
ਬਿਹਾਰ ਦੇ ਬੋਧਗਯਾ ਵਿਚ 7 ਜੁਲਾਈ 2013 ਨੂੰ ਹੋਏ ਮਹਾਬੋਧੀ ਮੰਦਰ ਲੜੀਵਾਰ ਧਮਾਕਾ ਮਾਮਲੇ ਵਿਚ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਸਾਰੇ ...
ਨਵੀਂ ਦਿੱਲੀ : ਬਿਹਾਰ ਦੇ ਬੋਧਗਯਾ ਵਿਚ 7 ਜੁਲਾਈ 2013 ਨੂੰ ਹੋਏ ਮਹਾਬੋਧੀ ਮੰਦਰ ਲੜੀਵਾਰ ਧਮਾਕਾ ਮਾਮਲੇ ਵਿਚ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਸਾਰੇ ਪੰਜ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿਤਾ ਹੈ। ਅਦਾਲਤ ਸਾਰੇ ਮੁਲਜ਼ਮਾਂ ਦੀ ਸਜ਼ਾ 'ਤੇ 31 ਮਈ ਨੂੰ ਐਲਾਨ ਕਰੇਗੀ। ਬੋਧਗਯਾ ਲੜੀਵਾਰ ਧਮਾਕਾ ਮਾਮਲੇ ਵਿਚ ਐਨਆਈਏ ਅਦਾਲਤ ਦੇ ਵਿਸ਼ੇਸ਼ ਜੱਜ ਮਨੋਜ ਕੁਮਾਰ ਨੇ ਇਹ ਫ਼ੈਸਲਾ ਸੁਣਾਇਆ ਹੈ।
accused bodhgaya serial blast
ਦਸ ਦਈਏ ਕਿ 7 ਜੁਲਾਈ 2013 ਨੂੰ ਬੋਧਗਯਾ ਵਿਚ ਹੋਏ ਇਕ ਤੋਂ ਬਾਅਦ ਇਕ ਲੜੀਵਾਰ ਧਮਾਕਿਆਂ ਵਿਚ ਦੋ ਲੋਕ ਜ਼ਖ਼ਮੀ ਹੋ ਗਏ ਸਨ। ਇਸ ਵਿਚ ਪੰਜ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਬੋਧਗਯਾ ਧਮਾਕੇ ਵਿਚ ਐਨਆਈਏ ਨੇ ਕਰੀਬ 90 ਗਵਾਹਾਂ ਨੂੰ ਪੇਸ਼ ਕੀਤਾ। 11 ਮਈ 2018 ਨੂੰ ਦੋਹਾਂ ਪੱਖਾਂ ਵਲੋਂ ਬਹਿਸ ਪੂਰੀ ਹੋਣ ਤੋਂ ਬਾਅਦ ਵਿਸ਼ੇਸ਼ ਜੱਜ ਨੇ 25 ਮਈ ਤਕ ਲਈ ਅਪਣਾ ਫ਼ੈਸਲਾ ਸੁਰੱਖਿਆ ਰੱਖ ਲਿਆ ਸੀ।
bodhgaya serial blast
ਜਾਂਚ ਏਜੰਸੀ ਐਨਆਈਏ ਨੇ ਇਮਤਿਆਜ਼ ਅੰਸਾਰੀ, ਉਮਰ ਸਿੱਦੀਕੀ, ਅਜਰੂਦੀਨ ਕੁਰੈਸ਼ੀ ਅਤੇ ਮੁਜੀਬੁੱਲ੍ਹਾ ਅੰਸਾਰੀ ਨੂੰ ਦੋਸ਼ੀ ਬਣਾਇਆ ਗਿਆ ਸੀ, ਜਿਸ ਨੂੰ ਸ਼ੁਕਰਵਾਰ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿਤਾ ਹੈ। ਹੈਦਰ, ਮੁਜੀਬੁੱਲ੍ਹਾ ਅਤੇ ਇਮਤਿਆਜ਼ ਰਾਂਚੀ ਦਾ ਰਹਿਣ ਵਾਲਾ ਹੈ, ਜਦਕਿ ਉਮਰ ਅਤੇ ਅਜਹਰ ਛੱਤੀਗੜ੍ਹ ਦੇ ਰਾਏਪੁਰ ਦੇ ਰਹਿਣ ਵਾਲੇ ਹਨ। ਫਿਲਹਾਲ ਇਹ ਸਾਰੇ ਬੇਉਰ ਜੇਲ੍ਹ ਵਿਚ ਬੰਦ ਹਨ। (ਏਜੰਸੀ)