
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਵਿਚ ਤਿਆਰ ਉਚ ਸਮਰੱਥਾ ਅਤੇ ਬਹੁ ਈਂਧਣ ਵਾਲੇ ਦੋ ਸ਼੍ਰੇਣੀ ਦੇ ਇੰਜਣਾਂ ਨੂੰ ਰਸਮੀ ਤੌਰ 'ਤੇ ਥਲ ਸੈਨਾ ਨੂੰ ਸੌਂਪ ਦਿਤਾ ...
ਚੇਨੱਈ : ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਵਿਚ ਤਿਆਰ ਉਚ ਸਮਰੱਥਾ ਅਤੇ ਬਹੁ ਈਂਧਣ ਵਾਲੇ ਦੋ ਸ਼੍ਰੇਣੀ ਦੇ ਇੰਜਣਾਂ ਨੂੰ ਰਸਮੀ ਤੌਰ 'ਤੇ ਥਲ ਸੈਨਾ ਨੂੰ ਸੌਂਪ ਦਿਤਾ ਹੈ। ਆਯੁੱਧ ਨਿਰਮਾਤਾ ਬੋਰਡ ਦੀ ਇਕਾਈ ਇੰਜਣ ਫੈਕਟਰੀ ਅਵਾਡੀ ਨੇ ਪਹਿਲੀ ਵਾਰ ਕੇਂਦਰ ਦੇ ਮੇਕ ਇਨ ਇੰਡੀਆ ਪ੍ਰੋਗਰਾਮ ਤਹਿਤ ਇਨ੍ਹਾਂ ਇੰਜਣਾਂ ਦਾ ਨਿਰਮਾਣ ਕੀਤਾ ਹੈ।
Nirmala Sitharaman and Bipin Rawatਕਾਰਖ਼ਾਨੇ ਵਿਚ ਕਰਵਾਏ ਇਕ ਪ੍ਰੋਗਰਾਮ ਵਿਚ ਸੀਤਾਰਮਨ ਨੇ ਦੋਹਾਂ ਤਰ੍ਹਾਂ ਦੇ ਇੰਜਣਾਂ ਦੇ ਦਸਤਾਵੇਜ਼ਾਂ ਨੂੰ ਥਲਸੈਨਾ ਦੇ ਉਪ ਮੁਖੀ ਦੇਵਰਾਜ ਅੰਬੂ ਨੂੰ ਸੌਂਪਿਆ। ਵੀ92ਐਸ2 ਇੰਜਣ 1000 ਹਾਰਸਪਾਵਰ ਦਾ ਹੈ ਅਤੇ ਇਸ ਦੀ ਵਰਤੋਂ ਟੀ-90 ਆਧੁਨਿਕ ਟੈਂਕ ਵਿਚ ਕੀਤੀ ਜਾਵੇਗੀ। ਉਥੇ ਵੀ-46-6 ਇੰਜਣ ਦੀ ਵਰਤੋਂ ਟੀ-72 ਅਜੈ ਟੈਂਕ ਵਿਚ ਕੀਤੀ ਜਾਵੇਗੀ। ਹਾਲਾਂਕਿ ਰੂਸੀ ਡਿਜ਼ਾਇਨ ਦੇ ਆਧਾਰ 'ਤੇ ਇਨ੍ਹਾਂ ਇੰਜਣਾਂ ਦਾ ਨਿਰਮਾਣ ਕੀਤਾ ਗਿਆ ਹੈ।
