ਬਰਨਾਲਾ ਵਿੱਚ ਕਾਲੇ ਕਾਨੂੰਨਾਂ ਵਿਰੁੱਧ 21 ਫਰਵਰੀ ਨੂੰ ‘‘ਮਜ਼ਦੂਰ-ਕਿਸਾਨ ਏਕਤਾ ਮਹਾਂ ਰੈਲੀ’’
Published : Feb 13, 2021, 6:45 pm IST
Updated : Feb 13, 2021, 6:46 pm IST
SHARE ARTICLE
BKU leader
BKU leader

ਇਕੱਠ ਦੀ ਗਿਣਤੀ ਦੋ ਲੱਖ ਤੋਂ ਵਧਾਉਣ ਦਾ ਟੀਚਾ

ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 21 ਫਰਵਰੀ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ‘‘ਮਜ਼ਦੂਰ-ਕਿਸਾਨ ਏਕਤਾ ਰੈਲੀ’’ ਕੀਤੀ ਜਾਵੇਗੀ। ਇਹ ਐਲਾਨ ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸ਼੍ਰੀ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਸ਼੍ਰੀ ਲਛਮਣ ਸਿੰਘ ਸੇਵੇਵਾਲਾ  ਵੱਲੋਂ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਰੈਲੀ ਨੂੰ ਉਕਤ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ  ਸੰਬੋਧਨ ਕਰਨ ਲਈ ਸੱਦਾ ਪੱਤਰ ਭੇਜਿਆ ਗਿਆ ਹੈ।

Farmer protest Farmer protestਇਸ ਰੈਲੀ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਹ ਇੱਕ ਪਾਸੇ ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਜਨਤਾ ਦੀ ਇਕਜੁੱਟਤਾ ਨੂੰ ਹੋਰ ਉੱਚਾ ਲਿਜਾਣ ਲਈ ਮੀਲ ਪੱਥਰ ਬਣੇਗੀ। ਉਥੇ ਹੀ ਮੁੱਖ ਤੌਰ ’ਤੇ ਮੁਲਕ ਦੀ  ਕਿਸਾਨੀ ਦੇ ਘੋਲ ਵਿੱਚ ਖੇਤ-ਮਜ਼ਦੂਰ ਵਰਗ ਦੀ ਜਥੇਬੰਦਕ ਸ਼ਮੂਲੀਅਤ ਨੂੰ ਹਕੀਕੀ ਰੂਪ ਦੇ ਕੇ ਘੇਰੇ ਦਾ ਪਸਾਰਾ ਕਰਨ ਦਾ ਸਾਧਨ ਬਣੇਗੀ। ਇਸ ਰੈਲੀ ਵਿੱਚ ਕਾਲੇ ਕਾਨੂੰਨਾਂ ਦੀ ਵਾਪਸੀ ਸਮੇਤ ਉੱਭਰੀਆਂ  ਕਿਸਾਨੀ ਦੀਆਂ ਮੰਗਾਂ ਨੂੰ ਉਭਾਰਨ ਤੋਂ ਇਲਾਵਾ ਇਹਨਾਂ ਕਾਨੂੰਨਾਂ ਦੇ ਖੇਤ-ਮਜ਼ਦੂਰਾਂ ਅਤੇ ਬੇ-ਜ਼ਮੀਨੇ ਕਿਸਾਨਾਂ ’ਤੇ ਪੈਣ ਵਾਲੇ ਅਸਰਾਂ ਨੂੰ ਵਿਸ਼ੇਸ਼ ਤੌਰ ’ਤੇ ਉਭਾਰਿਆ ਜਾਵੇਗਾ।

photophotoਇਸ ਰੈਲੀ ਵਿੱਚ ਕਿਸਾਨ ਘੋਲ ਦੇ ਮੁਲਕ-ਵਿਆਪੀ ਉਭਾਰ ਨੂੰ ਮਾਤ ਦੇਣ ਲਈ ਕੇਂਦਰ ਸਰਕਾਰ ਵੱਲੋਂ ਵਰਤੇ ਗਏ ਫਾਸ਼ੀ ਹੱਥਕੰਡਿਆਂ, ਜਾਬਰ ਤੇ ਸਾਜਿਸ਼ੀ ਕਦਮਾਂ ਦਾ ਭਾਂਡਾ ਭੰਨਿਆ ਜਾਵੇਗਾ। ਬੀ. ਜੇ. ਪੀ. ਹਕੂਮਤ ਦੇ ਫਿਰਕੂ ਕੌਮ-ਹੰਕਾਰ ਦੇ ਪੱਤੇ ਨੂੰ ਬੇਨਕਾਬ ਕੀਤਾ ਜਾਵੇਗਾ। ਨਕਲੀ ਦੇਸ਼ ਭਗਤੀ ਦੇ ਉਹਲੇ ’ਚ ਲਾਗੂ ਕੀਤੇ ਜਾ ਰਹੇ ਕਾਰਪੋਰੇਟ ਭਗਤੀ ਅਤੇ ਸਾਮਰਾਜ ਭਗਤੀ ਦਾ ਪਰਦਾਫਾਸ਼ ਕੀਤਾ ਜਾਵੇਗਾ।

