
ਉਨ੍ਹਾਂ ਦਸਿਆ ਕਿ ਰਿਆਸੀ ਜ਼ਿਲ੍ਹੇ ਦੇ ਮੱਕੀਦਾਰ ਦੇ ਸੰਘਣੇ ਜੰਗਲਾਂ ’ਚ ਸ਼ੱਕੀ ਸਰਗਰਮੀਆਂ ਨੂੰ ਲੈ ਕੇ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ।
ਜੰਮੂ : ਕੇਂਦਰ ਸ਼ਾਸਿਤ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਮਹੋਰੇ ਇਲਾਕੇ ਦੇ ਜੰਗਲਾਤ ਖੇਤਰ ’ਚ ਸੁਰੱਖਿਆ ਫ਼ੋਰਸਾਂ ਨੇ ਅਤਿਵਾਦੀਆਂ ਦੇ ਅੱਡੇ ਦੇ ਪਰਦਾਫ਼ਾਸ਼ ਕਰ ਕੇ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਜ਼ਖ਼ੀਰੇ ਬਰਾਮਦ ਕੀਤਾ ਹੈ। ਅਧਿਕਾਰਤ ਬੁਲਾਰੇ ਨੇ ਵੀਰਵਾਰ ਨੂੰ ਇਥੇ ਦਸਿਆ ਕਿ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਸਾਂਝੀ ਟੀਮ ਨੇ ਰਿਆਸੀ ਜ਼ਿਲ੍ਹੇ ਦੇ ਮੱਕੀਦਾਰ ਜੰਗਲ ’ਚ ਇਕੱਠੇ ਕੀਤੇ ਭਾਰੀ ਮਾਤਰਾ ’ਚ ਹਥਿਆਰ ਅਤੇ ਯੁੱਧ ਸਮੱਗਰੀ ਬਰਾਮਦ ਕੀਤੀ ਹੈ।
Armyਬੁਲਾਰੇ ਨੇ ਦਸਿਆ ਕਿ 17-18 ਫ਼ਰਵਰੀ ਦੀ ਰਾਤ ਜੰਮੂ ਖੇਤਰ ਦੇ ਰਿਆਸੀ ਜ਼ਿਲ੍ਹੇ ਦੇ ਅੰਦਰੂਨੀ ਇਲਾਕਿਆਂ ’ਚ ਚਲਾਈ ਗਈ ਸਾਂਝੀ ਮੁਹਿੰਮ ’ਚ ਯੁੱਧ ਸਮੱਗਰੀ ਨਾਲ ਭਾਰੀ ਮਾਤਰਾ ’ਚ ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਦਸਿਆ ਕਿ ਰਿਆਸੀ ਜ਼ਿਲ੍ਹੇ ਦੇ ਮੱਕੀਦਾਰ ਦੇ ਸੰਘਣੇ ਜੰਗਲਾਂ ’ਚ ਸ਼ੱਕੀ ਸਰਗਰਮੀਆਂ ਨੂੰ ਲੈ ਕੇ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ। ਉਨ੍ਹਾਂ ਦਸਿਆ ਕਿ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਿਸ ਵਲੋਂ ਸਾਂਝੀ ਮੁਹਿੰਮ ਨਾਲ ਲਗਾਤਾਰ ਚਲਾਈਆਂ ਜਾ ਰਹੀਆਂ ਕੋਸ਼ਿਸ਼ਾਂ ਨਾਲ ਯੁੱਧ ਸਮੱਗਰੀ ਅਤੇ ਹਥਿਆਰਾਂ ਦੇ ਵਿਸ਼ਾਲ ਜ਼ਖ਼ੀਰੇ ਦਾ ਪਤਾ ਲੱਗਾ ਹੈ।
Indian Armyਹਥਿਆਰਾਂ ਦੇ ਜ਼ਖ਼ੀਰੇ ’ਚ ਇਕ ਏ.ਕੇ.-47 ਰਾਈਫ਼ਲ, ਏ.ਕੇ. ਐੱਸ.ਐੱਲ. ਰਾਈਫ਼ਲ, ਏ.ਕੇ. 303 ਬੋਲਟ ਰਾਈਫ਼ਲ, 2 ਚੀਨੀ ਪਿਸਤੌਲ, ਗੋਲਾ-ਬਾਰੂਦ ਨਾਲ ਇਕ ਪਿਸਤੌਲ ਐੱਮ.ਏ.ਜੀ., ਐਂਟੀਨਾ ਵਾਲੇ 2 ਰੇਡੀਉ ਸੈੱਟ, ਇਕ ਏ.ਕੇ.-47, ਗੋਲਾ ਬਾਰੂਦ ਦਾ ਡੱਬਾ, 4 ਯੂ.ਬੀ.ਜੀ.ਐੱਲ. ਗ੍ਰੇਨੇਡ ਸ਼ਾਮਲ ਹਨ