Nirmala Sitharamanਇਸ ਮੌਕੇ 'ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਸੀਂ ਅਜੇ ਤਕ ਰੱਖਿਆ ਦੇ ਲਈ ਉਪਕਰਨਾਂ ਨੂੰ ਵਿਦੇਸ਼ਾਂ ਤੋਂ ਮੰਗਵਾਉਂਦੇ ਸੀ ਪਰ ਹੁਣ ਇੰਜਣਾਂ ਦੇ ਪ੍ਰੋਡਕਸ਼ਨ ਨਾਲ ਇਹ ਸਾਬਤ ਹੋ ਗਿਆ ਹੈ ਕਿ ਭਾਰਤੀ ਫ਼ੌਜ ਆਤਮ ਨਿਰਭਰ ਹੈ। ਇੰਜਣ ਕਾਰਖ਼ਾਨੇ ਦੇ ਸਵਦੇਸ਼ੀਕਰਨ ਦੇ ਯਤਨਾਂ ਨਾਲ ਅਗਲੇ ਦਸ ਸਾਲਾਂ ਵਿਚ ਕਰੀਬ 800 ਕਰੋੜ ਰੁਪਏ ਦੀ ਬੱਚਤ ਦੀ ਸੰਭਾਵਨਾ ਹੈ।
Nirmala Sitharamanਭਾਰਤ ਟਰਬੋਚਾਰਜਰ, ਸੁਪਰਚਾਰਜਰ, ਫਿਊਲ ਇੰਜੈਕਸ਼ਨ ਪੰਪ ਵਰਗੇ ਮਹੱਤਵਪੂਰਨ ਪੁਰਜ਼ਿਆਂ ਦੇ ਲਈ ਰੂਸ 'ਤੇ ਨਿਰਭਰ ਸੀ। ਇੰਜਣ ਫੈਕਟਰੀ ਨੇ ਮੇਕ ਇਨ ਇੰਡੀਆ ਪ੍ਰੋਗਰਾਮ ਤਹਿਤ ਇਨ੍ਹਾਂ ਦੋਹੇ ਇੰਜਣਾਂ ਦਾ ਨਿਰਮਾਣ 100 ਫ਼ੀਸਦੀ ਦੇਸੀ ਸਮਾਨ ਤੋਂ ਕੀਤਾ ਹੈ। 1987 ਵਿਚ ਖੁੱਲ੍ਹੇ ਇੰਜਣ ਕਾਰਖ਼ਾਨੇ ਨੇ ਅਜੇ ਤਕ 12 ਹਜ਼ਾਰ ਇੰਜਣਾਂ ਦਾ ਨਿਰਮਾਣ ਕੀਤਾ ਹੈ।
Made in India Enginesਯਕੀਨਨ ਤੌਰ 'ਤੇ ਇਨ੍ਹਾਂ ਇੰਜਣਾਂ ਦੀ ਪ੍ਰੋਡਕਸ਼ਨ ਹੋਣ ਨਾਲ ਭਾਰਤੀ ਫ਼ੌਜ ਦੀ ਤਾਕਤ ਹੋਰ ਵਧੇਗੀ। ਜਿਥੇ ਪਹਿਲਾਂ ਭਾਰਤ ਨੂੰ ਇਹ ਇੰਜਣ ਵਿਦੇਸ਼ਾਂ ਤੋਂ ਮੰਗਵਾਉਣੇ ਪੈਂਦੇ ਸਨ, ਉਥੇ ਹੀ ਹੁਣ ਭਾਰਤ ਖ਼ੁਦ ਇਨ੍ਹਾਂ ਦਾ ਨਿਰਮਾਣ ਕਰਨ ਵਿਚ ਸਮਰੱਥ ਹੋ ਗਿਆ ਹੈ। ਇਸ ਤੋਂ ਇਲਾਵਾ ਭਾਰਤ ਨੇ ਹਲਕੇ ਲੜਾਕੂ ਹੈਲੀਕਾਪਟਰਾਂ ਤੋਂ ਇਲਾਵਾ ਕਈ ਮਾਰਕ ਸਮਰੱਥਾ ਵਾਲੀਆਂ ਮਿਜ਼ਾਈਲਾਂ ਤਿਆਰ ਕੀਤੀਆਂ ਹਨ। ਪ੍ਰਿਥਵੀ ਸ਼੍ਰੇਣੀ ਦੀਆਂ ਮਿਜ਼ਾਈਲਾਂ ਭਾਰਤ ਦੀਆਂ ਬਿਹਤਰੀਨ ਮਿਜ਼ਾਈਲਾਂ ਹਨ ਜੋ ਪਰਮਾਣੂ ਸਮੱਗਰੀ ਲਿਜਾਣ ਵਿਚ ਸਮਰੱਥ ਹਨ।