
ਗੁਰੂ ਨਾਨਕ ਦੀ ਬਾਣੀ ਨੇ ਮੇਰਾ ਜੀਵਨ ਬਦਲ ਕੇ ਰੱਖ ਦਿੱਤਾ ਹੈ,
ਨਵੀਂ ਦਿੱਲੀ, (ਸੈਸ਼ਵ ਨਾਗਰਾ ) : ਮੇਰੇ ‘ਤੇ ਗੁਰੂ ਦੀ ਅਜਿਹੀ ਕ੍ਰਿਪਾ ਹੋਈ ਕਿ ਮੇਰਾ ਜੀਵਨ ਹੀ ਬਦਲ ਗਿਆ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਿੰਦੂ ਧਰਮ ‘ਚ ਜੰਮੇ ਨੌਜਵਾਨ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਦੱਸਿਆ ਕਿ ਗੁਰੂ ਘਰ ਨਾਲ ਮੇਰੀ ਲਗਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਤੋਂ ਲੱਗੀ , ਜਦੋਂ ਮੈਂ ਗੁਰਦੁਆਰਾ ਸਾਹਿਬ ਲੰਗਰ ਛਕਣ ਜਾਂਦਾ ਹੁੰਦਾ ਸੀ ਤਾਂ ਇੱਕ ਦਿਨ ਗੁਰਬਾਣੀ ਦੇ ਸ਼ਬਦ ਮੇਰੇ ਕੰਨਾਂ ਵਿੱਚ ਪਏ, ਜਿਨ੍ਹਾਂ ਨੇ ਮੇਰਾ ਜੀਵਨ ਹੀ ਬਦਲ ਕੇ ਰੱਖ ਦਿੱਤਾ, ਉਸ ਦਿਨ ਤੋਂ ਬਾਅਦ ਲਗਾਤਾਰ ਘਰ ਜਾ ਕੇ ਸੇਵਾ ਕਰਨ ਲੱਗਾ ।
photoਉਨ੍ਹਾਂ ਦੱਸਿਆ ਕਿ ਬੇਸ਼ੱਕ ਜਨਮ ਹਿੰਦੂ ਧਰਮ ਦੇ ਪਰਿਵਾਰ ਵਿੱਚ ਹੋਇਆ ਹੈ ਪਰ ਅੱਜ ਮੈਂ ਅੰਮ੍ਰਿਤ ਛਕ ਕੇ ਹੀ ਆਪਣੇ ਆਪ ਨੂੰ ਗੁਰੂ ਵਾਲਾ ਹੋਇਆ ਮਹਿਸੂਸ ਕਰ ਰਿਹਾ ਹਾਂ । ਗੁਰੂ ਨਾਨਕ ਦੀ ਬਾਣੀ ਨੇ ਮੇਰਾ ਜੀਵਨ ਬਦਲ ਕੇ ਰੱਖ ਦਿੱਤਾ ਹੈ, ਲਗਾਤਾਰ ਛੇ ਮਹੀਨੇ ਗੁਰੂਘਰ ਦੀ ਸੇਵਾ ਕਰਨ ਉਪਰੰਤ ਮੈਂ ਅਕਾਲ ਤਖ਼ਤ ਸਾਹਿਬ ਜਾ ਕੇ ਅੰਮ੍ਰਿਤ ਛਕਿਆ । ਫਿਰ ਪੱਕੇ ਤੌਰ ‘ਤੇ ਗੁਰੂ ਦੇ ਲੜ ਲੱਗ ਗਿਆ ਅੱਜ ਮੇਰਾ ਪੂਰਾ ਜੀਵਨ ਗੁਰੂਆਂ ਨੂੰ ਸਮਰਪਿਤ ਹੈ । ਗੁਰੂ ਦੇ ਰਾਹ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਰਿਹਾ ਹਾਂ ।
photoਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ, ਜਿਸ ਨਾਲ ਬਹੁਤ ਸਾਰੇ ਜਿਸਮਾਨੀ ਦੁੱਖ ਕਕਕਕਹੰਡਾਆ ਰਿਹਾ ਸੀ । ਮੇਰੇ ਪਿਤਾ ਜੀ ਵੀ ਬਹੁਤ ਜ਼ਿਆਦਾ ਬੀਮਾਰ ਹੋ ਗਏ ਸਨ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਮੇਰੀ ਅਜਿਹੀ ਬਾਂਹ ਫੜੀ ਕਿ ਮੇਰੇ ਘਰ ਵਿੱਚੋਂ ਸਾਰੇ ਦੁੱਖ ਦਲਿੱਦਰ ਦੂਰ ਹੋ ਗਈ, ਉਨ੍ਹਾਂ ਦੱਸਿਆ ਕਿ ਸਾਡੇ ਘਰ ਵਿਚ ਮੰਦਰ ਅੱਜ ਵੀ ਬਣਿਆ ਹੋਇਆ ਹੈ , ਅੱਜ ਵੀ ਪੂਰਾ ਸਤਿਕਾਰ ਕਰਦਾ ਹਾਂ ਪਰ ਮੇਰਾ ਗੁਰੂ ਨਾਲ ਪਿਆਰ ਅਟੁੱਟ ਹੈ । ਮੇਰੀ ਮਾਂ ਮੇਰੇ ਪਿਓ ਨੇ ਮੇਰੇ ਵੱਲੋਂ ਅੰਮ੍ਰਿਤ ਛਕਣ ਦਾ ਕਦੇ ਵੀ ਵਿਰੋਧ ਨਹੀਂ ਕੀਤਾ । ਉਹ ਅਕਸਰ ਮੇਰੇ ਵਿਚਾਰਾਂ ਨੂੰ ਅਜਾਦੀ ਦਿੰਦੇ ਹਨ ।
photoਉਨ੍ਹਾਂ ਦੱਸਿਆ ਕਿ ਹਿੰਦੂ ਧਰਮ ਚੋਂ ਸਿੱਖ ਧਰਮ ‘ਚ ਆਉਣ ਲਈ ਮੇਰਾ ਆਪਣਾ ਹੀ ਬਹੁਤ ਮਨ ਸੀ, ਕਿਊਕਿ ਮੈਂ ਗੁਰੂ ਅਤੇ ਗੁਰਬਾਣੀ ਤੋਂ ਬਹੁਤ ਜ਼ਿਆਦਾ ਪਭਾਵਿਤ ਹੋਇਆ ਸੀ ਅਤੇ ਅੱਜ ਵੀ ਹਾਂ । ਇਸ ਵਿੱਚ ਮੇਰੇ ਮਾਪਿਆਂ ਨੇ ਮੇਰਾ ਬਹੁਤ ਸਹਿਯੋਗ ਕੀਤਾ ਹੈ, ਜਿਨ੍ਹਾਂ ਦਾ ਮੈਂ ਕਦੇ ਉਨਾਂ ਦਾ ਦੇਣ ਨਹੀਂ ਦੇ ਸਕਦਾ । ਮੇਰੇ ਅੰਦਰ ਦ੍ਰਿੜ੍ਹ ਇਰਾਦਾ ਅਤੇ ਗੁਰੂ ਨਾਲ ਪਿਆਰ ਹੋਣ ਕਰਕੇ ਹੀ ਮੈਂ ਅੰਮ੍ਰਿਤ ਛਕਿਆ ।