
ਸੀਨੀਅਰ ਕਾਂਗਰਸੀ ਨੇਤਾ ਪੀ ਚਿਦੰਬਰਮ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਲਈ ਭਾਰਤ ਨੂੰ ਡਰ ਦੇ ਸ਼ਾਸਨ ਤੋਂ ਮੁਕਤ ਕਰਵਾਉਣ...
ਨਵੀਂ ਦਿੱਲੀ : ਸੀਨੀਅਰ ਕਾਂਗਰਸੀ ਨੇਤਾ ਪੀ ਚਿਦੰਬਰਮ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਲਈ ਭਾਰਤ ਨੂੰ ਡਰ ਦੇ ਸ਼ਾਸਨ ਤੋਂ ਮੁਕਤ ਕਰਵਾਉਣ ਲਈ ਵਿਰੋਧੀ ਪਾਰਟੀਆਂ ਦਾ ਅਜੇਤੂ ਗਠਜੋੜ ਬਣਾਇਆ ਜਾ ਸਕਦਾ ਹੈ। ਹਾਲਾਂਕਿ ਚਿਦੰਬਰਮ ਨੇ ਇਸ ਸਵਾਲ ਦਾ ਕੋਈ ਸਿੱਧਾ ਜਵਾਬ ਨਹੀਂ ਦਿਤਾ ਕਿ ਗਠਜੋੜ ਵਿਚ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਕੌਣ ਹੋਵੇਗਾ।
Alliance
ਖ਼ਬਰ ਏਜੰਸੀ ਮੁਤਾਬਕ ਉਨ੍ਹਾਂ ਕਿਹਾ ਕਿ ਇਹ ਪੁਛਣਾ ਜਲਦਬਾਜ਼ੀ ਹੋਵੇਗਾ। ਉਨ੍ਹਾਂ ਆਖਿਆ ਕਿ ਅਸੀਂ ਪਹਿਲਾਂ ਗਠਜੋੜ ਬਣਾ ਲਈਏ ਅਤੇ ਚੋਣਾਂ ਹੋ ਜਾਣ। ਤੁਸੀਂ ਪਟਕਥਾ ਲਿਖੇ ਜਾਣ ਤੋਂ ਪਹਿਲਾਂ ਜਵਾਬ ਚਾਹੁੰਦੇ ਹੋ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਸਾਰੇ ਵਿਰੋਧੀ ਦਲ ਸਭ ਤੋਂ ਮਹੱਤਵਪੂਰਨ ਸਵਾਲ 'ਤੇ ਇਕਮੱਤ ਹਨ, ਉਹ ਹੈ ਭਾਜਪਾ ਨੂੰ ਹਰਾਇਆ ਜਾਣਾ ਚਾਹੀਦਾ ਹੈ। ਚਿਦੰਬਰਮ ਨੇ ਅਪਣੇ ਬਿਆਨ ਵਿਚ ਕਿਹਾ ਕਿ ਇਸ ਵਿਸ਼ੇ 'ਤੇ ਤਾਮਿਲਨਾਡੂ, ਕੇਰਲ, ਮਹਾਰਾਸ਼ਟਰ, ਪੱਛਮ ਬੰਗਾਲ, ਬਿਹਾਰ ਆਦਿ ਵਰਗੇ ਕਈ ਰਾਜਾਂ ਵਿਚ ਵਿਚਾਰਾਂ ਇਕੋ ਜਿਹੀਆਂ ਹਨ।
P Chidambaram
