
ਛੱਤੀਸਗੜ੍ਹ ਵਿਚ ਹੋ ਰਹੀਆਂ ਵਿਧਾਨੀ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਮਤਦਾਨ ਲਈ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ..........
ਰਾਏਪੁਰ : ਛੱਤੀਸਗੜ੍ਹ ਵਿਚ ਹੋ ਰਹੀਆਂ ਵਿਧਾਨੀ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਮਤਦਾਨ ਲਈ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੂਬੇ ਵਿਚ ਹੋਣਾਂ ਲਈ ਸੁਰੱਖਿਆ ਬਲ ਦੇ ਲਗਭਗ 1 ਲੱਖ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ। ਸੋਮਵਾਰ ਨੂੰ ਪਹਿਲੇ ਦੌਰ ਦੇ ਮਤਦਾਨ ਹੋਵੇਗਾ। ਰਾਜ ਵਿਚ ਮਾਉਵਾਦੀਆਂ ਨੇ ਚੋਣਾਂ ਦਾ ਵਿਰੋਧ ਕੀਤਾ ਹੈ ਅਤੇ ਪਿਛਲੇ 15 ਦਿਨਾਂ ਵਿਚ ਤਿੰਨ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਉਨ੍ਹਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਖੇਤਰ ਵਿਚ ਸ਼ਾਂਤਮਈ ਚੋਣਾਂ ਕਰਾਉਣਾ ਮੁਸ਼ਕਲ ਹੈ। ਪੁਲਿਸ ਅਧਿਕਾਰੀ ਵੀ ਮੰਨਦੇ ਹਨ
ਕਿ ਚੋਣ ਅਮਲੇ ਨੂੰ ਮਤਦਾਨ ਕੇਂਦਰ ਤਕ ਪਹੁੰਚਾਉਦਾ, ਸ਼ਾਂਤਮਈ ਮਤਦਾਨ ਕਰਾਉਣਾ ਅਤੇ ਵੋਟਿੰਗ ਮਸ਼ੀਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਵੱਡੀ ਚੁਨੌਤੀ ਹੈ।
650 ਮੁਲਾਜ਼ਮਾਂ ਨੂੰ ਨਕਸਲ ਪ੍ਰਭਾਵਤ ਅੰਦਰੂਨੀ ਖੇਤਰਾਂ ਲਈ ਹੈਲੀਕਾਪਟਰਾਂ ਰਾਹੀਂ ਭੇਜਿਆ ਗਿਆ ਹੈ। ਇਸ ਕੰਮ ਲਈ ਭਾਰਤੀ ਹਵਾਈ ਫ਼ੌਜ, ਸੀਮਾ ਸੁਰੱਖਿਆ ਬਲ ਅਤੇ ਨਿਜੀ ਹੈਲੀਕਾਪਟਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਜਿਥੇ ਸਟਾਫ਼ ਸੜਕ ਰਾਹੀਂ ਜਾ ਸਕਦਾ ਹੈ, ਉਥੇ ਉਸ ਨੂੰ ਪੂਰੀ ਸੁਰੱਖਿਆ ਨਾਲ ਭੇਜਿਆ ਗਿਆ ਹੈ। (ਏਜੰਸੀ)