ਜੇਕਰ ਮੈਂ ਗ੍ਰਹਿ ਮੰਤਰੀ ਹੁੰਦਾ ਤਾਂ ਮੈਂ 'ਬੁੱਧੀਜੀਵੀਆਂ' ਨੂੰ ਮਰਵਾਂ ਦੇਂਦਾ : ਭਾਜਪਾ ਵਿਧਾਇਕ
Published : Jul 27, 2018, 1:08 pm IST
Updated : Jul 27, 2018, 1:08 pm IST
SHARE ARTICLE
Bansangura Patil Yatal
Bansangura Patil Yatal

ਜਿਥੇ ਕਿ ਦੇਸ਼ ਵਿਚ ਉਦਰਵਾਦੀਆਂ ਅਤੇ ਬੁੱਧੀਜੀਵੀਆਂ ਤੋਂ ਖ਼ਤਰਾ ਹੈ ਉਥੇ ਅਜਿਹੇ ਲੋਕ ਉਸੇ ਦੇਸ਼ ਤੋਂ ਸਹੂਲਤਾਂ ਲੈਂਦੇ ਹਨ ਤੇ ਓਥੇ ਦੀ ਸ਼ਾਂਤੀ ਨੂੰ ਹੀ ਭੰਗ ...

ਬੰਗਲੋਰ :ਜਿਥੇ ਕਿ ਦੇਸ਼ ਵਿਚ ਉਦਰਵਾਦੀਆਂ ਅਤੇ ਬੁੱਧੀਜੀਵੀਆਂ ਤੋਂ ਖ਼ਤਰਾ ਹੈ ਉਥੇ ਅਜਿਹੇ ਲੋਕ ਉਸੇ ਦੇਸ਼ ਤੋਂ ਸਹੂਲਤਾਂ ਲੈਂਦੇ ਹਨ ਤੇ ਓਥੇ ਦੀ ਸ਼ਾਂਤੀ ਨੂੰ ਹੀ ਭੰਗ ਕਰਨ ਚ ਲੱਗੇ ਹੋਏ ਹਨ। ਅਤੇ ਜਿਸ ਨੂੰ ਲੈ ਕੇ ਕਰਨਾਟਕ ਵਿਚ ਬੀਜੇਪੀ ਦੇ ਇਕ ਵਿਧਾਇਕ ਦਾ ਕਹਿਣਾ ਹੈ ਕਿ ਜੇਕਰ ਉਹ ਗ੍ਰਹਿ ਮੰਤਰੀ ਹੁੰਦੇ ਤਾਂ ਬੁੱਧੀਜੀਵੀਆਂ ਨੂੰ ਗੋਲੀ ਮਾਰਨੇ ਦਾ ਆਦੇਸ਼ ਦੇ ਦਿੰਦੇ। ਵਿਧਾਇਕ ਦਾ ਨਾਮ ਬਸਾਨਗੌੜਾ ਪਾਟਿਲ ਯਤਨਾਲ​ ਹੈ ਜੋ ਕਿ ਵਿਜੈਪੁਰ ਤੋਂ ਵਿਧਾਇਕ ਹਨ। ਉਨ੍ਹਾਂ ਨੇ ਉਦਰਵਾਦੀਆਂ ਅਤੇ ਬੁੱਧੀਜੀਵੀਆਂ ਨੂੰ ਰਾਸ਼ਟਰਦਰੋਹੀ ਵੀ ਕਰਾਰ ਦਿਤਾ ਹੈ। ਵੀਰਵਾਰ ਨੂੰ ਕਾਰਗਿਲ ਵਿਜੇ ਦਿਵਸ 'ਤੇ ਆਯੋਜਿਤ ਪ੍ਰੋਗਰਾਮ' ਚ ਪਾਟਿਲ ਯਤਨਾਲ ਨੇ ਕਿਹਾ ਕਿ ਇਹ

Bansangura Patil YatalBansangura Patil Yatal

ਬੁੱਧੀਜੀਵੀ ਦੇਸ਼ ਦੀ ਸਾਰੀਆਂ ਸਹੂਲਤਾਂ ਦੀ ਵਰਤੋਂ ਕਰਦੇ ਹਨ। ਜਿਸਦੇ ਲਈ ਅਸੀ ਟੈਕਸ ਦਿੰਦੇ ਹਾਂ ਤੇ ਉਸਦਾ ਲਾਭ ਏਹੇ ਲੋਕ ਚੁੱਕਦੇ ਹਨ। ਉਸਦੇ ਬਾਅਦ ਇਹ ਸਾਰੇ ਭਾਰਤੀ ਫ਼ੌਜ ਦੇ ਖਿਲਾਫ ਨਾਰੇਬਾਜ਼ੀ ਕਰਦੇ ਹਨ ਅਤੇ ਸ਼ਾਂਤੀ ਨੂੰ ਵੀ ਭੰਗ ਕਰਦੇ ਹਨ। ਉਹਨਾਂ ਨੇ ਅਜਿਹੇ ਉਦਰਵਾਦੀਆਂ ਅਤੇ ਬੁੱਧੀਜੀਵੀਆਂ ਦੀ ਨਸ਼ਲ ਨੂੰ ਖਤਮ ਕਰਨ ਦੀ ਗੱਲ ਕਹੀ  ਬੀਜੇਪੀ ਵਿਧਾਇਕ ਨੇ ਕਿਹਾ ਕਿ ਦੇਸ਼ ਨੂੰ ਇਸ ਸਮੇਂ ਬੁੱਧੀਜੀਵੀਆਂ ਅਤੇ ਧਰਮ ਨਿਰਪੱਖ ਤੋਂ ਸਭ ਤੋਂ ਜ਼ਿਆਦਾ ਖ਼ਤਰਾ ਹੈ।ਜਿਸ ਨਾਲ ਆਪਸ ਵਿਚ ਹੀ ਵਿਰੋਧਤਾ ਵੱਧ ਸਕਦੀ ਹੈ।ਤੁਹਾਨੂੰ ਦਸਦਿਆਂ ਕਿ ਬਸਾਨਗੌੜਾ ਪਾਟਿਲ ਯਤਨਾਲ ਨੇ ਇਕ ਵਿਵਾਦਪੂਰਨ ਬਿਆਨ ਦਿੱਤਾ ਹੈ।

Bansangura Patil YatalBansangura Patil Yatal

 ਉਨ੍ਹਾਂ ਨੇ ਕਿਹਾ, ਕੌਂਸਲਰਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਮੁਸਲਮਾਨਾਂ ਦੀ ਮਦਦ ਨਹੀਂ ਕਰਨੀ ਚਾਹੀਦੀ। ਪਾਟਿਲ ਦੋ ਵਾਰ ਬੀਜੇਪੀ ਵਿਧਾਇਕ, ਬੀਜਪੁਰ ਤੋਂ ਇਕ ਵਾਰ ਸੰਸਦ ਅਤੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਉਹ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। 2010 ਵਿਚ, ਉਨ੍ਹਾਂ ਨੇ ਭਾਜਪਾ ਛੱਡ ਦਿੱਤਾ ਅਤੇ ਜਨਤਾ ਦਲ ਸੈਕੂਲਰ ਵਿਚ ਸ਼ਾਮਲ ਹੋ ਗਏ। ਇਕ ਸਾਲ ਬਾਅਦ ਉਹ ਜਨਤਾ ਦਲ ਤੋਂ ਦੂਰ ਹੋ ਗਏ ਅਤੇ ਆਜ਼ਾਦ ਵਿਧਾਇਕ ਬਣੇ ਗਏ।  ਸਾਲ 2013 ਵਿਚ ਉਹ ਫਿਰ ਭਾਜਪਾ ਕੋਲ ਵਾਪਸ ਆ ਗਏ। 

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement