
ਕਿਹਾ “ਜਨਤਕ ਸੁਰੱਖਿਆ ਬਣਾਈ ਰੱਖਣ ਅਤੇ ਜਨਤਕ ਐਮਰਜੈਂਸੀ ਨੂੰ ਰੋਕਣ” ਦੇ ਹਿੱਤ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਦਾ ਐਲਾਨ ਕੀਤਾ ਗਿਆ ਹੈ।
ਨਵੀਂ ਦਿੱਲੀ : ਦਿੱਲੀ ਇੰਟਰਨੈਟ ਸੇਵਾ ਸਿੰਧੂ ਗਾਜ਼ੀਪੁਰ ਅਤੇ ਟਿੱਕਰੀ ਵਿਚ ਮੁਅੱਤਲ ਰਹਿਣਗੇ, ਇਹ ਫੈਸਲਾ ਲੋਕਾਂ ਦੀ ਸੁਰੱਖਿਆ ਨੂੰ ਬਣਾਈ ਰੱਖਣ ਅਤੇ ਜਨਤਕ ਹਿੱਤਾਂ ਲਈ ਲਿਆ ਗਿਆ ਹੈ । ਅੱਜ ਸਵੇਰੇ 10 ਵਜੇ ਤੋਂ ਲੈ ਕੇ 11:59 ਤੱਕ ਬਾਰਡਰਾਂ ਦੇ ਨਾਲ ਲੱਗਦੇ ਖੇਤਰਾਂ ਵਿਚ ਇੰਟਰਨੈਟ ਬੰਦ ਰਹਿਣਗੇ । ਕੇਂਦਰ ਵੱਲੋਂ ਲਗਾਤਾਰ ਇੰਟਰਨੈਟ ਕੁਨੈਕਸ਼ਨ ਰੋਕਣ ਦੇ ਆਦੇਸ਼ਾਂ ਦੇ ਵਿਰੁੱਧ ਚੱਕਾ ਜਾਮ ਦਾ ਤਿੰਨ ਘੰਟਿਆਂ ਦਾ ਪ੍ਰਤੀਕ ਰੋਸ ਪ੍ਰਦਰਸ਼ਨ ਕੀਤਾ ਗਿਆ, ਗ੍ਰਹਿ ਮੰਤਰਾਲਾ ਵੱਲੋਂ ਇੰਟਰਨੈਟ ਮੁਅੱਤਲੀ ਦਾ ਆਦੇਸ਼ ਦਿੱਤਾ ਗਿਆ ਹੈ ।
Farmer protestਗ੍ਰਹਿ ਮੰਤਰਾਲਾ ਨੇ ਇੰਟਰਨੈਟ ਮੁਅੱਤਲ ਕਰਨ ਦਾ ਆਦੇਸ਼ ਦਿੱਤਾ ਹੈ, ਜੋ ਦਿਨ ਦੇ ਅੰਤ ਤੱਕ ਜਾਰੀ ਰਹੇਗਾ । ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ “ਜਨਤਕ ਸੁਰੱਖਿਆ ਬਣਾਈ ਰੱਖਣ ਅਤੇ ਜਨਤਕ ਐਮਰਜੈਂਸੀ ਨੂੰ ਰੋਕਣ” ਦੇ ਹਿੱਤ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਦਾ ਐਲਾਨ ਕੀਤਾ ਗਿਆ ਹੈ। ਸਿੰਘੂ, ਗਾਜੀਪੁਰ, ਟਿੱਕਰੀ ਸਰਹੱਦਾਂ ਆਸ ਪਾਸ ਦੇ ਖੇਤਰ ਇਸ ਮੁਅੱਤਲੀ ਦੇ ਆਦੇਸ਼ ਦੇ ਦਾਇਰੇ ਵਿੱਚ ਆਉਂਦੇ ਹਨ।
farmerਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੱਜ ਦੇਸ਼-ਵਿਆਪੀ ਚੱਕਾ ਜਾਮ ਸ਼ਾਂਤੀਪੂਰਵਕ ਖਤਮ ਹੋਇਆ ਹੈ । ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਹੀ ਦੇਸ਼ ਭਰ 'ਚ ਅੱਜ ਦੁਪਹਿਰ 12 ਵਜੇ ਤੋਂ ਤਿੰਨ ਵਜੇ ਤਕ ਚੱਕਾ ਜਾਮ ਕੀਤਾ ਗਿਆ ਹੈ। ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਰਹੇਗਾ ਪਰ ਅੱਜ ਦਿੱਲੀ, ਯੂਪੀ ਤੇ ਉੱਤਰਾਖੰਡ ਨੂੰ ਛੱਡ ਕੇ ਬਾਕੀ ਪੂਰੇ ਦੇਸ਼ 'ਚ ਸੜਕਾਂ 'ਤੇ ਕਿਸਾਨ ਚੱਕਾ ਜਾਮ ਕੀਤਾ । ਖਾਸ ਗੱਲ ਇਹ ਹੈ ਕਿ ਚੱਕਾ ਜਾਮ ਦੌਰਾਨ ਕੋਈ ਵੀ ਕਿਸਾਨ ਦਿੱਲੀ ਵੱਲ ਨਹੀਂ ਆਇਆ। ਦਿੱਲੀ ਵਿੱਚ ਵੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ । ਇਸ ਸਮੇਂ ਦੌਰਾਨ ਚੱਕਾ ਜਾਮ ਦਾ ਅਸਰ ਦੇਸ਼ ਦੇ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲਿਆ ।