
ਮੁੱਖ ਮੁਲਜ਼ਮ ਸਣੇ 3 ਲੋਕ ਗ੍ਰਿਫ਼ਤਾਰ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਨੰਗਲੋਈ ਥਾਣਾ ਖੇਤਰ ਤੋਂ ਰੋਡ ਰੇਜ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਇਕ 25 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਵਿਸ਼ਾਲ ਮਲਿਕ ਨਾਂਅ ਦਾ ਵਿਅਕਤੀ ਜਿਮ ਤੋਂ ਵਾਪਸ ਆ ਰਿਹਾ ਸੀ। ਉਸ ਦੀ ਬਾਈਕ ਦੀ ਇਕ ਮਿਨੀ ਬੱਸ ਦੇ ਡਰਾਈਵਰ ਨਾਲ ਮਾਮੂਲੀ ਟੱਕਰ ਹੋ ਗਈ। ਇਸ ਦੇ ਚਲਦਿਆਂ ਵਿਸ਼ਾਲ ਮਲਿਕ ਦੀ ਮਿਨੀ ਬੱਸ ਡਰਾਈਵਰ ਨਾਲ ਬਹਿਸ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਡਰਾਈਵਰ ਦੇ ਸਮਰਥਨ 'ਚ ਆਏ ਕਈ ਲੜਕਿਆਂ ਨੇ ਵਿਸ਼ਾਲ ਦੀ ਕੁੱਟਮਾਰ ਕੀਤੀ। ਉਹ ਆਪਣੀ ਜਾਨ ਬਚਾਉਣ ਲਈ ਭੱਜਿਆ ਅਤੇ ਮਦਦ ਲਈ ਨੰਗਲੋਈ ਥਾਣੇ ਪਹੁੰਚ ਗਿਆ। ਪੁਲਿਸ ਨੇ ਮੁੱਖ ਮੁਲਜ਼ਮ ਸਣੇ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: Boeing's Starliner Mission: ਬੋਇੰਗ ਦੇ ਕੈਪਸੂਲ ਜ਼ਰੀਏ ਪੁਲਾੜ ਜਾਵੇਗੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼
ਇਸ ਤੋਂ ਬਾਅਦ ਵਿਸ਼ਾਲ ਮਲਿਕ ਨੇ ਆਪਣੇ ਭਰਾ ਸਾਹਿਲ ਮਲਿਕ ਨੂੰ ਫੋਨ ਕੀਤਾ ਅਤੇ ਉਹ ਵੀ ਥਾਣੇ ਪਹੁੰਚ ਗਿਆ। ਜਿੱਥੇ ਵਿਸ਼ਾਲ ਦੀ ਬਾਈਕ ਪਈ ਸੀ, ਸਾਹਿਲ ਉਸ ਨੂੰ ਚੁੱਕਣ ਲਈ ਇਕੱਲਾ ਹੀ ਗਿਆ, ਕੋਈ ਵੀ ਪੁਲਿਸ ਮੁਲਾਜ਼ਮ ਉਸ ਦੇ ਨਾਲ ਨਹੀਂ ਸੀ। ਜਦਕਿ ਵਿਸ਼ਾਲ ਨੇ ਵੀ ਬੇਨਤੀ ਕੀਤੀ ਸੀ ਕਿ ਪੁਲਿਸ ਉਸ ਦੇ ਨਾਲ ਭੇਜੀ ਜਾਵੇ ਕਿਉਂਕਿ ਉੱਥੇ ਹਮਲਾਵਰ ਪਹਿਲਾਂ ਤੋਂ ਹੀ ਮੌਜੂਦ ਸਨ। ਇਸ ਦੌਰਾਨ ਉਹਨਾਂ ਨੇ ਸਾਹਿਲ ਮਲਿਕ 'ਤੇ ਹਮਲਾ ਕਰ ਦਿੱਤਾ। ਉਸ 'ਤੇ ਤੇਜ਼ਧਾਰ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਸਾਹਿਲ ਮਲਿਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਮਹਾਰਾਜਾ ਅਗਰਸੇਨ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਸਾਹਿਲ ਮਲਿਕ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਤਾਜਪੋਸ਼ੀ ਦੌਰਾਨ ਕੋਹਿਨੂਰ ਵਾਲਾ ਤਾਜ ਨਹੀਂ ਪਹਿਨੇਗੀ ਨਵੀਂ ਮਹਾਰਾਣੀ, ਜਾਣੋ ਕਿਉਂ ਲੈਣਾ ਪਿਆ ਫ਼ੈਸਲਾ
ਸਾਹਿਲ ਦੇ ਪਰਿਵਾਰਕ ਮੈਂਬਰ ਉਸ ਦੇ ਕਤਲ ਲਈ ਨੰਗਲੋਈ ਥਾਣੇ ਦੀ ਪੁਲਿਸ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਵਿਸ਼ਾਲ ਦੇ ਕਹਿਣ ਦੇ ਬਾਵਜੂਦ ਪੁਲਿਸ ਉਸ ਦੇ ਭਰਾ ਨਾਲ ਨਹੀਂ ਗਈ। ਜੇਕਰ ਪੁਲਿਸ ਕਰਮਚਾਰੀ ਉਸ ਦੇ ਨਾਲ ਹੁੰਦੇ ਤਾਂ ਸ਼ਾਇਦ ਉਸ ਦੇ ਭਰਾ ਦੀ ਜਾਨ ਬਚ ਜਾਂਦੀ।