ਪ੍ਰਿਅੰਕਾ ਗਾਂਧੀ ਲਿਖ ਰਹੀ ਹੈ ਕਿਤਾਬ, ਅਡਵਾਂਸ ਵਿਚ ਮਿਲੇ ਇਕ ਕਰੋੜ ਰੁਪਏ
Published : Dec 18, 2018, 3:14 pm IST
Updated : Dec 18, 2018, 3:14 pm IST
SHARE ARTICLE
Priyanka Gandhi
Priyanka Gandhi

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਨੂੰ ਲੈ ਕੇ ਖ਼ਬਰ ਆਈ ਹੈ ਕਿ ਉਹ ਇਕ ਕਿਤਾਬ ਲਿਖ ਰਹੀ ਹੈ। ਕਿਹਾ ਜਾ ਰਿਹਾ ਹੈ ਕਿ 'ਅੰਗੇਸਟ ਆਉਟਰੇਜ' ਨਾਮ...

ਨਵੀਂ ਦਿੱਲੀ (ਭਾਸ਼ਾ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਨੂੰ ਲੈ ਕੇ ਖ਼ਬਰ ਆਈ ਹੈ ਕਿ ਉਹ ਇਕ ਕਿਤਾਬ ਲਿਖ ਰਹੀ ਹੈ। ਕਿਹਾ ਜਾ ਰਿਹਾ ਹੈ ਕਿ 'ਅੰਗੇਸਟ ਆਉਟਰੇਜ' ਨਾਮ ਦੀ ਇਸ ਕਿਤਾਬ ਲਈ ਪ੍ਰਕਾਸ਼ਕ ਨੇ ਪ੍ਰਿਅੰਕਾ ਨੂੰ ਇਕ ਕਰੋੜ ਰੁਪਏ ਬਤੋਰ ਅਡਵਾਂਸ ਦੇ ਤੌਰ ਉਤੇ ਦਿੱਤੇ ਹਨ। ਪ੍ਰਿਅੰਕਾ ਨੂੰ ਕਿਤਾਬ ਦੀ ਹੱਥ ਲਿਖਿਤ ਨੂੰ ਮਾਰਚ 2019 ਤੱਕ ਜਮਾਂ ਕਰਨ ਨੂੰ ਕਿਹਾ ਗਿਆ ਹੈ ਅਤੇ ਕਿਤਾਬ ਦਾ ਵਿਮੋਚਨ 2019 ਦੇ ਲੋਕ ਸਭਾ ਚੋਣ ਤੋਂ ਪਹਿਲਾਂ ਹੋਵੇਗਾ।

PriyankaPriyanka

ਸੂਤਰਾਂ ਦੇ ਮੁਤਾਬਕ ਕਿਤਾਬ ਹਿੰਦੀ, ਅੰਗਰੇਜ਼ੀ ਸਹਿਤ ਭਾਰਤ ਦੀ ਖੇਤਰੀ ਭਾਸ਼ਾਵਾਂ ਵਿਚ ਵੀ ਪ੍ਰਕਾਸ਼ਿਤ ਹੋਵੇਗੀ। ਇਸ ਤੋਂ ਇਲਾਵਾ ਕਿਤਾਬ ਨੂੰ ਔਡੀਓ ਬੁੱਕ ਦੇ ਰੂਪ ਵਿਚ ਵੀ ਪੇਸ਼ ਕੀਤਾ ਜਾਵੇਗਾ।  300 ਪੰਨਿਆਂ ਵਾਲੀ ਇਸ ਕਿਤਾਬ ਵਿਚ ਪ੍ਰਿਅੰਕਾ ਰਾਜਨੀਤੀ ਉਤੇ ਆਪਣੇ ਵਿਚਾਰਾਂ ਦੇ ਬਾਰੇ ਵਿਚ ਲਿਖੇਗੀ। ਪ੍ਰਿਅੰਕਾ ਦਾ ਕਹਿਣਾ ਹੈ ਕਿ ਇਸ ਕਿਤਾਬ ਦੇ ਜ਼ਰੀਏ ਉਹ ਆਪਣੇ ਰਾਜਨੀਤਕ ਦ੍ਰਿਸ਼ਟਿਕੋਣ ਨੂੰ ਦੁਨੀਆ ਤੱਕ ਪਹੁੰਚਾਏਗੀ। 

P. GandhiP. Gandhi

ਹਾਲਾਂਕਿ ਪ੍ਰਿਅੰਕਾ ਦੇ ਵੱਲੋਂ ਇਸ ਬਾਰੇ ਵਿਚ ਹਲੇ ਕੁੱਝ ਨਹੀਂ ਕਿਹਾ ਗਿਆ ਹੈ। ਉਥੇ ਹੀ ਜਾਣਕਾਰਾਂ ਦਾ ਮੰਨਣਾ ਹੈ ਕਿ ਅਗਲੇ ਸਾਲ ਅਪ੍ਰੈਲ ਅਤੇ ਮਈ ਵਿਚ ਹੋਣ ਵਾਲੇ ਲੋਕ ਸਭਾ ਚੁਨਾਵਾਂ ਲਈ ਇਸ ਕਿਤਾਬ ਦਾ ਇਸਤੇਮਾਲ ਕਾਂਗਰਸ ਦੁਆਰਾ ਰਾਹੁਲ ਗਾਂਧੀ ਬਨਾਮ ਪੀ ਐਮ ਮੋਦੀ ਦੇ ਤੌਰ ਉਤੇ ਕੀਤਾ ਜਾ ਸਕਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement