
ਕਾਲੀਆਂ ਅਤੇ ਪੀਲੀਆਂ ਧਾਰੀਆਂ ਵਾਲਾ ਬੇਹੱਦ ਖ਼ੂਬਰਸੂਰਤ ਪਰ ਬੇਹੱਦ ਖ਼ਤਰਨਾਕ ਜੀਵ ਜਦੋਂ ਸ਼ਾਂਤ ਹੋਵੇ ਤਾਂ ਅਪਣੀਆਂ ਅਦਾਵਾਂ ਨਾਲ ਹਰ ਕਿਸੇ ਨੂੰ ਦੀਵਾਨਾ ਬਣਾ ਦਿੰਦਾ ...
ਨਵੀਂ ਦਿੱਲੀ : ਕਾਲੀਆਂ ਅਤੇ ਪੀਲੀਆਂ ਧਾਰੀਆਂ ਵਾਲਾ ਬੇਹੱਦ ਖ਼ੂਬਰਸੂਰਤ ਪਰ ਬੇਹੱਦ ਖ਼ਤਰਨਾਕ ਜੀਵ ਜਦੋਂ ਸ਼ਾਂਤ ਹੋਵੇ ਤਾਂ ਅਪਣੀਆਂ ਅਦਾਵਾਂ ਨਾਲ ਹਰ ਕਿਸੇ ਨੂੰ ਦੀਵਾਨਾ ਬਣਾ ਦਿੰਦਾ ਹੈ ਪਰ ਜਦੋਂ ਉਹ ਭੜਕ ਜਾਂਦਾ ਹੈ ਤਾਂ ਕੋਈ ਭਾਵੇਂ ਕਿੰਨੀ ਹੀ ਦੂਰ ਕਿਉਂ ਨਾ ਹੋਵੇ, ਉਸ ਦੀ ਗਰਜ਼ ਸੁਣ ਕੇ ਕੰਬ ਜਾਂਦਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਦੇਸ਼ ਦੇ ਰਾਸ਼ਟਰੀ ਪਸ਼ੂ ਬਾਘ ਦੀ। ਬਾਘ ਨੂੰ ਸਾਡੇ ਦੇਸ਼ ਵਿਚ ਸਿਰਫ਼ ਇਹੀ ਦਰਜਾ ਹਾਸਲ ਨਹੀਂ ਹੈ ਬਲਕਿ ਦੁਨੀਆ ਵਿਚ ਸਾਡਾ ਦੇਸ਼ ਇਸ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸਥਾਨ ਵੀ ਹੈ।
Tigerਗ਼ੈਰ ਕਾਨੂੰਨੀ ਸ਼ਿਕਾਰ ਦੀ ਵਜ੍ਹਾ ਨਾਲ ਸਾਲ 1970 ਵਿਚ ਬਾਘਾਂ ਦੀ ਹੋਂਦ 'ਤੇ ਹੀ ਖ਼ਤਰਾ ਮੰਡਰਾਉਣ ਲੱਗਿਆ ਸੀ। ਉਸ ਸਮੇਂ ਕੁੱਝ ਸੌ ਬਾਘ ਹੀ ਬਚੇ ਸਨ, ਜਿਸ ਤੋਂ ਮਜਬੂਰ ਹੋ ਕੇ ਸਰਕਾਰ ਨੂੰ ਬਾਘ ਸੰਭਾਲ ਦਾ ਪ੍ਰੋਗਰਾਮ ਸ਼ੁਰੂ ਕਰਨਾ ਪਿਆ। ਇਸੇ ਤਹਿਤ ਬਣਾਏ ਗਏ ਟਾਈਗਰ ਰਿਜ਼ਰਵ ਨੇ ਬਾਘਾਂ ਨੂੰ ਨਵੀਂ ਜ਼ਿੰਦਗੀ ਦਿਤੀ।
ਸਾਲ 1972 ਵਿਚ ਵਣ ਜੀਵ ਸੰਭਾਲ ਕਾਨੂੰਨ ਲਾਗੂ ਹੋਇਆ ਤਾਂ ਬਾਘਾਂ ਨੂੰ ਖ਼ਤਰੇ ਵਿਚ ਪਈਆਂ ਪ੍ਰਜਾਤੀਆਂ ਦੀ ਸ਼੍ਰੇਣੀ ਵਿਚ ਰਖਿਆ ਗਿਆ। ਕਾਰਬਰੇਟ ਨੈਸ਼ਨਲ ਪਾਰਕ ਸਮੇਤ ਨੌਂ ਰਿਜ਼ਰਵ ਦੇ ਨਾਲ ਪ੍ਰੋਜੈਕਟ ਟਾਈਗਰ ਦੀ ਸ਼ੁਰੂਆਤ ਕੀਤੀ ਗਈ। ਸਰਕਾਰ ਨੇ ਬਾਘਾਂ ਦੀ ਗਿਣਤੀ ਲਈ ਸਾਲਾਨਾ ਸਰਵੇ ਦਾ ਪ੍ਰਬੰਧ ਕੀਤਾ।
