140 ਸਾਲ ਪੁਰਾਣਾ ਰੇਲ ਵਰਕਸ਼ਾਪ ਬੰਦ ਹੋਣ ਦੀ ਸੰਭਾਵਨਾ!
Published : Sep 25, 2019, 12:05 pm IST
Updated : Sep 25, 2019, 12:05 pm IST
SHARE ARTICLE
140 year old parel workshop to be shut soon central railway
140 year old parel workshop to be shut soon central railway

ਜਾਣੋ, ਕੀ ਹੈ ਵਜ੍ਹਾ? 

ਨਵੀਂ ਦਿੱਲੀ: ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਹੀ ਆਮਦਨੀ ਦੀ ਵਜ੍ਹਾ ਨਾਲ ਕਈ ਕੰਪਨੀਆਂ ਬੰਦ ਹੋਣ ਦੀ ਕਗਾਰ ਤੇ ਪਹੁੰਚ ਰਹੀਆਂ ਹਨ ਅਤੇ ਕਈ ਬੰਦ ਵੀ ਹੋ ਚੁੱਕੀਆਂ ਹਨ। ਹਾਲ ਹੀ ਵਿਚ 178 ਸਾਲ ਪੁਰਾਣੀ ਬ੍ਰਿਟਿਸ਼ ਟੂਰ ਆਪਰੇਟਰ ਕੰਪਨੀ ਥਾਮਸ ਕੁਕ ਫੰਡ ਦੀ ਕਮੀ ਦੇ ਚਲਦੇ ਬੰਦ ਹੋ ਚੁੱਕੀ ਹੈ। ਹੁਣ ਰੇਲ ਪ੍ਰਸ਼ਾਸਨ ਪਰੇਲ ਵਰਕਸ਼ਾਪ ਨੂੰ ਬੰਦ ਕਰਨ ਦੀ ਤਿਆਰੀ ਵਿਚ ਹੈ।

TrainTrain

ਸੋਮਵਾਰ ਨੂੰ ਮੱਧ ਰੇਲ ਪ੍ਰਸ਼ਾਸਨ ਨੇ ਪਰੇਲ ਵਰਕਸ਼ਾਪ ਦੇ 715 ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਬਡਨੇਰਾ ਵਿਚ ਅਸਥਾਈ ਤੌਰ ’ਤੇ ਤਬਾਦਲਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਵਜ੍ਹਾ ਨਾਲ ਰੇਲ ਕਰਮਚਾਰੀਆਂ ਵਿਚ ਗੁੱਸਾ ਹੈ। ਉਹਨਾਂ ਦਾ ਮੰਨਣਾ ਹੈ ਕਿ ਰੇਲ ਪ੍ਰਸ਼ਾਸਨ 140 ਸਾਲ ਪੁਰਾਣੇ ਪਰੇਲ ਵਰਕਸ਼ਾਪ ਨੂੰ ਬੰਦ ਕਰਨ ਵੱਲ ਕਦਮ ਵਧਾ ਰਿਹਾ ਹੈ। ਇਸ ਦੇ ਚਲਦੇ ਹੀ ਇਹ ਫ਼ੈਸਲਾ ਲਿਆ ਗਿਆ ਹੈ।

WorkshopWorkshop

ਰੇਲ ਕਰਮਚਾਰੀ ਮੁਤਾਬਕ ਪਰੇਲ ਵਰਕਸ਼ਾਪ ਵਿਚ ਹਜ਼ਾਰਾਂ ਕਰਮਚਾਰੀ ਸਨ। ਵਰਤਮਾਨ ਵਿਚ ਜਿੰਨੇ ਕਰਮਚਾਰੀ ਰਹਿ ਗਏ ਹਨ ਉਹਨਾਂ ਦਾ ਵੀ ਅਸਥਾਈ ਤੌਰ ’ਤੇ ਤਬਦਲਾ ਕੀਤਾ ਜਾ ਰਿਹਾ ਹੈ। ਜੇ ਤਬਾਦਲੇ ਹੋ ਗਏ ਤਾਂ ਉਹਨਾਂ ਵਿਚੋਂ ਕੁੱਝ ਕਰਮਚਾਰੀ ਰਿਟਾਇਰ ਹੋ ਜਾਣਗੇ। ਰੇਲ ਕਰਮਚਾਰੀਆਂ ਦੀ ਇਹ ਜਾਣਕਾਰੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਰੇਲ ਪ੍ਰਸ਼ਾਸਨ ਨੇ 715 ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਬਡਨੇਰਾ ਵਿਚ ਅਸਥਾਈ ਤੌਰ ’ਤੇ ਇਕ ਸਾਲ ਲਈ ਤਬਾਦਲਾ ਕਰਨ ਦਾ ਫ਼ੈਸਲਾ ਲਿਆ ਹੈ।

TrainTrain

ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਵਿਚ ਛਪੀ ਖ਼ਬਰ ਮੁਤਾਬਕ ਰੇਲ ਪ੍ਰਸ਼ਾਸਨ ਪਰੇਲ ਵਰਕਸ਼ਾਪ ਨੂੰ ਬੰਦ ਕਰਨਾ ਚਾਹੁੰਦਾ ਹੈ। ਉਹ ਲੰਬੇ ਸਮੇਂ ਤੋਂ ਇਸ ਦੀ ਯੋਜਨਾ ਬਣਾ ਰਿਹਾ ਹੈ। ਮੱਧ ਮੁੰਬਈ ਵਿਚ ਪਰੇਲ ਵਰਕਸ਼ਾਪ ਦੀ ਜ਼ਮੀਨ ਬਹੁਤ ਕੀਮਤੀ ਹੈ। ਇਸ ਨੂੰ ਦੇਖਦੇ ਹੋਏ ਪਰੇਲ ਵਰਕਸ਼ਾਪ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਜਾ ਰਿਹਾ ਹੈ।

ਕੇਂਦਰ ਸਰਕਾਰ ਮੇਕ ਇਨ ਇੰਡੀਆ ਨੂੰ ਵਧਾਵਾ ਦੇਣ ਦੀ ਗੱਲ ਕਹਿ ਰਹੀ ਹੈ ਪਰ ਇਸ ਤਰ੍ਹਾਂ ਹੌਲੀ-ਹੌਲੀ ਕਾਰਖਾਨੇ ਨੂੰ ਬੰਦ ਕਰਨ ਨਾਲ ਕਿਸ ਤਰ੍ਹਾਂ ਇਸ ਸੁਪਨੇ ਨੂੰ ਪੂਰਾ ਕੀਤਾ ਜਾ ਸਕਦਾ ਹੈ। ਨੈਸ਼ਨਲ ਰੇਲਵੇ ਮਜ਼ਦੂਰ ਯੂਨੀਅਨ ਦੇ ਸਕੱਤਰ ਵੇਣੂ ਨਾਇਰ ਨੇ ਕਿਹਾ ਕਿ ਪਰੇਲ ਵਰਕਸ਼ਾਪ ਦੇ 715 ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਤਬਾਦਲੇ ਦਾ ਫ਼ੈਸਲਾ ਗ਼ਲਤ ਹੈ। ਰੇਲਵੇ ਨੂੰ ਇਸ ਫ਼ੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement