
ਈਡੀ ਨੇ ਏਅਰਸੈਲ ਮੈਕਸਿਸ ਭ੍ਰਿਸ਼ਟਾਚਾਰ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਕੋਲੋਂ ਪੁੱਛ-ਪੜਤਾਲ ਕੀਤੀ ਹੈ............
ਨਵੀਂ ਦਿੱਲੀ: ਈਡੀ ਨੇ ਏਅਰਸੈਲ ਮੈਕਸਿਸ ਭ੍ਰਿਸ਼ਟਾਚਾਰ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਕੋਲੋਂ ਪੁੱਛ-ਪੜਤਾਲ ਕੀਤੀ ਹੈ। ਸੂਤਰਾਂ ਨੇ ਦਸਿਆ ਕਿ ਚਿਦੰਬਰਮ ਦਾ ਬਿਆਨ ਕਾਲੇ ਧਨ ਨੂੰ ਚਿੱਟਾ ਕਰਨ ਦੇ ਕਾਨੂੰਨ ਤਹਿਤ ਰੀਕਾਰਡ ਕੀਤਾ ਗਿਆ। ਸਮਝਿਆ ਜਾਂਦਾ ਹੈ ਕਿ ਏਜੰਸੀ ਉਸ ਨੂੰ ਸੌਦੇ ਨਾਲ ਸਬੰਧਤ ਕੁੱਝ ਨਵੇਂ ਸਾਲ ਪੁਛਣਾ ਚਾਹੁੰਦੀ ਸੀ, ਇਸ ਲਈ ਦੁਬਾਰਾ ਤਲਬ ਕੀਤਾ ਗਿਆ। ਪਹਿਲਾਂ ਏਜੰਸੀ ਨੇ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ ਸਨ ਜਦ ਇਹ ਸੌਦਾ ਹੋਇਆ ਸੀ। ਇਸ ਕੇਸ ਵਿਚ ਚਿਦੰਬਰਮ ਦੇ ਪੁੱਤਰ ਕਾਰਤੀ ਕੋਲੋਂ ਦੋ ਵਾਰ ਪੁੱਛ-ਪੜਤਾਲ ਕੀਤੀ ਗਈ ਹੈ।
ਚਿਦੰਬਰਮ ਨੇ ਪਿਛਲੀ ਵਾਰ ਇਸੇ ਤਰ੍ਹਾਂ ਦੀ ਪੁੱਛ-ਪੜਤਾਲ ਵਿਚ ਕਿਹਾ ਸੀ ਕਿ ਜੋ ਉਸ ਨੇ ਕਿਹਾ ਉਹ ਏਜੰਸੀ ਨੇ ਪਹਿਲਾਂ ਹੀ ਸਰਕਾਰੀ ਦਸਤਾਵੇਜ਼ਾਂ ਵਿਚ ਦਰਜ ਕਰ ਲਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਕੋਈ ਐਫ਼ਆਈਆਰ ਨਹੀਂ ਪਰ ਫਿਰ ਵੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। (ਪੀ.ਟੀ.ਆਈ.)
ਚਿਦੰਬਰਮ ਨੇ ਟਵਿਟਰ 'ਤੇ ਲਿਖਿਆ, 'ਅੱਧਾ ਤੋਂ ਵੱਧ ਸਮਾਂ ਜਵਾਬ ਟਾਈਪ ਕਰਦਿਆਂ, ਬਿਆਨ ਪੜ੍ਹਦਿਆਂ ਅਤੇ ਇਨ੍ਹਾਂ ਉਤੇ ਹਸਤਾਖਰ ਕਰਦਿਆਂ ਬੀਤਿਆ। ' (ਪੀਟੀਆਈ)