ਦੇਸ਼ ਭਰ ਵਿੱਚ ਕਿਸਾਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ।
Farmer protestਸੁਰੱਖਿਆ ਬਲਾਂ ਦੇ ਜਵਾਨਾਂ ਸਮੇਤ ਰੈਪਿਡ ਐਕਸ਼ਨ ਫੋਰਸ ਨੂੰ ਦਿੱਲੀ-ਯੂਪੀ ਦੀ ਗਾਜੀਪੁਰ ਬਾਰਡਰ 'ਤੇ ਤਾਇਨਾਤ ਕੀਤਾ ਗਿਆ ਸੀ। ਚੱਕਾ ਜਾਮ ਦੀ ਮੰਗ ਦੇ ਵਿਚਕਾਰ ਗਾਜੀਪੁਰ ਬਾਰਡਰ 'ਤੇ ਸਥਿਤੀ ਸ਼ਾਂਤਮਈ ਬਣੀ ਹੋਈ ਸੀ । ਪਲਵਲ ਨੇੜੇ ਅਠੋਣ ਚੌਕ ਵਿਖੇ ਪਲਵਲ-ਆਗਰਾ ਹਾਈਵੇ ਤੇ 'ਚੱਕਾ ਜਾਮ' ਦੌਰਾਨ ਕਿਸਾਨਾਂ ਨੇ ਇੱਕ ਐਂਬੂਲੈਂਸ ਨੂੰ ਬਹੁਤ ਹੀ ਢੰਗ ਨਾਲ ਰਾਹ ਦਿੱਤਾ ਗਿਆ। ਫਤਿਹਾਬਾਦ (ਹਰਿਆਣਾ) ਐਨਐਚ -9 ਨੂੰ ਜਾਮ ਕੀਤਾ ਗਿਆ। ਪਿੰਡ ਬਡੋਪਾਲ ਦੇ ਡੱਬਵਾਲੀ-ਦਿੱਲੀ ਨੈਸ਼ਨਲ ਹਾਈਵੇਅ 9 'ਤੇ ਕਿਸਾਨਾਂ ਨੇ ਅੱਧ ਵਿਚਕਾਰ ਇੱਕ ਗੱਡੀ ਰੱਖ ਕੇ ਜਾਮ ਲਗਾ ਦਿੱਤਾ ਹੈ।
photoਸੈਂਕੜੇ ਕਿਸਾਨਾਂ ਨੇ ਇਥੇ ਸੜਕ ਜਾਮ ਕਰ ਦਿੱਤੀ ਹੈ। ਕਿਸਾਨਾਂ ਨੇ ਸੜਕ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਜੰਮੂ ਦੇ ਕਿਸਾਨਾਂ ਨੇ ਜੰਮੂ-ਪਠਾਨਕੋਟ ਹਾਈਵੇ ਨੂੰ ਜਾਮ ਕੀਤਾ ਗਿਆ ਅਤੇ ਉਹ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਸਨ। ਕਰਨਾਲ ਵਿੱਚ ਕਿਸਾਨਾਂ ਨੇ 12 ਵਜਦੇ ਹੀ ਨੈਸ਼ਨਲ ਹਾਈਵੇ ਬਸਤਾਰਾ ਟੋਲ ਨੂੰ ਜਾਮ ਕੀਤਾ ਗਿਆ ਸੀ। ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਟ੍ਰੈਫਿਕ ਜਾਮ ਹੋਣ ਦੀਆਂ ਖ਼ਬਰਾਂ ਹਨ। ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਵਿੱਚ ਚੱਕਾ ਜਾਮ ਦੇ ਸੱਦੇ 'ਤੇ ਕਿਸਾਨਾਂ ਨੇ ਸ਼ਾਹਜਹਾਂਪੁਰ (ਰਾਜਸਥਾਨ-ਹਰਿਆਣਾ) ਸਰਹੱਦ ਨੇੜੇ ਰਾਸ਼ਟਰੀ ਰਾਜਮਾਰਗ'ਤੇ ਚੱਕਾ ਜਾਮ ਕੀਤਾ ਗਿਆ। ਕਿਸਾਨਾਂ ਵੱਲੋਂ ਦਿੱਤੇ ਦੇਸ਼ ਵਿਆਪੀ 'ਚੱਕਾ ਜਾਮ' ਕਾਲ ਦੇ ਹਿੱਸੇ ਵਜੋਂ ਪਲਵਲ ਨੇੜੇ ਅਠੋਣ ਚੌਕ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ।