
ਭਾਰਤੀ ਸੀਮਾ ਵਿਚ ਚੀਨ ਦੁਆਰਾ ਲਗਾਤਾਰ ਘੂਸਪੈਠ ਦੀਆਂ ਖਬਰਾਂ ਦੇ ਵਿਚ ਤਿੱਬਤ ਦੇ ਰਸਤੇ ਭਾਰਤ ਵਿਚ ਵਹਿਣ ਵਾਲੀ ਬ੍ਰਹਮਪੁੱਤਰ ਨਦੀ ਦਾ ਪਾਣੀ...
ਨਵੀਂ ਦਿੱਲੀ (ਭਾਸ਼ਾ) : ਭਾਰਤੀ ਸੀਮਾ ਵਿਚ ਚੀਨ ਦੁਆਰਾ ਲਗਾਤਾਰ ਘੂਸਪੈਠ ਦੀਆਂ ਖਬਰਾਂ ਦੇ ਵਿਚ ਤਿੱਬਤ ਦੇ ਰਸਤੇ ਭਾਰਤ ਵਿਚ ਵਹਿਣ ਵਾਲੀ ਬ੍ਰਹਮਪੁੱਤਰ ਨਦੀ ਦਾ ਪਾਣੀ ਰੋਕ ਦਿਤਾ ਗਿਆ ਹੈ। ਇਸ ਦੇ ਪਿਛੇ ਚੀਨ ਦਾ ਹੱਥ ਹੋਣ ਦੀ ਗੱਲ ਸਾਹਮਣੇ ਆਈ ਹੈ। ਪਾਣੀ ਰੁਕਣ ਦੀ ਵਜ੍ਹਾ ਨਾਲ ਅਰੁਣਾਚਲ ਪ੍ਰਦੇਸ਼ ਦੇ ਇਕ ਵੱਡੇ ਹਿੱਸੇ ਵਿਚ ਸੋਕੇ ਦੇ ਹਾਲਾਤ ਬਣ ਗਏ ਹਨ। ਅਰੁਣਾਚਲ ਪ੍ਰਦੇਸ਼ ਤੋਂ ਕਾਂਗਰਸ ਸੰਸਦ ਨਿਨੋਂਗ ਏਰਿੰਗ ਨੇ ਕੇਂਦਰੀ ਜਲ ਸੰਸਾਧਨ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਹੈ
Drought Threatensਕਿ ਬ੍ਰਹਮਪੁੱਤਰ ਦਾ ਪਾਣੀ ਰੁਕ ਜਾਣ ਨਾਲ ਅਰੁਣਾਚਲ ਪ੍ਰਦੇਸ਼ ਦੇ ਤੂਤੀਂਗ, ਯਿੰਗਕਯੋਂਗ ਅਤੇ ਪਾਸੀਘਾਟ ਇਲਾਕੇ ਵਿਚ ਇਸ ਦੇ ਕਾਰਨ ਸੋਕੇ ਦੇ ਹਾਲਾਤ ਪੈਦਾ ਹੋ ਗਏ ਹਨ। ਉਨ੍ਹਾਂ ਨੇ ਅਪਣੇ ਪੱਤਰ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਅਰਜੁਨ ਰਾਮ ਮੇਘਵਾਲ ਨੂੰ ਮਾਮਲੇ ਵੱਲ ਧਿਆਨ ਕੇਂਦਰਿਤ ਕਰਨ ਦੀ ਮੰਗ ਕੀਤੀ ਹੈ। ਧਿਆਨ ਯੋਗ ਹੈ ਕਿ ਚੀਨ ਨੇ ਤਿੱਬਤ ਵਿਚ ਵਹਿਣ ਵਾਲੀ ਯਾਰਲੁੰਗ ਸਾਂਗਪੋ ਨਦੀ ਦਾ ਪਾਣੀ ਰੋਕ ਦਿਤਾ ਹੈ। ਇਹ ਨਦੀ ਜਦੋਂ ਅਰੁਣਾਚਲ ਪ੍ਰਦੇਸ਼ ਵਿਚ ਦਾਖਲ ਹੁੰਦੀ ਹੈ ਤਾਂ ਇਸ ਨੂੰ ਸਿਆਂਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਅੱਗੇ ਚੱਲ ਕੇ ਆਸਾਮ ਵਿਚ ਇਹ ਬ੍ਰਹਮਪੁੱਤਰ ਦੇ ਨਾਮ ਨਾਲ ਜਾਣੀ ਜਾਂਦੀ ਹੈ। ਕਾਂਗਰਸ ਸੰਸਦ ਨਿਨੋਂਗ ਏਰਿੰਗ ਨੇ ਕੇਂਦਰੀ ਜਲ ਸੰਸਾਧਨ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਲਿਖੇ ਅਪਣੇ ਪੱਤਰ ਵਿਚ ਕਿਹਾ ਹੈ ਕਿ ਚੀਨ ਦੇ ਜਲ ਸੰਸਾਧਨ ਮੰਤਰਾਲੇ ਦੀ ਜਾਣਕਾਰੀ ਦੇ ਮੁਤਾਬਕ ਇਸ ਨਦੀ ਦੇ ਮਿਲਿਨ ਸੈਕਸ਼ਨ ਵਿਚ ਭੂਚਾਲ ਆਇਆ ਹੈ। ਜਿਸ ਦੀ ਵਜ੍ਹਾ ਨਾਲ 16 ਅਕਤੂਬਰ ਤੋਂ ਬ੍ਰਹਮਪੁੱਤਰ ਦੀ ਮੁੱਖਧਾਰਾ ਪ੍ਰਭਾਵਿਤ ਹੋਈ ਹੈ।
Brahmaputra Riverਅਰੁਣਾਚਲ ਪ੍ਰਦੇਸ਼ ਦੇ ਪੱਛਮ ਸਿਆਂਗ ਜ਼ਿਲ੍ਹਾ ਪ੍ਰਸ਼ਾਸਨ ਨੇ ਜਨਤਾ ਨੂੰ ਐਡਵਾਇਜ਼ਰੀ ਜਾਰੀ ਕਰ ਕੇ ਆਮ ਨਾਗਰਿਕਾਂ ਨੂੰ ਨਦੀ ਦੇ ਖੇਤਰ ਤੋਂ ਦੂਰ ਰਹਿਣ, ਖਾਸ ਕਰ ਕੇ ਮੱਛੀ ਫੜਦੇ ਸਮੇਂ ਬਹੁਤ ਸਾਵਧਾਨੀ ਵਰਤਣ ਦੀ ਸਲਾਹ ਦਿਤੀ ਹੈ। ਕਿਉਂਕਿ ਜੇਕਰ ਚੀਨ ਨੇ ਪਾਣੀ ਛੱਡਿਆ ਤਾਂ ਹੜ੍ਹ ਆ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿਚ ਭਾਰਤ ਅਤੇ ਚੀਨ ਦੇ ਵਿਚ ਯਾਰਲੁੰਗ ਸਾਂਗਪੋ ਨਦੀ ਦੇ ਪਾਣੀ ਦਾ ਡਾਟਾ ਸਾਂਝਾ ਕਰਨ ਦਾ ਕਰਾਰ ਹੋਇਆ ਸੀ।
ਕਾਂਗਰਸ ਸੰਸਦ ਨੇ ਪੱਤਰ ਵਿਚ ਲਿਖਿਆ ਹੈ ਕਿ ਚੀਨ ਨੇ ਯਾਰਲੁੰਗ ਸਾਂਗਪੋ ਨਦੀ ਦੀ ਰੁਕਾਵਟ ਉਤੇ ਕਰੀਬੀ ਨਜ਼ਰ ਬਣਾਈ ਹੋਈ ਹੈ। ਜੇਕਰ ਅੱਗੇ ਦੀ ਕੋਈ ਸੂਚਨਾ ਆਉਂਦੀ ਹੈ ਤਾਂ ਸਾਨੂੰ ਇਸ ਦੀ ਜਾਣਕਾਰੀ ਉਸ ਨੂੰ ਦੇਣੀ ਚਾਹੀਦੀ ਹੈ ਅਤੇ ਭਾਰਤ ਸਰਕਾਰ ਨੂੰ ਇਸ ਮਾਮਲੇ ਵਿਚ ਸਰਗਰਮ ਹੋ ਕੇ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ।