
ਕੰਪਨੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਜਨੀਤਕ ਇਸ਼ਤਿਹਾਰਾਂ 'ਤੇ ਇਹ ਜਾਣਕਾਰੀ ਰਹੇਗੀ ਕਿ ਕਿਸ ਨੇ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਹੈ।
ਨਵੀਂ ਦਿੱਲੀ : ਲੋਕਸਭਾ ਚੋਣਾਂ ਤੋਂ ਪਹਿਲਾਂ ਫੇਸਬੁਕ ਰਾਜਨੀਤਕ ਇਸ਼ਤਿਹਾਰਾਂ ਦੇ ਮਾਮਲੇ ਵਿਚ ਪਾਰਦਰਸ਼ਿਤਾ ਲਿਆਉਣ ਲਈ ਨਵੀਂ ਪਹਿਲ ਕਰਨ ਜਾ ਰਿਹਾ ਹੈ। ਇਸ ਮੁਤਾਬਕ ਹੁਣ ਇਸ਼ਤਿਹਾਰਾਂ ਦੇ ਨਾਲ ਸਪਸ਼ਟੀਕਰਨ ਦੇਣਾ ਪਵੇਗਾ। ਕੰਪਨੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਜਨੀਤਕ ਇਸ਼ਤਿਹਾਰਾਂ 'ਤੇ ਇਹ ਜਾਣਕਾਰੀ ਰਹੇਗੀ ਕਿ ਕਿਸ ਨੇ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਹੈ
Political Advertisement
ਜਾਂ ਉਸ ਦੇ ਲਈ ਭੁਗਤਾਨ ਕਿਸ ਨੇ ਕੀਤਾ ਹੈ। ਲੋਕ ਇਸ਼ਤਿਹਾਰਾਂ ਦੀ ਇਕ ਲਾਈਬ੍ਰੇਰੀ ਤੱਕ ਵੀ ਪਹੁੰਚ ਕਰ ਸਕਣਗੇ। ਕੰਪਨੀ ਦੇ ਜਨਤਕ ਨੀਤੀ ਨਿਰਦੇਸ਼ਕ ਸ਼ਿਵਨਾਥ ਠੁਕਰਾਲ ਨੇ ਕਿਹਾ ਕਿ ਲੋਕਾਂ ਨੂੰ ਇਸ਼ਤਿਹਾਰ ਦੇ ਨਾਲ ਇਸ਼ਤਿਹਾਰ ਦੇਣ ਵਾਲੇ ਜਾਂ ਉਸ ਦੇ ਲਈ ਭੁਗਤਾਨ ਕਰਨ ਵਾਲੇ ਨੂੰ ਵੀ ਜਾਣਕਾਰੀ ਮਿਲੇਗੀ। ਇਸ ਨਾਲ ਲੋਕਾਂ ਨੂੰ ਇਸ ਬਾਬਤ ਜ਼ਿਆਦਾ ਜਾਣਕਾਰੀ ਮਿਲੇਗੀ ਕਿ ਉਹਨਾਂ ਨੂੰ ਦਿਖਾਈ ਦੇ ਰਹੇ
Advertisement
ਇਸ਼ਤਿਹਾਰਾਂ ਦੇ ਪਿੱਛੇ ਕੌਣ ਹੈ। ਕੰਪਨੀ ਇਸੇ ਮਹੀਨੇ ਤੋਂ ਦੇਸ਼ ਵਿਚ ਰਾਜਨੀਤਕ ਇਸ਼ਤਿਹਾਰ ਚਲਾ ਰਹੇ ਜਾਂ ਇਹਨਾਂ ਦੇ ਲਈ ਅਦਾਇਗੀ ਕਰ ਰਹੇ ਪੇਜ਼ਾਂ ਦਾ ਪ੍ਰਬੰਧਨ ਕਰਨ ਵਾਲਿਆਂ ਦੀ ਮੁਢੱਲੀ ਭੂਗੋਲਿਕ ਥਾਂ ਨੂੰ ਦਰਸਾਉਣਾ ਵੀ ਸ਼ੁਰੂ ਕਰੇਗੀ। ਜ਼ਿਕਰਯੋਗ ਹੈ ਕਿ ਭਾਰਤ ਵਿਚ ਫੇਸਬੁਕ ਦੇ ਲਗਭਗ 20 ਕੋਰੜ ਖ਼ਪਤਕਾਰ ਹਨ।