ਚੱਲਦੀ ਬੱਸ ਨੂੰ ਲੱਗੀ ਅੱਗ, ਕਈਆਂ ਦੀ ਮੌਤ
Published : Aug 5, 2019, 10:09 am IST
Updated : Aug 5, 2019, 10:09 am IST
SHARE ARTICLE
purnia bihar bus catches purnia heading towards siliguri from muzaffarpur
purnia bihar bus catches purnia heading towards siliguri from muzaffarpur

ਬੱਸ ਵਿਚ ਤਕਰੀਬਨ 40 ਤੋਂ 50 ਯਾਤਰੀ ਸਵਾਰ ਸਨ। 

ਪੂਰਨੀਆ- ਬਿਹਾਰ ਦੇ ਪੂਰਨੀਆ ਵਿਚ ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਬੱਸ ਮੁਜ਼ੱਫਰਪੁਰ ਤੋਂ ਸਿਲੀਗੁੜੀ ਜਾ ਰਹੀ ਸੀ ਰਸਤੇ ਵਿਚ ਡਿਵਾਈਡਰਾਂ ਨਾਲ ਜ਼ੋਰਦਾਰ ਟੱਕਰ ਹੋਣ ਤੋਂ ਬਾਅਦ ਬੱਸ ਦੇ ਫਿਊਲ ਟੈਂਕ ਨੂੰ ਅੱਗ ਲੱਗ ਗਈ। ਬੱਸ ਨੂੰ ਵੇਖਦਿਆਂ ਹੀ ਵੇਖਦਿਆਂ ਅੱਗ ਦੀਆਂ ਲਪਟਾਂ ਨੇ ਘੇਰ ਲਿਆ। ਇਸ ਹਾਦਸੇ ਵਿਚ ਤਕਰੀਬਨ ਦੋ ਦਰਜਨ ਲੋਕ ਸੜ ਗਏ ਕਈ ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ।

ਸਬੰਧਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਵਾਪਰਨ ਵੇਲੇ ਬਹੁਤੇ ਯਾਤਰੀ ਸੁੱਤੇ ਹੋਏ ਸਨ। ਸਲੀਪਰ ਬੱਸ ਹੋਣ ਕਾਰਨ ਬਹੁਤ ਸਾਰੇ ਯਾਤਰੀ ਚੋਟੀ ਦੀਆਂ ਬਰਥਾਂ ਤੇ ਸੁੱਤੇ ਹੋਏ ਸਨ। ਬਹੁਤ ਸਾਰੇ ਯਾਤਰੀ ਜੋ ਬਰਥ ਦੇ ਉੱਪਰ ਸੁੱਤੇ ਹੋਏ ਸਨ ਬੱਸ ਤੋਂ ਬਾਹਰ ਨਹੀਂ ਆ ਸਕੇ ਅਤੇ ਉਨ੍ਹਾਂ ਦੀ ਮੌਤ ਹੋ ਗਈ। ਕਈ ਯਾਤਰੀ ਸ਼ੀਸ਼ੇ ਤੋੜ ਕੇ ਬੱਸ ਵਿਚੋਂ ਬਾਹਰ ਆ ਸਕੇ।

ਹਾਦਸੇ ਤੋਂ ਥੋੜ੍ਹੀ ਦੇਰ ਬਾਅਦ ਬਚਾਅ ਕਰਮਚਾਰੀ ਮੌਕੇ 'ਤੇ ਸਦਰ ਹਸਪਤਾਲ ਪਹੁੰਚ ਗਏ। ਘਟਨਾ ਦੀ ਜਾਣਕਾਰੀ  ਮਿਲਦਿਆਂ ਹੀ ਐਸਪੀ ਮੌਕੇ ‘ਤੇ ਪਹੁੰਚ ਗਏ। ਡੀਐਮ ਦੇ ਨਾਲ ਐਸਪੀ ਨੇ ਵੀ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਬੱਸ ਵਿਚ ਤਕਰੀਬਨ 40 ਤੋਂ 50 ਯਾਤਰੀ ਸਵਾਰ ਸਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement