
ਸੀਆਰਪੀਐਫ ਦੇ ਸ਼ੀਨਗਰ ਵਿਚ ਸਥਿਤ ਹੈਲਪਲਾਇਨ ਮਦਦਗਾਰ ਨੇ ਹੁਣ......
ਨਵੀਂ ਦਿੱਲੀ: ਸੀਆਰਪੀਐਫ ਦੇ ਸ਼ੀਨਗਰ ਵਿਚ ਸਥਿਤ ਹੈਲਪਲਾਇਨ 'ਮਦਦਗਾਰ' ਨੇ ਹੁਣ ਤੱਕ ਸਾਰੇ ਦੇਸ਼ ਵਿਚੋਂ 250 ਕਸ਼ਮੀਰੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਉਹਨਾਂ ਦੇ ਘਰ ਸੁਰੱਖਿਅਤ ਪਹੁੰਚਾ ਦਿੱਤਾ ਹੈ। ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰੀਆਂ ਨਾਲ ਭੈੜਾ ਵਰਤਾਓ ਹੋਣ ਦੀਆਂ ਖਬਰਾਂ ਮਿਲ ਰਹੀਆਂ ਸਨ। ਸੀਆਰਪੀਐਫ ਨੇ ਟਵੀਟ ਕਰਕੇ ਦੱਸਿਆ ਕਿ ਦੇਹਰਾਦੂਨ, ਚੰਡੀਗੜ, ਦਿੱਲੀ ਸਮੇਤ ਹੋਰ ਸ਼ਹਿਰਾਂ ਦੇ ਵਿਦਿਆਰਥੀਆਂ ਨੇ ਮਦਦ ਮੰਗੀ ਸੀ। ਸੋਮਵਾਰ ਨੂੰ 250 ਵਿਦਿਆਰਥੀ ਜੰਮੂ ਪੁੱਜੇ ਸਨ। ਉੱਥੇ ਉਹਨਾਂ ਦੇ ਭੋਜਨ ਆਦਿ ਦੀ ਵਿਵਸਥਾ ਕੀਤੀ ਗਈ।
CRPF
ਇਸ ਤੋਂ ਬਾਅਦ ਕਸ਼ਮੀਰ ਨੂੰ ਰਵਾਨਾ ਕਰ ਦਿੱਤਾ ਗਿਆ। ਪੁਲਵਾਮਾ ਹਮਲੇ ਤੋਂ ਬਾਅਦ ਸੀਆਰਪੀਐਫ ਨੇ ਹੈਲਪਲਾਇਨ ਜਾਰੀ ਕੀਤੀ ਸੀ। ਇਸ ਤੋਂ ਬਾਅਦ ਉਸਦੇ ਕੋਲ 60-70 ਫੋਨ ਆ ਚੁੱਕੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਫੋਨ ਕਰਨ ਵਾਲਿਆਂ ਵਿਚ ਵਿਦਿਆਰਥੀਆਂ ਦੇ ਨਾਲ ਹੀ ਮੈਟਰੋ ਸਿਟੀਜ਼ ਵਿਚ ਕੰਮ ਕਰ ਰਹੇ ਕਰਮਚਾਰੀ ਵੀ ਸ਼ਾਮਲ ਸਨ।
ਅਧਿਕਾਰੀ ਨੇ ਦੱਸਿਆ ਕਿ ਦੇਸ਼ ਭਰ ਵਿਚ ਕਿਤੇ ਵੀ, ਕਿਸੇ ਵੀ ਕਸ਼ਮੀਰੀ ਵਿਅਕਤੀ ਨੂੰ ਜੇਕਰ ਕੋਈ ਸਮੱਸਿਆ ਆ ਰਹੀ ਹੈ ਤਾਂ ਅਸੀਂ ਉਸ ਨੂੰ ਹੱਲ ਕਰ ਸਕਦੇ ਹਾਂ। ਕੁਝ ਦਿਨ ਪਹਿਲਾਂ ਸੀਆਰਪੀਐਫ 'ਮਦਦਗਾਰ' ਦੇ ਟਵਿਟਰ ਹੈਂਡਲ ਵਲੋਂ ਲਿਖਿਆ ਗਿਆ ਸੀ ਕਿ ਕਸ਼ਮੀਰੀ ਵਿਦਿਆਰਥੀ ਅਤੇ ਆਮ ਲੋਕ ਜਿਹੜੇ ਆਪਣੇ ਦੇਸ਼ ਤੋਂ ਬਾਹਰ ਹਨ, ਉਹ ਟਵਿਟਰ ਦੇ ਜ਼ਰੀਏ ਸਾਡੇ ਨਾਲ ਸੰਪਰਕ ਕਰ ਸਕਦੇ ਹਨ।