
ਕਿਹਾ ਕਿ ਮੋਦੀ ਨੇ ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ, ਜੋ ਕੁਝ ਕਿਹਾ ਉਸ ’ਚ ਕੁਝ ਵੀ ਠੋਸ ਨਹੀਂ ਸੀ
ਨਵੀਂ ਦਿੱਲੀ : ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ’ਚ ਸੋਮਵਾਰ ਨੂੰ ਜੋ ਕੁਝ ਕਿਹਾ, ਉਹ ਜੁਮਲੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਸੀ ਅਤੇ ਇਸ ਦੌਰਾਨ ਉਹ ਸਿਰਫ਼ ਪ੍ਰਧਾਨ ਮੰਤਰੀ ਨਹੀਂ ਸਗੋਂ ’ਪ੍ਰਚਾਰਕ’ ਦੀ ਭੂਮਿਕਾ ’ਚ ਨਜ਼ਰ ਆਏ।
PM Narinder Modiਕਾਂਗਰਸ ਦੇ ਸੰਚਾਰ ਵਿਭਾਗ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਨੇ ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ, ਜੋ ਕੁਝ ਕਿਹਾ ਉਸ ’ਚ ਕੁਝ ਵੀ ਠੋਸ ਨਹੀਂ ਸੀ ਅਤੇ ਉਹ ਮੁੱਦਿਆਂ ’ਤੇ ਕੁਝ ਵੀ ਨਹੀਂ ਕਹਿ ਸਕੇ। ਉਨ੍ਹਾਂ ਨੇ 75 ਦਿਨਾਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਲਈ ਵੀ ਕੋਈ ਠੋਸ ਭਰੋਸਾ ਨਹੀਂ ਦਿਤਾ ਅਤੇ ਨਾ ਹੀ ਸਰਹੱਦ ’ਤੇ ਘੁਸਪੈਠ ਕਰ ਚੁਕੇ ਚੀਨ ਨੂੰ ਲੈ ਕੇ ਇਕ ਸ਼ਬਦ ਕਹਿ ਸਕੇ।
Farmer protestਇਸ ਤੋਂ ਇਲਾਵਾ ਸੁਰਜੇਵਾਲਾ ਨੇ ਇਕ ਹੋਰ ਟਵੀਟ ਵੀ ਕੀਤਾ ਹੈ । ਇਸ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਕਿ ‘ਅੰਦੋਲਨਕਾਰੀ ਕਿਸਾਨਾਂ ਦੇ ਰਾਹ ਵਿਚ ਬੰਨ੍ਹ ਕੇ ਮੋਦੀ ਜੀ ਰਾਜ ਸਭਾ ਵਿਚ ਕਿਸਾਨਾਂ ਨੂੰ ਕਹਿ ਰਹੇ ਹਨ ਕਿ ਗੱਲ ਕਰੋ,ਅੰਦੋਲਨ ਨੂੰ ਖਤਮ ਕਰੋ। ਇਹ ਦਾੜ੍ਹੀ,ਇਹ ਤਿਲਕਧਾਰੀ ਕੰਮ ਨਹੀਂ ਕਰਦੇ । ਇਸ ਤੋਂ ਪਹਿਲਾਂ ਰਣਦੀਪ ਸਿੰਘ ਸੁਰਜੇਵਾਲਾ ਨੇ ਇੱਕ ਟਵੀਟ ਕਰਕੇ ਪੀਐਮ ਮੋਦੀ ਨੂੰ ਇੱਕ ਨਿਰਦਈ ਪ੍ਰਧਾਨ ਮੰਤਰੀ ਦੱਸਿਆ ਸੀ।