photophotoਇਸ ਰੈਲੀ ਵਿੱਚ ਘੋਲ ਦੀਆਂ ਕਿਸਾਨੀ ਮੰਗਾਂ ਅਤੇ ਇਸ ਦੀ ਕਿਸਾਨ ਲੀਡਰਸ਼ਿੱਪ ਉੱਪਰ ਖਾਲਿਸਤਾਨੀ ਚੇਪੀ ਚਿਪਕਾਉਣ ਦੀਆਂ ਕੋਸ਼ਿਸ਼ਾਂ ਨੂੰ ਮਾਤ ਦੇਣ ਲਈ ਸੱਦਾ ਦਿੱਤਾ ਜਾਵੇਗਾ। ਕਿਸਾਨ ਘੋਲ ਦੇ ਪਲੇਟਫਾਰਮ ਨੂੰ ਧਰਮ-ਨਿਰਲੇਪ ਅਤੇ ਪਾਰਟੀ ਰਹਿਤ ਖਾਸਾ ਬਣਾਈ ਰੱਖਣ ਲਈ ਹੋਕਾ ਉੱਚਾ ਕੀਤਾ ਜਾਵੇਗਾ। ਤਿੰਨੇ ਖੇਤੀ ਕਾਨੂੰਨਾਂ ’ਚ ਸੋਧਾਂ ਦੀ ਚਲਾਕ ਸਰਕਾਰੀ ਪੇਸ਼ਕਾਰੀ ਦਾ ਭਾਂਡਾ ਭੰਨਿਆ ਜਾਵੇਗਾ ਅਤੇ ਕਾਨੂੰਨਾਂ ਦੀ ਮਨਸੂਖੀ ਦੀ ਵਾਜਬੀਅਤ ਉਭਾਰੀ ਜਾਵੇਗੀ।

Amit shahAmit shahਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਦੱਸਿਆ ਕਿ ਉਹਨਾਂ ਦੇ ਦੋਵੇਂ ਸੰਗਠਨ ਮਜ਼ਦੂਰ ਕਿਸਾਨ ਏਕਤਾ ਰੈਲੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੁਲਕ ਵਿਆਪੀ ਮੁਹਿੰਮ ਦਾ ਪੰਜਾਬ ਅੰਦਰ ਸ਼ਕਤੀ ਪ੍ਰਦਰਸ਼ਨ ਬਣਾ ਦੇਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ।

BJP LeaderBJP Leaderਉਹਨਾਂ ਦਾਅਵਾ ਕੀਤਾ ਕਿ ਏਕਤਾ ਰੈਲੀ ਵਿੱਚ ਕੁੱਲ 2 ਲੱਖ ਦੇ ਟੀਚੇ ਵਿੱਚੋਂ ਕਿਸਾਨ ਅਤੇ ਖੇਤ-ਮਜ਼ਦੂਰ ਔਰਤਾਂ ਦੀ ਗਿਣਤੀ ਦਾ ਟੀਚਾ 70-80 ਹਜਾਰ ਦਾ ਰੱਖਿਆ ਗਿਆ ਹੈ। ਜਦੋਂ ਕਿ ਕਿਸਾਨ ਤੇ ਖੇਤ-ਮਜ਼ਦੂਰ ਮਰਦਾਂ ਦੀ ਸ਼ਮੂਲੀਅਤ ਦਾ ਟੀਚਾ 1 ਲੱਖ 25 ਹਜਾਰ ਰੱਖਿਆ ਗਿਆ ਹੈ। ਉਹਨਾਂ ਪੰਜਾਬ ਦੇ ਸਮੂਹ ਸੰਘਰਸ਼ਸ਼ੀਲ ਅਤੇ ਜਾਗਰਤ ਵਰਗਾਂ ਨੂੰ ਅਤੇ ਪੰਜਾਬ ਦੀਆਂ ਜਾਗਦੀਆਂ ਜਮੀਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸੰਕਟ ਮੂੰਹ ਆਈ ਕਿਸਾਨੀ ਦੀ ਸੱਜੀ ਬਾਂਹ ਬਣਕੇ ਅੱਗੇ ਆਉਣ। ਕੇਂਦਰੀ ਹਾਕਮਾਂ ਦੇ ਫਿਰਕੂ ਅਤੇ ਫਾਸ਼ੀ ਵਾਰਾਂ ਦਾ ਮੂੰਹ ਤੋੜ ਜੁਆਬ ਦੇਣ ਲਈ ਇਸ ਦਿਨ ਨੂੰ ਸਮੂਹ ਵਰਗਾਂ ਦੀ ਏਕਤਾ ਦਾ ਤਿਉਹਾਰ ਬਣਾ ਦੇਣ। ਰੈਲੀ ’ਚ ਸ਼ਮੂਲੀਅਤ ਦੇ ਦੋ ਲੱਖ ਦੇ ਟੀਚੇ ਨੂੰ ਉੱਚਾ ਲਿਜਾਣ ਵਿੱਚ ਆਪੋ-ਆਪਣਾ ਯੋਗਦਾਨ ਪਾਉਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement