
ਸੱਤਾ 'ਚ ਆਉਂਦਿਆਂ ਹੀ ਸਾਡੇ ਨੇਤਾਵਾਂ ਦੀ ਲਾਲਸਾ ਇਸ ਕਦਰ ਵਧ ਜਾਂਦੀ ਹੈ ਕਿ ਉਹ ਅਪਣੇ ਲਈ ਹਰੇਕ ਸੁਖ ਸਹੂਲਤ ਭਾਲਣ ਲੱਗ ਜਾਦੇ...
ਲਖਨਊ, (ਏਜੰਸੀ): ਸੱਤਾ 'ਚ ਆਉਂਦਿਆਂ ਹੀ ਸਾਡੇ ਨੇਤਾਵਾਂ ਦੀ ਲਾਲਸਾ ਇਸ ਕਦਰ ਵਧ ਜਾਂਦੀ ਹੈ ਕਿ ਉਹ ਅਪਣੇ ਲਈ ਹਰੇਕ ਸੁਖ ਸਹੂਲਤ ਭਾਲਣ ਲੱਗ ਜਾਦੇ ਹਨ। ਉਤਰ ਪ੍ਰਦੇਸ ਦੇ ਸਿਹਤ ਮੰਤਰੀ ਸਿੱਧਾਰਥਨਾਥ ਸਿੰਘ ਨੇ ਅਪਣੇ ਲਈ ਵੱਡੇ ਸਰਕਾਰੀ ਬੰਗਲੇ ਦੀ ਮੰਗ ਕੀਤੀ ਹੈ।ਉਨ੍ਹਾਂ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮੈਨੂੰ ਵੱਡਾ ਬੰਗਲਾ ਅਲਾਟ ਕੀਤਾ ਜਾਵੇ ਕਿਉਂਕਿ ਮੇਰਾ ਮੌਜੂਦਾ ਬੰਗਲਾ ਆਫ਼ਿਸ ਦੇ ਲਿਹਾਜ਼ ਨਾਲ ਛੋਟਾ ਹੈ।ਇਹੀ ਨਹੀਂ ਉਨ੍ਹਾਂ ਮੁਲਾਇਮ ਸਿੰਘ ਯਾਦਵ ਅਤੇ ਅਖਿਲੇਸ਼ ਯਾਦਵ ਵਲੋਂ ਖਾਲੀ ਕੀਤੇ ਗਏ ਬੰਗਲੇ ਦੀ ਮੰਗ ਰੱਖ ਦਿਤੀ ਹੈ ਜਿਸ ਦੀ ਖ਼ੂਬ ਚਰਚਾ ਹੋ ਰਹੀ ਹੈ । Mulayam singh,Akhilesh Yadavਮੁੱਖ ਸਕੱਤਰ ਨੂੰ ਲਿਖੇ ਪੱਤਰ ਵਿਚ ਸਿੱਧਾਰਥਨਾਥ ਸਿੰਘ ਨੇ ਕਿਹਾ ਕਿ ਮੈਨੂੰ 19 ਗੌਤਮਪੱਲੀ ਵਾਲਾ ਘਰ ਅਲਾਟ ਹੋਇਆ ਹੈ ਲੇਕਿਨ ਇਹ ਘਰ ਬਹੁਤ ਛੋਟਾ ਹੈ ਜਿਸ ਕਾਰਨ ਕਾਫ਼ੀ ਔਖਿਆਈ ਹੁੰਦੀ ਹੈ। ਨਾਲ ਹੀ ਉਨ੍ਹਾਂ ਲਿਖਿਆ ਹੈ ਕਿ ਸਾਬਕਾ ਮੁੱਖ ਮੰਤਰੀਆਂ ਦੇ ਬੰਗਲੇ ਜਿਹੜੇ ਹੁਣੇ ਖ਼ਾਲੀ ਹੋਏ ਹਨ ਉਨ੍ਹਾਂ ਵਿਚੋਂ ਕਿਸੇ ਇਕ ਨੂੰ ਉਨ੍ਹਾਂ ਨੂੰ ਅਲਾਟ ਕੀਤਾ ਜਾਵੇ।ਦੱਸ ਦਈਏ ਕਿ 4 ਵਿਕਰਮਾਦਿਤਿਆ ਰੋਡ 'ਤੇ ਸਥਿਤ ਬੰਗਲਾ ਅਖਿਲੇਸ਼ ਯਾਦਵ ਦਾ ਸੀ ਜਦੋਂ ਕਿ ਬੰਗਲਾ ਨੰਬਰ 5 ਮੁਲਾਇਮ ਸਿੰਘ ਯਾਦਵ ਦਾ ਸੀ। ਸੁਪ੍ਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਦੋਹਾਂ ਨੇ ਘਰ ਨੂੰ ਖਾਲੀ ਕਰ ਦਿਤੇ ਹਨ।