿਰਕ ਉਠਦੇ ਹਨ। ਸ਼ਾਇਦ ਅਜਿਹਾ ਹੀ ਕੁੱਝ ਹੋਇਆ ਇਸ ਬਜ਼ੁਰਗ ਪਤੀ-ਪਤਨੀ ਦੇ ਨਾਲ ਵੀ। ਇਸ ਪਤੀ-ਪਤਨੀ ਨੇ ਅਜਿਹਾ ਡਾਂਸ ਕੀਤਾ ਜਿਵੇਂ ਅੰਗਰੇਜ਼ੀ ਦੀ ਕਹਾਵਤ ਹੈ, 'Dance like noone is watching ' ਇਨ੍ਹਾਂ ਦੇ ਡਾਂਸ ਦੀ ਵੀਡੀਓ ਵੇਖ ਕੇ ਤੁਹਾਡੇ ਚਿਹਰੇ ਉੱਤੇ ਵੀ ਮੁਸਕਰਾਹਟ ਆ ਜਾਵੇਗੀ।
This is beautiful pic.twitter.com/ce3cC8h2NH
— Sújan (@Sujank14) 1 December 2018
ਇਹ ਵੀਡੀਓ ਮਾਇਕਰੋਬਲੋਗਿੰਗ ਵੈਬੱਸਾਈਟ ਟਵਿੱਟਰ ਉੱਤੇ ਯੂਜ਼ਰ @sujank14 ਨੇ ਪੋਸਟ ਕੀਤਾ ਹੈ। ਇਸਨੂੰ 60,700 ਵਾਰ ਵੇਖਿਆ ਜਾ ਚੁੱਕਿਆ ਹੈ ਅਤੇ 2355 ਲੋਕਾਂ ਵਲੋਂ ਇਸ ਵੀਡੀਓ ਨੂੰ ਲਾਈਕ ਮਿਲ ਚੁੱਕੇ ਹਨ । ਇਸ ਵੀਡੀਓ ਵਿਚ ਬੰਦ ਗਲੇ ਵਾਲਾ ਸੂਟ ਪਾ ਕੇ ਅਤੇ ਪੱਗ ਬੰਨ੍ਹ ਕੇ ਇਕ ਸਿੱਖ ਬਜ਼ੁਰਗ ਇਕ ਮਹਿਲਾ ਦੇ ਨਾਲ ਬਾਲ ਡਾਂਸ ਕਰ ਰਹੇ ਹਨ। ਇਨ੍ਹਾਂ ਨੂੰ ਵੇਖ ਕੇ ਹਰ ਕੋਈ ਇਹੀ ਕਹੇਗਾ ਕਿ ਜੇਕਰ ਤੁਹਾਡਾ ਦਿਲ ਜਵਾਨ ਹੈ, ਤਾਂ ਉਮਰ ਬਸ ਇਕ ਗਿਣਤੀ ਹੈ।
ਉਮਰ ਦੇ ਇਸ ਪੜਾਅ ਉੱਤੇ ਵੀ ਦੋਨਾਂ ਦੀ ਸ਼ਰੀਰ ਵਿਚ ਲਚਕ ਅਤੇ ਜ਼ਬਰਦਸਤ ਤਾਲਮੇਲ ਦੇਖਣ ਨੂੰ ਮਿਲ ਰਿਹਾ ਹੈ। ਇਹਨਾਂ ਦੀ ਕਿਊਟ ਕੈਮਿਸਟਰੀ ਉੱਤੇ ਸੋਸ਼ਲ ਮੀਡੀਆ ਝੂਮ ਉਠਿਆ ਹੈ। ਇਕ ਟਵਿਟਰ ਯੂਜ਼ਰ ਨੇ ਇਸ ਪੋਸਟ ਉੱਤੇ ਕਮੈਂਟ ਕੀਤਾ ਹੈ , ਕਿ ਇਹ ਹੁੰਦੇ ਹਨ ਰਿਲੇਸ਼ਨਸ਼ਿਪ ਗੋਲਸ। ਇਸਨੂੰ ਵਾਰ-ਵਾਰ ਵੇਖਕੇ ਵੀ ਜੀ ਨਹੀਂ ਭਰ ਰਿਹਾ ਹੈ। ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ - ਮੈਂ ਵਾਰ - ਵਾਰ ਇਸ ਵੀਡੀਓ ਨੂੰ ਵੇਖ ਰਿਹਾ ਹਾਂ। ਕੀ ਕੋਈ ਮੈਨੂੰ ਪੂਰਾ ਵੀਡੀਓ ਭੇਜ ਸਕਦਾ ਹੈ। ਇਸਨੂੰ ਵਾਰ-ਵਾਰ ਵੇਖਕੇ ਵੀ ਜੀ ਨਹੀਂ ਭਰ ਰਿਹਾ ਹੈ ।