
ਕਿਹਾ ਕਿ ਜੇ ਇੱਟਾਂ-ਭੱਠੇ ਪੀ. ਐੱਨ. ਜੀ. ਦੀ ਵਰਤੋਂ ਕਰਨਗੇ ਤਾਂ ਉਹ ਮਾਰਚ ਅਤੇ ਜੂੁਨ ਤੋਂ ਬਾਅਦ ਵੀ ਤੈਅ ਗਿਣਤੀ ਦੇ ਵਧੇਰੇ ਹੋਣ ’ਤੇ ਸੰਚਾਲਣ ਯੋਗਤਾ ਜਾਰੀ ਰੱਖ ਸਕਣਗੇ
ਨਵੀਂ ਦਿੱਲੀ : ਨੈਸ਼ਨਲ ਗ੍ਰੀਨ ਟਿ੍ਰਬਿਊਨਲ (ਐੱਨ. ਜੀ. ਟੀ.) ਨੇ ਕਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨੇੜਲੇ ਇਲਾਕਿਆਂ (ਐੱਨ. ਸੀ. ਆਰ.) ਵਿਚ ਇੱਟਾਂ ਬਣਾਉਣ ਦੀ ਮਨਜ਼ੂਰੀ ਨਹੀਂ ਦਿਤੀ ਜਾ ਸਕਦੀ। ਟਿ੍ਰਬਿਊਨਲ ਨੇ ਕਿਹਾ ਕਿ ਜਦੋਂ ਤਕ ਇੱਟਾਂ-ਭੱਠਿਆਂ ਨੂੰ ਚਲਾਉਣ ਲਈ ਸਵੱਛ ਊਰਜਾ (ਪੀ. ਐੱਨ. ਜੀ.) ਦਾ ਇਸਤੇਮਾਲ ਨਹੀਂ ਹੁੰਦਾ, ਉਦੋਂ ਤਕ ਐੱਨ. ਸੀ. ਆਰ. ’ਚ ਤੈਅ ਗਿਣਤੀ ਤੋਂ ਵਧੇਰੇ ਇੱਟਾਂ-ਭੱਠਿਆਂ ਨੂੰ ਚਲਾਉਣ ਦੀ ਆਗਿਆ ਨਹੀਂ ਦਿਤੀ ਜਾ ਸਕਦੀ।
photoਐੱਨ. ਜੀ. ਟੀ. ਦੇ ਪ੍ਰਧਾਨ ਆਦਰਸ਼ ਕੁਮਾਰ ਗੋਇਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਜੇ ਇੱਟਾਂ-ਭੱਠੇ ਪੀ. ਐੱਨ. ਜੀ. ਦੀ ਵਰਤੋਂ ਕਰਨਗੇ ਤਾਂ ਉਹ ਮਾਰਚ ਅਤੇ ਜੂੁਨ ਤੋਂ ਬਾਅਦ ਵੀ ਤੈਅ ਗਿਣਤੀ ਦੇ ਵਧੇਰੇ ਹੋਣ ’ਤੇ ਸੰਚਾਲਣ ਯੋਗਤਾ ਜਾਰੀ ਰੱਖ ਸਕਣਗੇ। ਹਾਲਾਂਕਿ, ਇਹ ਵਿਸ਼ਾ ਕਾਨੂੰਨ ਦੇ ਪਾਲਣ ’ਤੇ ਨਿਰਭਰ ਕਰੇਗਾ।ਟਿ੍ਰਬਿਊਨਲ ਨੇ ਕਿਹਾ ਕਿ ਇੱਟ-ਭੱਠਿਆਂ ਲਈ 500 ਮੀਟਰ ਦੀ ਦੂਰੀ ਸਬੰਧੀ ਨਿਯਮ ਦਾ ਪਾਲਣ ਕਰਨਾ ਹੋਵੇਗਾ। ਦਰਅਸਲ, ਐੱਨ. ਜੀ. ਟੀ. ਇੱਟ-ਭੱਠਿਆਂ ਦੇ ਮਾਲਕਾਂ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ, ਜਿਸ ’ਚ ਉਨ੍ਹਾਂ ਨੇ ‘ਜਿਗ-ਜੈਗ’ ਤਕਨਾਲੋਜੀ ਤੋਂ ਚੱਲਣ ਵਾਲੇ ਭੱਠਿਆਂ ਨੂੰ ਹਵਾ ਪ੍ਰਦੂਸ਼ਣ ਪੱਧਰ ਆਮ ਹੋਣ ਤੱਕ ਚਲਾਉਣ ਦੀ ਆਗਿਆ ਦੀ ਅਪੀਲ ਕੀਤੀ ਸੀ।
Coal-fired brick kilnsਕੀ ਹੈ ‘ਜਿਗ-ਜੈਗ’ ਤਕਨਾਲੋਜੀ- ਜਿਗ-ਜੈਗ’ ਤਕਨਾਲੋਜੀ ਵਿਚ ਇੱਟ-ਭੱਠਿਆਂ ਵਿਚ ਗਰਮ ਹਵਾ ਘੁਮਾਵਦਾਰ ਰਸਤੇ ਤੋਂ ਲੰਘਦੀ ਹੈ, ਜਿਸ ਨਾਲ ਹਵਾ ਅਤੇ ਈਂਧਨ ਦਾ ਚੰਗੀ ਤਰ੍ਹਾਂ ਰਲੇਵਾਂ ਹੁੰਦਾ ਹੈ ਅਤੇ ਪੂਰੀ ਤਰ੍ਹਾਂ ਬਲਦੇ ਹਨ। ਇਸ ਨਾਲ ਕੋਲੇ ਦੀ ਖਪਤ 20 ਫ਼ੀ ਸਦੀ ਤਕ ਘੱਟ ਹੋ ਜਾਂਦੀ ਹੈ।