
ਸ਼ਨੀਵਾਰ ਦੀ ਸ਼ਾਮ ਗੁਰੁਗਰਾਮ ਵਿਚ ਗਨਮੈਨ ਦੀ ਗੋਲੀ ਨਾਲ ਜੱਜ ਦੀ ਜਖ਼ਮੀ ਪਤਨੀ ਅਤੇ ਬੇਟੇ ਦੋਵਾਂ ਦੀ ਮੌਤ ਹੋ ਗਈ ਹੈ। ਗੋਲੀ ਲੱਗਣ ਤੋਂ ਬਾਅਦ ਜ਼ਖ਼ਮੀ...
ਗੁਰੂਗਰਾਮ (ਭਾਸ਼ਾ) : ਸ਼ਨੀਵਾਰ ਦੀ ਸ਼ਾਮ ਗੁਰੁਗਰਾਮ ਵਿਚ ਗਨਮੈਨ ਦੀ ਗੋਲੀ ਨਾਲ ਜੱਜ ਦੀ ਜਖ਼ਮੀ ਪਤਨੀ ਅਤੇ ਬੇਟੇ ਦੋਵਾਂ ਦੀ ਮੌਤ ਹੋ ਗਈ ਹੈ। ਗੋਲੀ ਲੱਗਣ ਤੋਂ ਬਾਅਦ ਜ਼ਖ਼ਮੀ ਮਾਂ ਅਤੇ ਬੇਟੇ ਦਾ ਇਲਾਜ ਮੇਦਾਂਤਾ ਹਸਪਤਾਲ ਵਿਚ ਚੱਲ ਰਿਹਾ ਸੀ, ਜਿਥੇ ਸ਼ਨੀਵਾਰ ਰਾਤ ਤਕਰੀਬਨ 11:30 ਵਜੇ ਜੱਜ ਦੀ ਪਤਨੀ ਦੀ ਮੌਤ ਹੋ ਗਈ ਸੀ। ਜਦੋਂ ਕਿ ਬੇਟੇ ਨੇ ਐਤਵਾਰ ਦੁਪਹਿਰੇ ਦਮ ਤੋੜ ਦਿਤਾ। ਮ੍ਰਿਤਕ ਮਾਂ-ਬੇਟੇ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਹਿਸਾਰ ਵਿਚ ਕੀਤਾ ਜਾਵੇਗਾ। ਉਥੇ ਹੀ ਗੁਰੂਗਰਾਮ ਕੋਰਟ ਨੇ ਦੋਸ਼ੀ ਗਨਮੈਨ ਮਹਿਪਾਲ ਨੂੰ 4 ਦਿਨ ਲਈ ਪੁਲਿਸ ਦੀ ਕਸਟਡੀ ਵਿਚ ਭੇਜ ਦਿਤਾ ਹੈ।
Murderਦੱਸ ਦੇਈਏ ਕਿ ਗੁਰੂਗਰਾਮ ਦੇ ਮਿਲੇਨੀਅਮ ਸਿਟੀ ਦੇ ਸੈਕਟਰ-49 ਵਿਚ ਸਥਿਤ ਆਰਕੇਡੀਆ ਮਾਰਕਿਟ ਵਿਚ ਸ਼ਨੀਵਾਰ ਦੀ ਸ਼ਾਮ ਐਡੀਸ਼ਨਲ ਸ਼ੈਸ਼ਨ ਜੱਜ (ਏਡੀਜੇ) ਦੇ ਦੋਸ਼ੀ ਗਨਮੈਨ ਨੇ ਉਨ੍ਹਾਂ ਦੀ ਪਤਨੀ ਅਤੇ ਬੇਟੇ ਉਤੇ ਫਾਇਰਿੰਗ ਕਰ ਦਿਤੀ ਸੀ। ਇਸ ਵਿਚ ਏਡੀਜੇ ਦੀ ਪਤਨੀ ਨੂੰ ਦੋ ਅਤੇ ਬੇਟੇ ਨੂੰ ਤਿੰਨ ਗੋਲੀਆਂ ਵੱਜੀਆਂ ਸਨ। ਗੋਲੀ ਮਾਰਨ ਤੋਂ ਬਾਅਦ ਦੋਸ਼ੀ ਗਨਮੈਨ ਗੱਡੀ ਲੈ ਕੇ ਉਥੋਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਘਟਨਾ ਵਾਲੀ ਜਗ੍ਹਾ ਉਤੇ ਮੌਜੂਦ ਲੋਕਾਂ ਨੇ ਫਾਇਰਿੰਗ ਵਿਚ ਜ਼ਖ਼ਮੀ ਹੋਏ ਜੱਜ ਦੀ ਪਤਨੀ ਅਤੇ ਬੇਟੇ ਨੂੰ ਲੋਕਾਂ ਨੇ ਨਿਜੀ ਹਸਪਤਾਲ ਵਿਚ ਪਹੁੰਚਾਇਆ।
