
ਰਾਜਧਾਨੀ ਦਿੱਲੀ ਦੀ ਹਵਾ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹੈ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੀ ਹਵਾ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹੈ। ਇੱਥੋਂ ਦਾ ਮਾਹੌਲ ਇੰਨਾ ਘਾਤਕ ਹੋ ਰਿਹਾ ਹੈ ਕਿ ਇੱਥੇ ਰਹਿਣ ਵਾਲੇ 75.4% ਬੱਚੇ ਘੁਟਣ ਮਹਿਸੂਸ (Children feel suffocated) ਕਰਦੇ ਹਨ। ਇਸ ਗੱਲ ਦਾ ਖੁਲਾਸਾ ਇੱਕ ਖੋਜ ਰਾਹੀਂ ਹੋਇਆ ਹੈ। ਦਰਅਸਲ, ਦਿ ਐਨਰਜੀ ਐਂਡ ਰਿਸੋਰਸਜ਼ ਇੰਸਟੀਚਿਊਟ (TERI) ਦੇ ਇੱਕ ਤਾਜ਼ਾ ਅਧਿਐਨ (Study) ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦਿੱਲੀ ਵਿਚ ਬੱਚੇ ਹਵਾ ’ਚ ਘੁਟਣ ਮਹਿਸੂਸ ਕਰ ਰਹੇ ਹਨ। ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ 75.4 ਪ੍ਰਤੀਸ਼ਤ ਬੱਚਿਆਂ ਨੇ ਸਾਹ ਲੈਣ ਦੀ ਸ਼ਿਕਾਇਤ ਕੀਤੀ ਹੈ।
ਹੋਰ ਪੜ੍ਹੋ: ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਨੂੰ ਮਿਲੀ ਨਵੀਂ ਜਰਸੀ
Delhi Air Pollution
TERI ਦੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਦਿੱਲੀ ਦੀ ਹਵਾ ਵਿਚ ਹਾਈ ਕੰਸਨਟ੍ਰੇਸ਼ਨ (High Concentration) ਹੈ, ਜਿਸ ਕਾਰਨ ਦਿੱਲੀ (Delhi) ਵਾਸੀਆਂ ਖਾਸ ਕਰਕੇ ਬੱਚਿਆਂ ਨੂੰ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ। ਇਹ ਸਾਹ ਦੀਆਂ ਬਿਮਾਰੀਆਂ ਅਤੇ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਵੀ ਵਧਾਉਂਦਾ ਹੈ। ਇਹ ਅਧਿਐਨ ਪੂਰੇ ਭਾਰਤ ਦੇ 6 ਸ਼ਹਿਰਾਂ ਵਿਚ ਵੱਖ-ਵੱਖ ਹਵਾ ਪ੍ਰਦੂਸ਼ਣ (Air Pollution) ਵਾਤਾਵਰਣ ਨੂੰ ਵੇਖਦਿਆਂ ਕੀਤਾ ਗਿਆ ਹੈ। ਇਸ ਵਿਚ ਦਿੱਲੀ, ਲੁਧਿਆਣਾ, ਪਟਿਆਲਾ, ਪੰਚਕੂਲਾ, ਵਿਸ਼ਾਖਾਪਟਨਮ ਅਤੇ ਜੈਸਲਮੇਰ ਸ਼ਾਮਲ ਹਨ।
ਹੋਰ ਪੜ੍ਹੋ: ਵਿਦੇਸ਼ ਵਿਚ ਨਿਰਮਲਾ ਸੀਤਾਰਮਨ ਨੂੰ ਲਖੀਮਪੁਰ ਘਟਨਾ 'ਤੇ ਕੀਤਾ ਗਿਆ ਸਵਾਲ, ਕਿਹਾ- ਇਹ ਨਿੰਦਣਯੋਗ ਹੈ
Delhi Air Pollution
ਇਸ ਖੋਜ ਵਿਚ 413 ਬੱਚਿਆਂ ਦਾ ਸਰਵੇਖਣ ਕੀਤਾ ਗਿਆ।14 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ ਖੋਜ ਵਿਚ ਸ਼ਾਮਲ ਕੀਤਾ ਗਿਆ ਸੀ। 75.4% ਲੋਕਾਂ ਨੇ ਸਾਹ ਚੜ੍ਹਨ ਦੀ ਸ਼ਿਕਾਇਤ ਕੀਤੀ ਹੈ। 24.2% ਲੋਕਾਂ ਨੇ ਅੱਖਾਂ ਵਿਚ ਖਾਰਸ਼ ਦੀ ਸ਼ਿਕਾਇਤ ਕੀਤੀ। 22.3% ਨੇ ਛਿੱਕ ਆਉਣ ਜਾਂ ਨੱਕ ਵਗਣਾ ਅਤੇ 20.9% ਬੱਚਿਆਂ ਨੇ ਸਵੇਰੇ ਖੰਘ ਦੀ ਸ਼ਿਕਾਇਤ ਕੀਤੀ ਹੈ।
ਹੋਰ ਪੜ੍ਹੋ: Awantipora Encounter : ਅਵੰਤੀਪੋਰਾ ਮੁਕਾਬਲੇ ਵਿੱਚ 1 ਅਤਿਵਾਦੀ ਢੇਰ
75.4% Children feel suffocated due to Delhi Air Pollution
ਅਧਿਐਨ ਵਿਚ ਅਕਤੂਬਰ 2019 ਵਿਚ ਹਵਾ ਦੀ ਗੁਣਵੱਤਾ ਦੇ ਪੱਧਰ ਦਾ ਵਿਸ਼ਲੇਸ਼ਣ ਵੀ ਕੀਤਾ ਗਿਆ ਹੈ। ਅਧਿਐਨ ਤੋਂ ਪਤਾ ਚਲਿਆ ਕਿ ਜਦੋਂ ਅਕਤੂਬਰ 2019 ਵਿਚ ਦਿੱਲੀ ਦਾ ਪ੍ਰਦੂਸ਼ਣ ਪੱਧਰ ਵਿਗੜਨਾ ਸ਼ੁਰੂ ਹੋਇਆ, ਸ਼ਹਿਰ ਦੇ ਪੀਐਮ 2.5 (2.5 ਮਾਈਕ੍ਰੋਮੀਟਰ ਤੋਂ ਘੱਟ ਵਿਆਸ ਵਾਲੇ ਕਣ) ਵਿਚ ਜ਼ਿੰਕ ਦਾ ਗਾੜ੍ਹਾਪਣ 379 ਐਨਜੀ/ਐਮ 3 (ਹਵਾ ਦੇ ਨੈਨੋਗ੍ਰਾਮ ਪ੍ਰਤੀ ਘਣ ਮੀਟਰ) ਸੀ। ਜੋ ਸਤੰਬਰ 2020 ਵਿਚ ਵਧ ਕੇ 615 ਹੋ ਗਿਆ। ਅਧਿਐਨ ਕਰਨ ਵਾਲੇ ਵਿਗਿਆਨੀਆਂ ਅਨੁਸਾਰ, ਹਵਾ ਵਿਚ ਘੁਲੀਆਂ ਕੁਝ ਧਾਤਾਂ ਮਨੁੱਖੀ ਸਿਹਤ ਲਈ ਬਹੁਤ ਜ਼ਹਿਰੀਲੀਆਂ ਹਨ ਅਤੇ ਇਸ ਦੇ ਸੰਪਰਕ ਵਿਚ ਆਉਣ ਨਾਲ ਸਿਹਤ ਦੇ ਘਾਤਕ ਨਤੀਜੇ ਹੋ ਸਕਦੇ ਹਨ।
ਹੋਰ ਪੜ੍ਹੋ: ਅਮਰੀਕਾ ਦੇ ਡਾਕਘਰ 'ਚ ਹੋਈ ਫਾਇਰੰਗ, ਦੋ ਮੁਲਾਜ਼ਮਾਂ ਸਣੇ ਤਿੰਨ ਦੀ ਮੌਤ
75.4% Children feel suffocated due to Delhi Air Pollution
ਜ਼ਹਿਰੀਲੀ ਹਵਾ ਕਾਰਨ ਕਈ ਗੰਭੀਰ ਬਿਮਾਰੀਆਂ (Diseases) ਦਾ ਖਤਰਾ ਬਣਿਆ ਰਹਿੰਦਾ ਹੈ। ਕੈਡਮੀਅਮ ਅਤੇ ਆਰਸੈਨਿਕ ਦੇ ਉੱਚੇ ਪੱਧਰ ਸਮੇਂ ਦੇ ਨਾਲ ਕੈਂਸਰ, ਗੁਰਦੇ ਦੀਆਂ ਸਮੱਸਿਆਵਾਂ ਅਤੇ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਵਧਾ ਸਕਦੇ ਹਨ। ਸਰਦੀਆਂ ਦੇ ਮੌਸਮ ਵਿਚ ਹਵਾ ਵਿਚ ਮਾਰੂ ਧਾਤਾਂ ਹੁੰਦੀਆਂ ਹਨ, ਜਿਸ ਕਾਰਨ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ। ਇਸ ਦੇ ਨਾਲ ਹੀ, ਬੱਚਿਆਂ ਵਿਚ, ਚਮੜੀ ਦੇ ਧੱਫੜ, ਦਮਾ ਅਤੇ ਖੰਘ ਦੀ ਸ਼ਿਕਾਇਤ ਵੀ ਸਵੇਰ ਵੇਲੇ ਸਭ ਤੋਂ ਆਮ ਹੁੰਦੀ ਹੈ।