ਅੰਧਵਿਸ਼ਵਾਸ ਦੇ ਨਾਂ 'ਤੇ 120 ਔਰਤਾਂ ਦਾ ਰੇਪ ਕਰਨ ਵਾਲਾ ਤਾਂਤਰਿਕ ਗ੍ਰਿਫ਼ਤਾਰ, ਮਾਨਸਾ ਨਾਲ ਜੁੜੇ ਤਾਰ
Published : Jul 21, 2018, 1:13 pm IST
Updated : Jul 21, 2018, 1:13 pm IST
SHARE ARTICLE
 120 Women Rapist Arrested Billu Tantrik
120 Women Rapist Arrested Billu Tantrik

ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਟੋਹਾਣਾ ਵਿਚ ਬਾਬਾ ਬਾਲਕਨਾਥ ਮੰਦਰ ਦੇ ਪੁਜਾਰੀ ਅਮਰਪੁਰੀ ਉਰਫ਼ ਬਿੱਲੂ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਉਹ ...

ਹਿਸਾਰ : ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਟੋਹਾਣਾ ਵਿਚ ਬਾਬਾ ਬਾਲਕਨਾਥ ਮੰਦਰ ਦੇ ਪੁਜਾਰੀ ਅਮਰਪੁਰੀ ਉਰਫ਼ ਬਿੱਲੂ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਉਹ ਔਰਤਾਂ ਦੇ ਨਾਲ ਇਤਰਾਜ਼ਯੋਗ ਹਾਲਤ ਵਿਚ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਤੁਰਤ ਕਾਰਵਾਈ ਕਰਦੇ ਹੋਏ ਬਿੱਲੂ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਅਮਰਪੁਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੂੰ ਜਾਂਚ ਵਿਚ ਕੁੱਝ ਅਜਿਹਾ ਮਿਲਿਆ, ਜਿਸ ਦੀ ਵਜ੍ਹਾ ਨਾਲ ਪ੍ਰਸ਼ਾਸਨਿਕ ਅਮਲੇ ਦੇ ਹੋਸ਼ ਉਡ ਗਏ। ਪੁਲਿਸ ਵਲੋਂ ਕੀਤੀ ਗਈ ਛਾਪੇਮਾਰੀ ਵਿਚ 120 ਔਰਤਾਂ ਨਾਲ ਸਬੰਧਤ ਬਣਾਏ ਜਾਣ ਦੇ ਵੀਡੀਓ ਜਾਂਚ ਟੀਮ ਨੂੰ ਮਿਲੇ ਹਨ। 

Amarpuri Billu TantrikAmarpuri Billu Tantrikਦਸ ਦਈਏ ਕਿ ਅਮਰਪੁਰੀ ਉਰਫ਼ ਬਿੱਲੂ ਭੂਤ ਪ੍ਰੇਤਾਂ ਦੇ ਨਾਮ 'ਤੇ ਔਰਤਾਂ ਨੂੰ ਫਸਾਉਂਦਾ ਸੀ ਅਤੇ ਤੰਤਰ ਵਿਦਿਆ ਦੌਰਾਨ ਨਸ਼ੀਲੀਆਂ ਦਵਾਈਆਂ ਦਿੰਦਾ ਸੀ, ਜਿਸ ਨਾਲ ਔਰਤ ਬੇਹੋਸ਼ ਹੋ ਜਾਂਦੀ ਸੀ। ਇਸ ਤੋਂ ਬਾਅਦ ਬਿੱਲੂ ਉਨ੍ਹਾਂ ਨਾਲ ਬਲਾਤਕਾਰ ਕਰ ਕੇ ਵੀਡੀਓ ਬਣਾ ਲੈਂਦਾ ਸੀ ਅਤੇ ਔਰਤਾਂ ਨੂੰ ਬਾਅਦ ਵਿਚ ਬਲੈਕਮੇਲ ਕਰ ਕੇ ਉਨ੍ਹਾਂ ਤੋਂ ਮੋਟੀ ਰਕਮ ਵਸੂਲਦਾ ਸੀ। ਇਹੀ ਨਹੀਂ, ਉਹ ਔਰਤਾਂ ਨੂੰ ਵੀਡੀਓ ਦੇ ਨਾਂ 'ਤੇ ਧਮਕਾ ਕੇ ਉਨ੍ਹਾਂ ਨਾਲ ਜ਼ਬਰਦਸਤੀ ਸਰੀਰਕ ਸਬੰਧ ਵੀ ਬਣਾਉਂਦਾ ਸੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਟੋਹਾਣਾ ਸਥਿਤ ਸ਼ਕਤੀ ਨਗਰ ਵਿਚ ਬਾਬਾ ਬਾਲਕਨਾਥ ਮੰਦਰ ਦੇ ਪੁਜਾਰੀ ਅਮਰਪੁਰੀ ਦਾ ਔਰਤਾਂ ਨਾਲ ਸਰੀਰਕ ਸਬੰਧ ਬਣਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾÎਇਰਲ ਹੋ ਗਿਆ ਸੀ।

Arrested Billu TantrikArrested Billu Tantrikਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਡੀਸੀਪੀ ਜੋਗੇਂਦਰ ਸ਼ਰਮਾ ਨੂੰ ਮਿਲਣ 'ਤੇ ਉਨ੍ਹਾਂ ਨੇ ਸੀਆਈਏ ਮਹਿਲਾ ਥਾਣਾ ਅਤੇ ਸ਼ਹਿਰ ਪੁਲਿਸ ਥਾਣਾ ਦੀਆਂ ਤਿੰਨ ਟੀਮਾਂ ਦਾ ਗਠਨ ਕਰ ਕੇ ਅਮਰਪੁਰੀ ਨੂੰ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿਤੇ। ਪੁਲਿਸ ਨੇ ਅਮਰਪੁਰੀ ਉਰਫ਼ ਬਿੱਲੂ ਨੂੰ ਗ੍ਰਿਫਤਾਰ ਕਰ ਕੇ ਉਸ 'ਤੇ ਰੇਪ, ਆਈਟੀ ਐਕਟ, ਬਲੈਕਮੇਲਿੰਗ ਸਮੇਤ ਕਈ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਅਮਰਪੁਰੀ ਕੋਲੋਂ 120 ਵੀਡੀਓ ਮਿਲੇ, ਜਿਸ ਵਿਚ ਉਹ ਔਰਤਾਂ ਨਾਲ ਸਰੀਰਕ ਸਬੰਧ ਬਣਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਪੁਜਾਰੀ ਦੇ ਕਮਰੇ ਵਿਚੋਂ ਨਸ਼ੀਲੀਆਂ ਦਵਾਈਆਂ ਅਤੇ ਤੰਤਰ ਮੰਤਰ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ। 

Billu TantrikBillu Tantrikਪੁਲਿਸ ਦਾ ਕਹਿਣਾ ਹੈ ਕਿ ਤਾਂਤਰਿਕ ਸਮੋਹਨ ਵਿਦਿਆ ਵੀ ਜਾਣਦਾ ਸੀ, ਜਿਸ ਨਾਲ ਉਹ ਔਰਤਾਂ ਨੂੰ ਅਪਣੇ ਵਸ ਵਿਚ ਕਰ ਲੈਂਦਾ ਸੀ। ਅਮਰਪੁਰੀ ਔਰਤਾਂ ਨੂੰ ਝਾੜ ਫੂਕ ਦੇ ਬਹਾਨੇ ਨਸ਼ੀਲੀਆਂ ਦਵਾਈਆਂ ਦਿੰਦਾ ਸੀ। ਇਸ ਤੋਂ ਬਾਅਦ ਉਹ ਵਾਰਦਾਤ ਨੂੰ ਅੰਜ਼ਾਮ ਦਿੰਦਾ ਸੀ। ਅਮਰਪੁਰੀ ਉਰਫ਼ ਬਿੱਲੁ ਦੇ ਕਮਰੇ ਵਿਚ ਤਿੰਨ ਦਰਵਾਜੇ ਹਨ। ਉਹ ਗੁਪਤ ਰੂਪ ਨਾਲ ਔਰਤਾਂ ਨੂੰ ਅਪਣੇ ਕਮਰੇ ਵਿਚ ਲਿਆਉਂਦਾ ਸੀ। ਬਿੱਲੂ ਨੇ ਅਪਣੇ ਕਮਰੇ ਵਿਚ ਇਕ ਸਮਾਧੀ ਵਰਗੀ ਜਗ੍ਹਾ ਬਣਾਈ ਹੋਈ ਸੀ, ਜਿਸ ਵਿਚ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ। 

