
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਤੈਅ ਪੱਤਰਕਾਰ ਸੰਮੇਲਨ ਮੌਕੇ ਪੁੱਜੇ ਪੱਤਰਕਾਰਾਂ ਦੇ ਪੱਲੇ ਉਦੋਂ ਨਿਰਾਸ਼ਾ ਪਈ ਜਦ ਰਾਹੁਲ ਕਰੀਬ ਤਿੰਨ ਮਿੰਟ ਦੀ 'ਬਾਈਟ' ਦੇ ਕੇ....
ਮੁੰਬਈ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਤੈਅ ਪੱਤਰਕਾਰ ਸੰਮੇਲਨ ਮੌਕੇ ਪੁੱਜੇ ਪੱਤਰਕਾਰਾਂ ਦੇ ਪੱਲੇ ਉਦੋਂ ਨਿਰਾਸ਼ਾ ਪਈ ਜਦ ਰਾਹੁਲ ਕਰੀਬ ਤਿੰਨ ਮਿੰਟ ਦੀ 'ਬਾਈਟ' ਦੇ ਕੇ ਚਲੇ ਗਏ। ਪੱਤਕਰਕਾਰਾਂ ਨੂੰ ਲੱਗਣ ਲੱਗਾ ਕਿ ਉਨ੍ਹਾਂ ਨੇ ਹੁਣ ਤਕ ਦਾ ਸੱਭ ਤੋਂ ਛੋਟਾ ਪੱਤਰਕਾਰ ਸੰਮੇਲਨ ਕਵਰ ਕੀਤਾ ਹੈ। ਕਰੀਬ ਦੋ ਮਿੰਟ ਦੇ ਪੱਤਰਕਾਰ ਸੰਮੇਲਨ ਬਾਰੇ ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਦੌਰ ਸ਼ੁਰੂ ਹੋ ਗਿਆ। ਕਾਂਗਰਸ ਦੀ ਮੁੰਬਈ ਇਕਾਈ ਨੇ ਸਪੱਸ਼ਟ ਕੀਤਾ ਕਿ ਰਾਹੁਲ ਦੀ ਮੀਡੀਆ ਟੀਮ ਵਲੋਂ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਸਮੇਂ ਗ਼ਲਤੀ ਹੋਈ।
ਰਾਹੁਲ ਪੱਤਰਕਾਰ ਸੰਮੇਲਨ ਵਿਚ ਆਏ ਅਤੇ ਕਰੀਬ ਤਿੰਨ ਮਿੰਟ ਵਿਚ ਅਪਣੀ ਗੱਲ ਕਹਿ ਕੇ ਚਲਦੇ ਬਣੇ ਤੇ ਪੱਤਰਕਾਰ ਵੇਖਦੇ ਰਹਿ ਗਏ। ਪੱਤਰਕਾਰ ਸਵੇਰੇ ਸਾਢੇ ਅੱਠ ਵਜੇ ਪੱਤਰਕਾਰ ਸੰਮੇਲਨ ਵਾਲੀ ਥਾਂ ਪਹੁੰਚ ਗਏ ਸਨ। ਰਾਹੁਲ 9.20 ਵਜੇ ਪਹੁੰਚੇ ਅਤੇ ਮੀਡੀਆ ਦੇ ਸਿਰਫ਼ ਇਕ ਸਵਾਲ ਦਾ ਜਵਾਬ ਦੇਣ ਮਗਰੋਂ ਮਹਿਜ਼ ਦੋ ਮਿੰਟਾਂ ਵਿਚ ਉਥੋਂ ਚਲੇ ਗਏ। ਟੀਵੀ ਦੇ ਕਿਸੇ ਪੱਤਰਕਾਰ ਨੇ ਟਵਿਟਰ 'ਤੇ ਲਿਖਿਆ, 'ਗਿਨੀਜ਼ ਬੁਕ ਜਿਹੀ ਘਟਨਾ ਦਾ ਗਵਾਹ ਬਣਿਆ ਜਦ ਰਾਹੁਲ ਨੇ ਦੋ-ਤਿੰਨ ਮਿੰਟਾਂ ਦੇ ਸੱਭ ਤੋਂ ਛੋਟੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕੀਤਾ। ਇਹ ਇਤਿਹਾਸਕ ਪੱਤਰਕਾਰ ਸੰਮੇਲਨ ਸੀ। (ਏਜੰਸੀ)