
ਆਈਏਐਸ ਅਧਿਕਾਰੀਆਂ ਦੇ ਸਬੰਧ ਵਿਚ ਦਿੱਲੀ ਸਰਕਾਰ ਅਤੇ ਉਪ ਰਾਜਪਾਲ ਵਿਚਕਾਰ ਪਏ ਰੇੜਕੇ ਕਾਰਨ ਹਜ਼ਾਰਾਂ 'ਆਪ' ਆਗੂਆਂ ਅਤੇ ਕਾਰਕੁਨਾਂ ਨੇ ਉਪ ਰਾਜਪਾਲ...
ਨਵੀਂ ਦਿੱਲੀ, ਆਈਏਐਸ ਅਧਿਕਾਰੀਆਂ ਦੇ ਸਬੰਧ ਵਿਚ ਦਿੱਲੀ ਸਰਕਾਰ ਅਤੇ ਉਪ ਰਾਜਪਾਲ ਵਿਚਕਾਰ ਪਏ ਰੇੜਕੇ ਕਾਰਨ ਹਜ਼ਾਰਾਂ 'ਆਪ' ਆਗੂਆਂ ਅਤੇ ਕਾਰਕੁਨਾਂ ਨੇ ਉਪ ਰਾਜਪਾਲ ਦਫ਼ਤਰ ਤਕ ਮਾਰਚ ਕੀਤਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੰਤਰੀ ਮੰਡਲ ਦੇ ਸਾਥੀ ਸੋਮਵਾਰ ਦੀ ਸ਼ਾਮ ਤੋਂ ਉਪ ਰਾਜਪਾਲ ਦਫ਼ਤਰ ਵਿਚ ਧਰਨੇ 'ਤੇ ਬੈਠੇ ਹੋਏ ਹਨ। ਭਾਜਪਾ ਤੋਂ ਹਾਲ ਹੀ ਵਿਚ ਅਸਤੀਫ਼ਾ ਦੇਣ ਵਾਲੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਵੀ 'ਆਪ' ਆਗੂਆਂ ਅਤੇ ਕਾਰਕੁਨਾਂ ਨਾਲ ਮੁੱਖ ਮੰਤਰੀ ਦੇ ਸਿਵਲ ਲਾਈਨਜ਼ ਵਾਲੇ ਘਰ ਇਕੱਠੇ ਹੋਏ ਜਿਥੋਂ ਉਪ ਰਾਜਪਾਲ ਦਫ਼ਤਰ ਵਲ ਵਿਰੋਧ ਮਾਰਚ ਕਢਿਆ ਗਿਆ।
ਸਿਨਹਾ ਨੇ ਕਿਹਾ ਕਿ ਜੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਇਸ ਸਮੇਂ ਪ੍ਰਧਾਨ ਮੰਤਰੀ ਹੁੰਦੇ ਤਾਂ ਗ੍ਰਹਿ ਮੰਤਰਾਲੇ ਨੂੰ ਇਸ ਸੰਕਟ ਦਾ ਹੱਲ ਕੱਢਣ ਦਾ ਨਿਰਦੇਸ਼ ਦਿੰਦੇ ਪਰ ਮੌਜੂਦਾ ਸਰਕਾਰ ਸੌਂ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਦਿੱਲੀ ਦੀ ਹਾਲਤ ਬਾਰੇ ਚਿੰਤਾ ਵਿਚ ਹੈ। ਉਧਰ, ਭਾਜਪਾ ਦੇ ਵਿਧਾਇਕ ਵੀ ਕੇਜਰੀਵਾਲ ਦੇ ਦਫ਼ਤਰ ਵਿਚ ਧਰਨੇ 'ਤੇ ਬੈਠ ਗਏ ਹਨ। (ਏਜੰਸੀ)