 120 Women Rapist Arrested Billu Tantrik120 Women Rapist Arrested Billu Tantrikਇਨ੍ਹਾਂ ਦੇ ਜ਼ਰੀਏ ਹੀ ਉਹ ਔਰਤਾਂ ਦੀ ਇਤਰਾਜ਼ਯੋਗ ਵੀਡੀਓ ਤਿਆਰ ਕਰਦਾ ਸੀ। ਪੁਲਿਸ ਨੇ ਇਸ ਮਾਮਲੇ ਵਿਚ ਦੋ ਔਰਤਾਂ ਅਤੇ ਇਕ ਵਿਅਕਤੀ ਨੂੰ ਪੁਛਗਿਛ ਲਈ ਹਿਰਾਸਤ ਵਿਚ ਲਿਆ ਹੈ। ਇਸ ਵਾਰਦਾਤ ਵਿਚ ਦੋਸ਼ੀ ਬਿੱਲੂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਅਮਰਪੁਰੀ ਦਾ ਸ਼ਿਕਾਰ ਬਣ ਚੁੱਕੀਆਂ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਹਮਣੇ ਆ ਕੇ ਅਪਣਾ ਬਿਆਨ ਦਰਜ ਕਰਵਾਉਣ। 

Billu TantrikBillu Tantrikਪੁਲਿਸ ਨੇ ਪੀੜਤ ਔਰਤਾਂ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ 9 ਮਹੀਨੇ ਪਹਿਲਾਂ ਵੀ ਇਸ ਤਾਂਤਰਿਕ ਦੇ ਵਿਰੁਧ ਇਕ ਔਰਤ ਨੇ ਰੇਪ ਦਾ ਕੇਸ ਦਰਜ ਕਰਵਾਇਆ ਸੀ। ਰੇਪ ਦੇ ਇਸ ਮਾਮਲੇ ਵਿਚ ਵੀ ਪੁਲਿਸ ਨੇ ਅਮਰਪੁਰੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਸੀ। 

Tantar VideyaTantar Videyaਲਗਭਗ 100 ਤੋਂ ਜ਼ਿਆਦਾ ਔਰਤਾਂ ਦੀ ਇੱਜ਼ਤ ਲੁੱਟਣ ਵਾਲੇ ਅਮਰਪੁਰੀ ਦਾ ਅਸਲੀ ਨਾਮ ਅਮਰਵੀਰ ਹੈ। ਉਹ 20 ਸਾਲ ਪਹਿਲਾਂ ਪੰਜਾਬ ਦੇ ਮਾਨਸਾ ਤੋਂ ਟੋਹਾਣਾ ਹੋÎਇਆ ਸੀ। ਇਸ ਤੋਂ ਬਾਅਦ ਅਮਰਪੁਰੀ ਉਰਫ਼ ਬਿੱਲੂ ਨੇ ਜਲੇਬੀਆਂ ਦੀ ਦੁਕਾਨ ਕਰ ਲਈ। ਇਸ ਦੌਰਾਨ ਅਮਰਪੁਰੀ ਦੀ ਪਤਨੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੋਸ਼ੀ ਨੇ ਪੰਜਾਬ ਜਾ ਕੇ ਤਾਂਤਰਿਕ ਵਿਦਿਆ ਸਿੱਖੀ ਅਤੇ ਫਿਰ ਦੋ ਸਾਲ ਬਾਅਦ ਵਾਪਸ ਟੋਹਾਣਾ ਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement