
ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਫਰਾਰ ਚੱਲ ਰਿਹਾ ਸੀ ਰਤਨੇਸ਼ ਭੂਟਾਨੀ
ਨਵੀਂ ਦਿੱਲੀ: ਅਮਰੀਕਾ ਤੋਂ ਫਰਾਰ ਰਤਨੇਸ਼ ਭੂਟਾਨੀ ਨੂੰ STF ਮੇਰਠ ਨੇ ਆਗਰਾ ਤੋਂ ਗ੍ਰਿਫਤਾਰ ਕੀਤਾ ਹੈ। ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਰਤਨੇਸ਼ ਭੂਟਾਨੀ ਫਰਾਰ ਚੱਲ ਰਿਹਾ ਸੀ। ਉਸ ਦੇ ਖਿਲਾਫ ਅਮਰੀਕਾ ਤੋਂ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਇੰਟਰਪੋਲ ਨੇ ਰਤਨੇਸ਼ ਨੂੰ ਲੋੜੀਂਦਾ ਐਲਾਨ ਕੀਤਾ ਸੀ।
ਰਤਨੇਸ਼ ਮੂਲ ਰੂਪ ਤੋਂ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ। ਉਹ 1996-97 ਵਿਚ ਅਮਰੀਕਾ ਗਿਆ ਅਤੇ ਉੱਥੇ ਉਸ ਨੇ ਇਕ ਕੁੜੀ ਨਾਲ ਵਿਆਹ ਕਰਵਾ ਲਿਆ, ਬਾਅਦ ਵਿਚ ਉਥੋਂ ਦੀ ਨਾਗਰਿਕਤਾ ਵੀ ਲੈ ਲਈ। 2006 ਵਿਚ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਨਾਮ ਆਉਣ ਤੋਂ ਬਾਅਦ ਉਹ ਅਮਰੀਕਾ ਭੱਜ ਗਿਆ ਅਤੇ ਲੰਡਨ ਪਹੁੰਚ ਗਿਆ। ਇਸ ਤੋਂ ਬਾਅਦ ਉਹ ਭਾਰਤ ਆ ਕੇ ਰਹਿਣ ਲੱਗ ਪਿਆ।
ਐਸਟੀਐਫ ਮੇਰਠ ਦੇ ਵਧੀਕ ਪੁਲਿਸ ਸੁਪਰਡੈਂਟ ਬ੍ਰਿਜੇਸ਼ ਕੁਮਾਰ ਸਿੰਘ ਨੇ ਕਿਹਾ, "ਅਮਰੀਕੀ ਨਾਗਰਿਕ ਰਤਨੇਸ਼ ਭੂਟਾਨੀ ਪੁੱਤਰ ਹਰ ਪ੍ਰਸਾਦ ਭੂਟਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦਾ ਅਸਲੀ ਪਤਾ ਮੋਦੀਨਗਰ, ਗਾਜ਼ੀਆਬਾਦ ਹੈ। ਉਸ ਨੂੰ ਆਗਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।"
ਰਤਨੇਸ਼ 2007 ਤੋਂ ਭਾਰਤ ਵਿਚ ਰਹਿ ਰਿਹਾ ਸੀ। ਉਸ ਨੇ ਸਮੇਂ-ਸਮੇਂ 'ਤੇ ਕਈ ਥਾਵਾਂ ਵੀ ਬਦਲੀਆਂ। ਅਮਰੀਕੀ ਪੁਲਿਸ ਅਤੇ ਜਾਂਚ ਏਜੰਸੀਆਂ ਰਤਨੇਸ਼ ਦੀ ਤਲਾਸ਼ ਕਰ ਰਹੀਆਂ ਸਨ। ਇੰਟਰਪੋਲ ਅਤੇ ਸੀਬੀਆਈ ਨੇ 27 ਜੁਲਾਈ 2022 ਨੂੰ ਐਸਟੀਐਫ ਨੂੰ ਰਤਨੇਸ਼ ਭੂਟਾਨੀ ਨੂੰ ਗ੍ਰਿਫਤਾਰ ਕਰਨ ਅਤੇ ਦਿੱਲੀ ਦੀ ਪਟਿਆਲਾ ਅਦਾਲਤ ਵਿਚ ਪੇਸ਼ ਕਰਨ ਦੀ ਅਪੀਲ ਕੀਤੀ ਸੀ। ਦੇਸ਼ ਦੀਆਂ ਕਈ ਏਜੰਸੀਆਂ ਮੁਲਜ਼ਮ ਨੂੰ ਫੜਨ ਲਈ ਲੱਗੀਆਂ ਹੋਈਆਂ ਸਨ।
STF ਨੇ ਦੱਸਿਆ ਕਿ, '2007 'ਚ ਮੁੰਬਈ 'ਚ ਕੇਸ਼ਵ ਫਿਲਮਜ਼ ਦੇ ਨਾਂ 'ਤੇ ਫਿਲਮ ਨਿਰਮਾਣ ਕੰਪਨੀ ਬਣਾਈ ਗਈ ਸੀ। ਦੋਸ਼ੀ ਨੇ ਆਪਣੇ ਭਰਾ ਰਿਸ਼ੀ ਭੂਟਾਨੀ ਨੂੰ ਫਿਲਮ 'ਬੋਲੋ ਰਾਮ' 'ਚ ਲਾਂਚ ਕੀਤਾ ਸੀ। ਜਦੋਂ ਮਾਮਲਾ ਸੁਰਖੀਆਂ 'ਚ ਆਇਆ ਤਾਂ ਉਹ ਵੀ ਮੁੰਬਈ ਤੋਂ ਭੱਜ ਗਿਆ।