We will seek his (accused gunman) remand and question him further. It is still not clear why he shot wife and son of additional sessions judge yesterday, investigation is underway: Sulochana Gajraj, DCP East Gurugram pic.twitter.com/QMpokcXtF7
— ANI (@ANI) October 14, 2018
ਜਿਥੋਂ ਉਨ੍ਹਾਂ ਨੂੰ ਮੇਦਾਂਤਾ ਰੈਫਰ ਕਰ ਦਿਤਾ ਗਿਆ ਸੀ। ਐਸਆਈਟੀ ਦੀ ਹੈੱਡ ਡੀਸੀਪੀ ਸਲੋਚਨਾ ਗਜਰਾਜ ਨੇ ਅੱਜ ਗੁਰੂਗਰਾਮ ਦੇ ਸੈਕਟਰ 56 ਥਾਣੇ ਪਹੁੰਚ ਕੇ ਦੋਸ਼ੀ ਕਾਂਸਟੇਬਲ ਮਹਿਪਾਲ ਨਾਲ ਪੁਛਗਿੱਛ ਕੀਤੀ। ਦੋਸ਼ੀ ਗਨਮੈਨ ਮਹਿਪਾਲ ਨੇ ਘਟਨਾ ਦੀ ਅਸਲੀ ਵਜ੍ਹਾ ਅਜੇ ਤੱਕ ਨਹੀਂ ਦੱਸੀ। ਮਹਿਪਾਲ ਦੇ ਅਨੁਸਾਰ ਉਹ ਹਿੰਦੂ ਹੈ ਪਰ ਗਿਰਜਾ ਘਰ ਵੀ ਜਾਂਦਾ ਸੀ। ਐਸਆਈਡੀ ਹੈੱਡ ਸੁਲੋਚਨਾ ਗਜਰਾਜ ਦੇ ਅਨੁਸਾਰ ਕਈ ਦਿਨਾਂ ਤੋਂ ਸੁੱਤਾ ਨਹੀਂ ਸੀ ਦੋਸ਼ੀ, ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਵਜ੍ਹਾ ਕੀ ਸੀ? ਅਸੀਂ ਅਜੇ ਕਿਸੇ ਸਿੱਟੇ ‘ਤੇ ਨਹੀਂ ਪਹੁੰਚੇ ਹਾਂ।
Gurugram Incidentਅਜੇ ਅਸਲੀ ਵਜ੍ਹਾ ਤੱਕ ਪੁੱਜਣ ਵਿਚ ਸਮਾਂ ਲੱਗੇਗਾ। ਗੁਰੂਗਰਾਮ ਵਿਚ ਐਡੀਸ਼ਨਲ ਸੈਸ਼ਨ ਜੱਜ ਦੇ ਗਨਮੈਨ ਦੁਆਰਾ ਪਤਨੀ ਅਤੇ ਬੇਟੇ ਨੂੰ ਗੋਲੀ ਮਾਰਨ ਦੀ ਘਟਨਾ ਸਬੰਧੀ ਡੀਜੀਪੀ ਨੇ ਉੱਚ ਪੱਧਰ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਹਨ। ਜੱਜ ਦੇ ਗਨਮੈਨ ਨੇ ਪਤਨੀ ਅਤੇ ਬੇਟੇ ਨੂੰ ਗੋਲੀ ਕਿਉਂ ਮਾਰੀ? ਪੁਲਿਸ ਮਹਾਂ ਨਿਰਦੇਸ਼ਕ ਬੀਐਸ ਸੰਧੂ ਨੇ ਘਟਨਾ ਤੋਂ ਬਾਅਦ ਹਿੰਦੁਸਤਾਨ ਨਾਲ ਗੱਲਬਾਤ ਵਿਚ ਕਿਹਾ ਕਿ ਇਹ ਕਾਫ਼ੀ ਦੁਖਦਾਈ ਘਟਨਾ ਹੈ। ਅਸੀਂ ਇਸ ਘੜੀ ਵਿਚ ਪਰਿਵਾਰ ਦੇ ਨਾਲ ਹਾਂ।