
ਕਿਹਾ ਕਿ ਅਸੀਂ ਆਪਣੇ ਹੱਕਾਂ ਦੀ ਜੰਗ ਲੜ ਰਹੇ ਹਾਂ, ਆਪਣੀਆਂ ਜ਼ਮੀਨਾਂ ਨੂੰ ਅਤੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ
ਨਵੀਂ ਦਿੱਲੀ : ਇੱਕ ਵਾਰੀ ਅੰਦੋਲਨ ਜਿੱਤ ਜਾਵੋ ਮੈਨੂੰ ਭਾਵੇਂ ਬਾਅਦ ਵਿੱਚ ਗ਼ੱਦਾਰ ਹੀ ਕਹੀ ਜਾਇਓ ਕਿਉਂਕਿ ਅੱਜ ਦੇ ਸਮੇਂ ਵਿੱਚ ਸਾਡੇ ਲਈ ਸ਼ਾਂਤੀ, ਸਬਰ ਅਤੇ ਏਕਤਾ ਹੀ ਜ਼ਰੂਰੀ ਹੈ ਇਹੀ ਸਾਡੇ ਸੰਘਰਸ਼ ਦੀ ਤਾਕਤ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੱਖਾ ਸਿਧਾਣਾ ਨੇ ਸੋਸ਼ਲ ਮੀਡੀਆ ‘ਤੇ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹੱਕਾਂ ਦੀ ਜੰਗ ਲੜ ਰਹੇ ਹਾਂ, ਆਪਣੀਆਂ ਜ਼ਮੀਨਾਂ ਨੂੰ ਅਤੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ , ਸਰਕਾਰਾਂ ਅੰਦੋਲਨਾਂ ਨੂੰ ਫੇਲ੍ਹ ਕਰਨ ਲਈ ਅਜਿਹੀਆਂ ਚਾਲਾਂ ਚੱਲ ਰਹੀਆਂ ਹੁੰਦੀਆਂ ਹਨ, ਅਗਵਾਈ ਕਰਨ ਵਾਲੇ ਆਗੂਆਂ ਤੇ ਮੁਕੱਦਮੇ ਵੀ ਦਰਜ ਹੁੰਦੇ ਹਨ, ਪਰ ਸਾਨੂੰ ਆਪਣੀ ਏਕਤਾ ਨੂੰ ਬਣਾ ਕੇ ਰੱਖਣਾ ਜ਼ਰੂਰੀ ਹੁੰਦਾ ਹੈ ।
photoਸਿਧਾਣਾ ਕਿਹਾ ਕਿ ਉਨ੍ਹਾਂ ਕਿਸਾਨ ਆਗੂਆਂ ਨੂੰ ਮੈਂ ਬੇਨਤੀ ਕਰਦੇ ਕਿਹਾ ਕਿ ਕੋਈ ਵੀ ਕਿਸੇ ਤਰ੍ਹਾਂ ਦੇ ਭੁਲੇਖੇ ਨਾ ਖੜ੍ਹੇ ਕੀਤੇ ਜਾਣ , ਹੁਣ ਅੰਦੋਲਨ ਨੂੰ ਬਚਾਉਣ ਦੀ ਲੋੜ ਹੈ ,ਇਸ ਅੰਦੋਲਨ ਨੂੰ ਬਚਾਉਣ ਦੇ ਲਈ ਸਾਡਾ ਏਕਾ ਅਤੇ ਸਾਡੇ ਲੋਕਾਂ ਦਾ ਏਕਾ ਹੋਣਾ ਬਹੁਤ ਜ਼ਰੂਰੀ ਹੈ । ਇਹ ਏਕਾ ਹੀ ਸਾਡੇ ਅੰਦੋਲਨ ਨੂੰ ਫਤਿਹ ਤੱਕ ਲੈ ਕੇ ਜਾਵੇਗਾ । ਉਨ੍ਹਾਂ ਕਿਹਾ ਕਿ ਮੈਂ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਲੋਕਾਂ ਨੂੰ ਅਪੀਲ ਕਰਦਾ ਆਇਆ ਹਾਂ ਕਿ ਅੰਦੋਲਨ ਨੂੰ ਸ਼ਾਂਤਮਈ ਰੱਖਣਾ ਹੈ , ਜਦੋਂ 25 ਜਨਵਰੀ ਦੀ ਰਾਤ ਨੂੰ ਸਟੇਜ ‘ਤੇ ਰੌਲਾ ਪਿਆ ਤਾਂ ਮੈਂ ਉਸ ਵਕਤ ਵੀ ਨੌਜਵਾਨਾਂ ਨੂੰ ਅੰਦੋਲਨ ਨੂੰ ਸ਼ਾਂਤਮਈ ਰੱਖਣ ਦੀ ਅਪੀਲ ਕੀਤੀ ਸੀ ।
photoਉਨ੍ਹਾਂ ਕਿਹਾ ਕਿ ਮੈਂ 25 ਜਨਵਰੀ ਦੀ ਤਰੀਕ ਦੀ ਰਾਤ ਨੂੰ ਦੋ ਵਾਰੀ ਲਾਈਵ ਹੋ ਕੇ ਨੌਜਵਾਨ ਨੂੰ ਸ਼ਾਂਤਮਈ ਅੰਦੋਲਨ ਰੱਖਣ ਦੀ ਅਪੀਲ ਵੀ ਕੀਤੀ ਸੀ । ਉਨ੍ਹਾਂ ਕਿਹਾ ਕਿ ਅੰਦੋਲਨ ਹਿੰਸਕ ਹੋ ਗਿਆ, ਸਰਕਾਰਾਂ ਅੰਦੋਲਨਾਂ ਨੂੰ ਖ਼ਤਮ ਲਈ ਇਸੇ ਤਰ੍ਹਾਂ ਹੀ ਕਰਦੀਆਂ ਹੁੰਦੀਆਂ ਹਨ । ਅੰਦੇੋਲਨਾਂ ਨੂੰ ਬਚਾਉਣਾ ਆਗੂਆਂ ਦੀ ਜਿੰਮੇਵਾਰੀ ਹੈ।
photoਸਿਧਾਣਾ ਨੇ ਕਿਹਾ ਕਿ ਸਰਕਾਰ ਨੇ ਕੀ ਕੀਤਾ, ਕੀ ਕਰਵਾਇਆ ਇਹ ਬਾਅਦ ਦੀਆਂ ਗੱਲਾਂ ਹਨ ਪਰ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਦੁਬਾਰਾ ਫਿਰ ਇਸ ਸੰਘਰਸ਼ ਵਿੱਚ ਸ਼ਾਮਲ ਹੋ ਕੇ ਇਸ ਸੰਘਰਸ਼ ਨੂੰ ਮਜ਼ਬੂਤ ਕਰੀਏ । ਲੱਖਾ ਸਿਧਾਣਾ ਨੇ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਅਸੀਂ ਪਹਿਲਾਂ ਦੀ ਤਰ੍ਹਾਂ ਦੁਆਰਾ ਇਕੱਠੇ ਹੋਣ ਵਿਚ ਸਫਲ ਹੋ ਗਏ ਤਾਂ ਦਸ ਦਿਨਾਂ ਵਿਚ ਆਪਾਂ ਇਸ ਅੰਦੋਲਨ ਨੂੰ ਜਿੱਤ ਕੇ ਆਪਣੇ ਘਰਾਂ ਨੂੰ ਵਾਪਸੀ ਕਰਾਂਗੇ ।