
ਕੇਂਦਰ ਸਰਕਾਰ ਨੇ ਦਸਿਆ ਕਿ ਸਾਲ 2017 ਵਿਚ ਦੇਸ਼ ਵਿਚ ਸੰਪਰਦਾਇਕ ਹਿੰਸਾ ਦੀਆਂ 822 ਘਟਨਾਵਾਂ ਹੋਈਆਂ, ਜਿਨ੍ਹਾਂ ਵਿਚ 111 ਲੋਕਾਂ ਦੀ ਮੌਤ ਹੋ ਗਈ। ਗ੍ਰਹਿ ਰਾਜ ...
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਦਸਿਆ ਕਿ ਸਾਲ 2017 ਵਿਚ ਦੇਸ਼ ਵਿਚ ਸੰਪਰਦਾਇਕ ਹਿੰਸਾ ਦੀਆਂ 822 ਘਟਨਾਵਾਂ ਹੋਈਆਂ, ਜਿਨ੍ਹਾਂ ਵਿਚ 111 ਲੋਕਾਂ ਦੀ ਮੌਤ ਹੋ ਗਈ। ਗ੍ਰਹਿ ਰਾਜ ਮੰਤਰੀ ਹੰਸਾਰਾਜ ਗੰਗਾਰਾਮ ਅਹੀਰ ਨੇ ਰਾਜ ਸਭਾ ਨੂੰ ਦਸਿਆ ਕਿ ਸਾਲ 2016 ਵਿਚ ਸੰਪਰਦਾਇਕ ਹਿੰਸਾ ਦੀਆਂ 703 ਘਟਨਾਵਾਂ ਹੋਈਆਂ, ਜਿਨ੍ਹਾਂ ਵਿਚ 86 ਲੋਕਾਂ ਦੀ ਜਾਨ ਗਈ। ਉਥੇ 2015 ਵਿਚ ਸੰਪਰਦਾਇਕ ਹਿੰਸਾ ਦੀਆਂ 751 ਘਟਨਾਵਾਂ ਵਿਚ 97 ਲੋਕਾਂ ਨੇ ਅਪਣੀ ਜਾਨ ਤੋਂ ਹੱਥ ਧੋਣੇ ਪਏ।
Communal Incidents Indiaਹਾਲਾਂਕਿ 2015 ਤੋਂ ਪਹਿਲਾਂ ਤਕ ਦੇ ਅੰਕੜਿਆਂ ਨੂੰ ਦੇਖੀਏ ਤਾਂ 2014 ਤੋਂ ਲੈ ਕੇ 2017 ਤਕ ਵਿਚ ਸੰਪਰਦਾਇਕ ਹਿੰਸਾ ਦੀਆਂ 2920 ਘਟਨਾਵਾਂ ਹੋਈਆਂ, ਜਿਸ ਵਿਚ 389 ਲੋਕਾਂ ਦੀ ਮੌਤ ਹੋ ਗਈ। ਉਥੇ ਇਨ੍ਹਾਂ ਘਟਨਾਵਾਂ ਵਿਚ 8890 ਲੋਕ ਜ਼ਖ਼ਮੀ ਹੋਏ। ਇਕ ਸਵਾਲ ਦੇ ਲਿਖਤੀ ਜਵਾਬ ਵਿਚ ਅਹੀਰ ਨੇ ਦਸਿਆ ਕਿ ਕਾਨੂੰਨ ਵਿਵਸਥਾ, ਸ਼ਾਂਤੀ ਅਤੇ ਸੰਪਰਦਾਇਕ ਸਦਭਾਵਨਾ ਬਣਾਏ ਰੱਖਣ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਅਤੇ ਸੰਪਰਦਾਇਕ ਸਦਭਾਵ ਬਣਾਏ ਰੱਖਣ ਵਿਚ ਕੇਂਦਰ ਰਾਜ ਸਰਕਾਰਾਂ ਅਲੱਗ-ਅਲੱਗ ਤਰੀਕੇ ਨਾਲ ਮਦਦ ਕਰਦਾ ਹੈ।
Communal Incidents Indiaਇਸ ਦੇ ਲਈ ਸਮੇਂ-ਸਮੇਂ 'ਤੇ ਖੁਫ਼ੀਆ ਸੂਚਨਾਵਾਂ ਦਾ ਅਦਾਨ ਪ੍ਰਦਾਨ ਕੀਤਾ ਜਾਂਦਾ ਹੈ। ਚੌਕਸੀ ਸਬੰਧੀ ਸੰਦੇਸ਼ ਭੇਜੇ ਜਾਂਦੇ ਹਨ ਅਤੇ ਮਹੱਤਵਪੂਰਨ ਘਟਨਾਕ੍ਰਮ 'ਤੇ ਸਲਾਹ ਮਸ਼ਵਰਾ ਵੀ ਦਿਤਾ ਜਾਂਦਾ ਹੈ। 2014 ਤੋਂ ਲੈ ਕੇ ਹੁਣ ਤਕ ਅੰਕੜਿਆਂ ਨੂੰ ਦੇਖੀਏ ਤਾਂ ਸੰਪਰਦਾਇਕ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਜਿੱਥੇ ਇਕ ਪਾਸੇ 2014 ਵਿਚ ਸੰਪਰਦਾਇਕ ਹਿੰਸਾ ਦੀਆਂ 644 ਘਟਨਾਵਾਂ ਹੋਈਆਂ ਸਨ, ਉਥੇ ਸਾਲ 2017 ਵਿਚ ਸਭ ਤੋਂ ਜ਼ਿਆਦਾ 822 ਸੰਪਰਦਾਇਕ ਹਿੰਸਾ ਦੇ ਮਾਮਲੇ ਸਾਹਮਣੇ ਆਏ। ਇਸ ਵਿਚ ਸਭ ਤੋਂ ਜ਼ਿਆਦਾ ਘਟਨਾਵਾਂ ਉਤਰ ਪ੍ਰਦੇਸ਼ ਤੋਂ ਆਈਆਂ ਹਨ।
Communal Incidents Indiaਸਾਲ 2017 ਵਿਚ ਯੂਪੀ ਵਿਚ 195 ਸੰਪਰਦਾਇਕ ਹਿੰਸਾ ਦੀਆਂ ਘਟਨਾਵਾਂ ਹੋਈਆਂ, ਜਿਸ ਵਿਚ 44 ਲੋਕਾਂ ਦੀ ਮੌਤ ਹੋ ਗਈ ਅਤੇ 542 ਲੋਕ ਜ਼ਖ਼ਮੀ ਹੋ ਗਏ। ਦੂਜੇ ਨੰਬਰ 'ਤੇ ਕਰਨਾਟਕ ਹੈ। ਕਰਨਾਟਕ ਵਿਚ ਇਸ ਤਰ੍ਹਾਂ ਦੀਆਂ 100 ਘਟਨਾਵਾਂ ਹੋਈਆਂ, ਜਿਸ ਵਿਚ 9 ਲੋਕਾਂ ਦੀ ਮੌਤ ਹੋਈ ਅਤੇ 229 ਲੋਕ ਜ਼ਖਮੀ ਹੋ ਗਏ।
ਉਤਰ ਪ੍ਰਦੇਸ਼ ਵਿਚ 2014 ਤੋਂ ਲੈ ਕੇ 2017 ਤਕ ਇਸ ਤਰ੍ਹਾਂ ਦੀਆਂ 645 ਘਟਨਾਵਾਂ ਹੋਈਆਂ, ਜਿਸ ਵਿਚ 121 ਲੋਕ ਮਾਰੇ ਗਏ। ਸੰਪਰਦਾਇਕ ਹਿੰਸਾ ਵਿਚ ਮਾਰੇ ਗਏ ਲੋਕਾਂ ਵਿਚੋਂ ਲਗਭਗ 32 ਫ਼ੀਸਦੀ ਲੋਕ ਉਤਰ ਪ੍ਰਦੇਸ਼ ਤੋਂ ਹਨ। ਉਥੇ ਬਿਹਾਰ ਵਿਚ ਵੀ ਪਿਛਲੇ ਸਾਲ 85 ਸੰਪਰਦਾਇਕ ਹਿੰਸਾ ਦੀਆਂ ਘਟਨਾਵਾਂ ਹੋਈਆਂ। ਇਸ ਵਿਚ ਤਿੰਨ ਲੋਕ ਮਾਰੇ ਗਏ ਅਤੇ 321 ਲੋਕ ਜ਼ਖਮੀ ਹੋ ਗਏ।
Communal Incidents India
ਰਾਜਸਥਾਨ ਵਿਚ ਹੋਈਆਂ 91 ਸੰਪਰਦਾਇਕ ਹਿੰਸਾ ਦੀਆਂ ਘਟਨਾਵਾਂ ਵਿਚ 12 ਲੋਕ ਮਾਰੇ ਗਏ ਅਤੇ 175 ਲੋਕ ਜ਼ਖ਼ਮੀ ਹੋਏ। ਪੱਛਮ ਬੰਗਾਲ ਵਿਚ ਸੰਪਰਦਾਇਕ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਜਿੱਥੇ 2016 ਵਿਚ ਪੱਛਮ ਬੰਗਾਲ ਵਿਚ ਇਸ ਤਰ੍ਹਾਂ ਦੀਆਂ 32 ਘਟਨਾਵਾਂ ਹੋਈਆਂ, ਉਥੇ 2017 ਵਿਚ 58 ਸੰਪਰਦਾਇਕ ਹਿੰਸਾ ਦੇ ਮਾਮਲੇ ਸਾਹਮਣੇ ਆਏ।
Communal Incidents India
ਇਸ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਅਤੇ 230 ਲੋਕ ਜ਼ਖ਼ਮੀ ਹੋ ਗਏ। ਬਿਹਾਰ, ਗੁਜਰਾਤ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਵਰਗੇ ਰਾਜਾਂ ਵਿਚ ਜ਼ਿਆਦਾਤਰ ਸੰਪਰਦਾਇਕ ਹਿੰਸਾ ਦੀਆਂ ਘਟਨਾਵਾਂ ਹੋਈਆਂ।