ਇਹ ਏਕਤਾ ਹੀ ਵਿਰੋਧੀ ਪਾਰਟੀਆਂ ਨੂੰ ਇਕ ਮੰਚ 'ਤੇ ਇਕੱਠਾ ਕਰੇਗੀ ਅਤੇ ਰਾਜ ਵਾਰ ਗਠਜੋੜ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਅਸੀਂ ਦੇਸ਼ ਵਿਚ ਜਨਤਾ ਦੇ ਵੱਡੇ ਵਰਗ ਵਿਚ ਡਰ ਦੀ ਭਾਵਨਾ ਦੇਖ ਰਹੇ ਹਾਂ। ਚਿਦੰਬਰਮ ਨੇ ਕਿਹਾ ਕਿ ਦਲਿਤ ਡਰ ਵਿਚ ਰਹਿ ਰਹੇ ਹਨ, ਮੁਸਲਿਮ ਡਰ ਵਿਚ ਰਹਿੰਦੇ ਹਨ, ਔਰਤਾਂ ਡਰ ਵਿਚ ਰਹਿ ਰਹੀਆਂ ਹਨ, ਮੀਡੀਆ ਡਰ ਵਿਚ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਵੀਕਾਰਯੋਗ ਲੋਕਤੰਤਰਿਕ ਅਧਿਕਾਰਾਂ ਅਤੇ ਲੋਕਤੰਤਰਿਕ ਅਹੁਦਿਆਂ ਤੋਂ ਦੂਰ ਜਾ ਰਹੇ ਹਾਂ। ਇਹ ਦੇਸ਼ ਦੇ ਲਈ ਖ਼ਤਰਨਾਕ ਰੁਝਾਨ ਹੈ।
Akhilesh-Rahul-Mayawati
ਅਸੀਂ ਆਜ਼ਾਦੀ ਚਾਹੁੰਦੇ ਸੀ ਕਿਉਂਕਿ ਬਿਨਾਂ ਡਰ ਦੇ ਰਹਿਣ ਚਾਹੁੰਦੇ ਸੀ ਅਤੇ ਅੱਜ ਦੇਸ਼ ਦਾ ਵੱਡਾ ਵਰਗ ਡਰ ਵਿਚ ਜੀਅ ਰਿਹਾ ਹੈ ਅਤੇ ਇਸ ਨੂੰ ਖ਼ਤਮ ਕਰਨਾ ਹੋਵੇਗਾ। ਕੀ ਕਾਂਗਰਸ ਵਿਰੋਧੀਆਂ ਦੇ ਗਠਜੋੜ ਵਿਚ ਕਰਨਾਟਕ ਵਾਲਾ ਮਾਡਲ ਅਪਣਾਏਗੀ, ਜਿੱਥੇ ਉਸ ਨੇ ਸਭ ਤੋਂ ਵੱਡਾ ਦਲ ਹੋਣ ਤੋਂ ਬਾਅਦ ਵੀ ਮੁੱਖ ਮੰਤਰੀ ਦਾ ਅਹੁਦਾ ਜੇਡੀਐਸ ਨੂੰ ਦੇ ਦਿਤਾ। ਇਸ 'ਤੇ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਇਸ ਬਾਰੇ ਵਿਚ ਕੁੱਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
P Chidambaram
ਗਠਜੋੜ ਦੀ ਅਗਵਾਈ ਕਾਂਗਰਸ ਨੂੰ ਦੇਣ ਦੀ ਸਥਿਤੀ ਵਿਚ ਤੇਲੰਗਾਨਾ ਰਾਸ਼ਟਰ ਕਮੇਟੀ ਅਤੇ ਤ੍ਰਿਣਮੂਲ ਕਾਂਗਰਸ ਵਰਗੇ ਕੁੱਝ ਦਲਾਂ ਦੇ ਸਹਿਜ ਨਾ ਹੋਣ ਦੀਆਂ ਖ਼ਬਰਾਂ ਸਬੰਧੀ ਪੁੱਛਣ 'ਤੇ ਚਿਦੰਬਰਮ ਨੇ ਕਿਹਾ ਕਿ ਚੋਣਾਂ ਤਕ ਇੰਤਜ਼ਾਰ ਕਰਨਾ ਠੀਕ ਹੋਵੇਗਾ। ਉਸ ਤੋਂ ਬਾਅਦ ਹੀ ਕੁੱਝ ਕਿਹਾ ਜਾਵੇਗਾ।