ਸ਼ੀਲਭੱਦਰ ਦੱਤਾ ਨੂੰ ਅਸਤੀਫ਼ਾ ਦੇਣ ਤੋਂ ਪਹਿਲਾਂ ਪਾਰਟੀ ਲੀਡਰਸ਼ਿਪ ਨੂੰ ਮਿਲਣਾ ਚਾਹੀਦਾ ਸੀ: ਤਿ੍ਰਣਮੂਲ
Published : Dec 18, 2020, 10:00 pm IST
Updated : Dec 18, 2020, 10:00 pm IST
SHARE ARTICLE
MLA Shilbhadra Dutta
MLA Shilbhadra Dutta

ਹਕੀਮ ਨੇ ਕਿਹਾ ਕਿ ਇਕ ਸੀਨੀਅਰ ਨੇਤਾ ਹੋਣ ਕਰ ਕੇ ਦੱਤਾ ਨੂੰ ਅਪਣੀ ਸ਼ਿਕਾਇਤਾਂ ਬਾਰੇ ਸਭ ਤੋਂ ਪਹਿਲਾਂ ਉੱਚ ਲੀਡਰਸ਼ਿਪ ਨੂੰ ਮਿਲਣਾ ਚਾਹੀਦਾ ਸੀ

ਕੋਲਕਾਤਾ :  ਤਿ੍ਰਣਮੂਲ ਕਾਂਗਰਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਬੈਰਕਪੁਰ ਤੋਂ ਵਿਧਾਇਕ ਸ਼ੀਲਭੱਦਰ ਦੱਤਾ ਨੂੰ ਅਸਤੀਫ਼ਾ ਦੇਣ ਤੋਂ ਪਹਿਲਾਂ ਉਨ੍ਹਾਂ ਦੀਆਂ ਸ਼ਿਕਾਇਤਾਂ ਲਈ ਪਾਰਟੀ ਲੀਡਰਸ਼ਿਪ ਨੂੰ ਮਿਲਣਾ ਚਾਹੀਦਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਨੇਤਾ ਅਤੇ ਮੰਤਰੀ ਫ਼ਿਰਹਾਦ ਹਕੀਮ ਨੇ ਕਿਹਾ ਕਿ ਦੱਤਾ ਦੇ ਅਸਤੀਫ਼ੇ ਕਾਰਨ ਉਹ ਹੈਰਾਨ ਹਨ। 

Mamta BenerjeeMamta Benerjeeਹਕੀਮ ਨੇ ਕਿਹਾ ਕਿ ਇਕ ਸੀਨੀਅਰ ਨੇਤਾ ਹੋਣ ਕਰ ਕੇ ਦੱਤਾ ਨੂੰ ਅਪਣੀ ਸ਼ਿਕਾਇਤਾਂ ਬਾਰੇ ਸਭ ਤੋਂ ਪਹਿਲਾਂ ਉੱਚ ਲੀਡਰਸ਼ਿਪ ਨੂੰ ਮਿਲਣਾ ਚਾਹੀਦਾ ਸੀ। ਜਿੱਥੋਂ ਤਕ ਮੈਂ ਜਾਣਦਾ ਹਾਂ, ਦੱਤਾ ਨੂੰ ਸਥਾਨਕ ਪਾਰਟੀ ਨੇਤਾਵਾਂ ਦੇ ਸਮੂਹ ਨਾਲ ਕੁਝ ਸਮੱਸਿਆਵਾਂ ਸਨ। ਕੀ ਮੌਜੂਦਾ ਸਥਿਤੀ ਵਿਚ ਸਾਰੇ ਸਬੰਧ ਤੋੜਨ ਦਾ ਇਹ ਢੁਕਵਾਂ ਕਾਰਨ ਹੈ?
ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਦੀਦੀ (ਮਮਤਾ ਬੈਨਰਜੀ) ਦੱਤਾ ਨੂੰ ਪਸੰਦ ਕਰਦੇ ਸਨ ਅਤੇ ਉਨ੍ਹਾਂ ਦਾ ਸਬੰਧ ਰਾਜਨੀਤੀ ਨਾਲੋਂ ਜ਼ਿਆਦਾ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਉਸ (ਮਮਤਾ) ਨੇ ਕੀ ਕੀਤਾ ਜਦੋਂ ਉਸ (ਦੱਤਾ) ਦੀ ਹਾਲਤ ਨਾਜ਼ੁਕ ਸੀ। 

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement