
ਦੱਖਣ-ਪੱਛਮੀ ਦਿੱਲੀ ਦੇ ਵਸੰਤ ਕੁੰਜ ਥਾਣਾ ਇਲਾਕੇ ਵਿਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਚਾਕੂ ਮਾਰ ਕੇ ਕਤਲ ਕਰ...
ਨਵੀਂ ਦਿੱਲੀ (ਭਾਸ਼ਾ) : ਦੱਖਣ-ਪੱਛਮੀ ਦਿੱਲੀ ਦੇ ਵਸੰਤ ਕੁੰਜ ਥਾਣਾ ਇਲਾਕੇ ਵਿਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਚਾਕੂ ਮਾਰ ਕੇ ਕਤਲ ਕਰ ਦਿਤਾ ਗਿਆ। ਮੌਕੇ ਤੇ ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿਚ ਮਿਥਲੇਸ਼, ਉਨ੍ਹਾਂ ਦੀ ਪਤਨੀ ਸੀਆ ਅਤੇ ਧੀ ਨੇਹਾ ਸ਼ਾਮਿਲ ਸਨ। ਇਨ੍ਹਾਂ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ। ਇਸ ਹਮਲੇ ਵਿਚ ਮਿਥਲੇਸ਼ ਦਾ ਪੁੱਤਰ ਸੂਰਜ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਹੈ। ਉਹ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਵਿਚ ਝੂਲ ਰਿਹਾ ਹੈ। ਸਵੇਰੇ ਜਦੋਂ ਘਟਨਾ ਦੀ ਜਾਣਕਾਰੀ ਮਿਲੀ ਤਾਂ ਮੌਕੇ ਉਤੇ ਲੋਕਲ ਪੁਲਿਸ ਅਤੇ ਉੱਚ ਅਧਿਕਾਰੀਆਂ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤਾ।
#Visuals from Delhi: Three members of a family stabbed to death in Vasant Kunj's Kishangarh, one member injured. Police present at the spot. More details awaited. pic.twitter.com/VWmnc7pzzt
— ANI (@ANI) October 10, 2018
ਫਿਲਹਾਲ ਇਹ ਸਪੱਸ਼ਟ ਨਹੀਂ ਹੋ ਰਿਹਾ ਕਿ ਕਤਲ ਦੀ ਵਜ੍ਹਾ ਕੀ ਸੀ। ਜਿਵੇਂ-ਜਿਵੇਂ ਇਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਮਿਲੀ, ਉਹ ਘਰ ਪਹੁੰਚਣ ਲੱਗੇ। ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਖ਼ਬਰ ਲਿਖੇ ਜਾਣ ਸਮੇਂ ਮੌਕੇ ਉਤੇ ਜਾਇੰਟ ਸੀਪੀ ਅਜੈ ਚੌਧਰੀ ਪਹੁੰਚੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਮਿਥਲੇਸ਼ ਸਮਾਜਕ ਸੰਗਠਨ ਨਾਲ ਜੁੜੇ ਹੋਏ ਸਨ। ਜਾਇੰਟ ਸੀਪੀ ਨੇ ਦੱਸਿਆ ਕਿ ਸਵੇਰੇ 5:15 ਵਜੇ ਦੇ ਆਸ ਪਾਸ ਪੁਲਿਸ ਨੂੰ ਫ਼ੋਨ ਆਇਆ ਸੀ ਕਿ ਘਰ ਵਿਚ ਚੋਰੀ ਅਤੇ ਲੜਾਈ ਹੋਈ ਹੈ। ਪੁਲਿਸ ਜਦੋਂ ਮੌਕੇ ‘ਤੇ ਪਹੁੰਚੀ ਤਾਂ ਪਤਾ ਲੱਗਿਆ ਕਿ ਇਸ ਪਰਿਵਾਰ ਵਿਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਪੁੱਤਰ ਜਖ਼ਮੀ ਸੀ।
Delhi's Vasant Kunj Incidentਪੁਲਿਸ ਨੇ ਜਾਂਚ ਲਈ 8 ਟੀਮਾਂ ਬਣਾਈਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕੁਝ ਸਬੂਤ ਪੁਲਿਸ ਦੇ ਹੱਥ ਲੱਗੇ ਹਨ। ਉਨ੍ਹਾਂ ਦੇ ਸਿਰੇ ਜੋੜ ਕੇ ਹੱਥਿਆਰਿਆਂ ਨੂੰ ਲੱਭਿਆ ਜਾ ਰਿਹਾ ਹੈ। ਕੁਝ ਸ਼ੱਕੀ ਲੋਕਾਂ ਤੋਂ ਪੁਛਗਿੱਛ ਵੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਭਰੋਸਾ ਹੈ ਕਿ ਉਹ ਦੋਸ਼ੀਆਂ ਨੂੰ ਜਲਦੀ ਹੀ ਲੱਭ ਲਏਗੀ।
Murder ਇਹ ਵੀ ਪੜੋ : ਵਿਧਾਨ ਸਭਾ ਹਲਕਾ ਜ਼ੀਰਾ ਅਧੀਨ ਆਉਂਦੇ ਪਿੰਡ ਪੰਡੋਰੀ ਖੱਤਰੀਆਂ ਵਿਖੇ ਕੁਝ ਦਿਨ ਪਹਿਲਾਂ ਸਵੇਰੇ ਕਰੀਬ ਅੱਠ ਵਜੇ ਅਣਪਛਾਤਿਆਂ ਵਲੋਂ ਕੋਠੀ ਅੰਦਰ ਦਾਖਲ ਹੋ ਕੇ ਪਤੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਰਾਜਪ੍ਰੀਤ ਸਿੰਘ ਅਤੇ ਪ੍ਰਭਦੀਪ ਕੌਰ ਵਾਸੀ ਪਿੰਡ ਪੰਡੋਰੀ ਖੱਤਰੀਆਂ ਵਜੋਂ ਹੋਈ ਹੈ। ਜਾਣਕਾਰੀ ਦੇ ਮੁਤਾਬਕ ਜਿਸ ਵੇਲੇ ਅਣਪਛਾਤਿਆਂ ਵਲੋਂ ਉਕਤ ਪਤੀ ਪਤਨੀ ਦੇ ਗੋਲੀਆਂ ਮਾਰੀਆਂ ਗਈਆਂ, ਉਸ ਵੇਲੇ ਪ੍ਰਭਦੀਪ ਕੌਰ ਰਸੋਈ ਵਿਚ ਕੰਮ ਕਰ ਰਹੀ ਸੀ ਅਤੇ ਰਾਜਪ੍ਰੀਤ ਸਿੰਘ ਕੋਠੀ ਵਿਖੇ ਬੈਠਾ ਸੀ।
ਦੱਸ ਦਈਏ ਕਿ ਮ੍ਰਿਤਕ ਜੋੜੇ ਦੇ ਘਰ ਪਿਛਲੇ ਲੰਮੇ ਸਮੇਂ ਤੋਂ ਕੋਈ ਬੱਚਾ ਨਹੀਂ ਸੀ ਹੋਇਆ ਅਤੇ ਹੁਣ ਮ੍ਰਿਤਕ ਪ੍ਰਭਦੀਪ ਕੌਰ ਗਰਭਵਤੀ ਸੀ। ਇਸ ਘਟਨਾ ਨੂੰ ਲੈ ਕੇ ਇਲਾਕੇ ਵਿਚ ਸਹਿਮ ਦਾ ਮਾਹੌਲ ਸੀ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ, ਡੀ.ਐਸ.ਪੀ. ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ 'ਤੇ ਪਹੁੰਚੇ। ਇਸ ਸਾਰੇ ਮਾਮਲੇ ਨੂੰ ਲੈ ਕੇ ਜ਼ੀਰਾ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।