Tiger ਇਸ ਦਾ ਅਸਰ ਵੀ ਦੇਖਣ ਨੂੰ ਮਿਲਿਆ, ਜਦੋਂ ਸਰਕਾਰ ਨੇ ਵਣ ਜੀਵ ਸੰਭਾਲ ਕਾਨੂੰਨ ਵਿਚ ਸੋਧ ਕੀਤੀ। ਇਸ ਦੇ ਨਾਲ ਹੀ ਵਣ ਜੀਵ ਅਪਰਾਧ ਕੰਟਰੋਲ ਬੋਰਡ ਦਾ ਗਠਨ ਕੀਤਾ ਗਿਆ, ਜਿਸ ਨਾਲ ਰਾਸ਼ਟਰੀ ਬਾਘ ਸੰਭਾਲ ਬੋਰਡ ਮਜ਼ਬੂਤ ਹੋਇਆ। ਨੇਪਾਲ ਅਤੇ ਉਤਰਾਖੰਡ ਨਾਲ ਜੁੜੇ ਦੁਧਵਾ ਅਤੇ ਪੀਲੀਭੀਤ ਦੇ ਜੰਗਲ ਨੂੰ ਚਾਰ ਸਾਲ ਪਹਿਲਾਂ ਟਾਈਗਰ ਰਿਜ਼ਰਵ ਦਾ ਦਰਜਾ ਦਿਤਾ ਗਿਆ ਸੀ। ਇਸ ਦਾ ਨਤੀਜਾ ਹੋਇਆ ਕਿ ਦੋਹੇ ਜੰਗਲਾਂ ਵਿਚ ਬਾਘਾਂ ਦੀ ਗਿਣਤੀ ਵਿਚ ਇਜ਼ਾਫ਼ਾ ਹੋਇਆ। ਮੰਨਿਆ ਜਾ ਰਿਹਾ ਹੈ ਕਿ ਇਸ ਸਮੇਂ ਦੁਧਵਾ ਰੇਂਜ ਵਿਚ 125 ਅਤੇ ਪੀਲੀਭੀਤ ਟਾਈਗਰ ਰਿਜ਼ਰਵ ਵਿਚ 60 ਤੋਂ ਜ਼ਿਆਦਾ ਬਾਘ ਰਹਿ ਰਹੇ ਹਨ।
Tiger Reserveਹਾਲਾਂਕਿ ਹਾਲ ਵਿਚ ਇਨਸਾਨਾਂ ਅਤੇ ਬਾਘਾਂ ਵਿਚ ਟਕਰਾਅ ਦੀਆਂ ਵੀ ਖ਼ਬਰਾਂ ਆਈਆਂ ਸਨ। ਇਸ ਦੇ ਬਾਵਜੂਦ ਇਹ ਬਾਘਾਂ ਦੇ ਲਈ ਸੁਰੱਖਿਅਤ ਪਨਾਹਗਾਹ ਹੈ।ਬਾਘਾਂ ਦਾ ਮੂਡ ਬਦਲ ਰਿਹਾ ਹੈ। ਉਹ ਅਪਣੇ ਨਵੇਂ ਟਿਕਾਣੇ ਤਲਾਸ਼ ਕਰ ਰਹੇ ਹਨ। ਦੁਧਵਾ ਟਾਈਗਰ ਰਿਜ਼ਰਵ ਵਿਚ ਉਨ੍ਹਾਂ ਦਾ ਨਵਾਂ ਪਸੰਦੀਦਾ ਟਿਕਾਣਾ ਮੈਲਾਨੀ ਅਤੇ ਕਿਸ਼ਨਪੁਰ ਦਾ ਜੰਗਲ ਬਣ ਚੁੱਕਿਆ ਹੈ। ਇਥੇ ਉਨ੍ਹਾਂ ਦਾ ਕੁਨਬਾ ਵਧ ਰਿਹਾ ਹੈ। ਦੁਧਵਾ ਪਾਰਕ ਦੇ ਨਿਦੇਸ਼ਕ ਰਮੇਸ਼ ਕੁਮਾਰ ਪਾਂਡੇ ਇਸ ਦੀ ਪੁਸ਼ਟੀ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੋ ਮਹੀਨੇ ਵਿਚ ਕਿਸ਼ਨਪੁਰ ਵਿਚ ਉਨ੍ਹਾਂ ਨੂੰ ਪੰਜ ਵਾਰ ਟਾਈਗਰ ਦਿਸਿਆ ਹੈ। 50 ਟਾਈਗਰ ਰਿਜ਼ਰਵ ਦੇਸ਼ ਦੇ 18 ਸੂਬਿਆਂ ਵਿਚ ਬਣਾਏ ਗਏ ਹਨ।
Tiger2.2 ਫ਼ੀਸਦੀ ਦੇਸ਼ ਦਾ ਕੁੱਲ ਭੁਗੋਲਿਕ ਖੇਤਰ ਇਸ ਦੇ ਅਧੀਨ ਆਉਂਦਾ ਹੈ। 90 ਹਜ਼ਾਰ ਵਰਗ ਕਿਲੋਮੀਟਰ ਵਣ ਖੇਤਰ ਵਿਚ ਬਾਘ ਪਾਏ ਜਾਂਦੇ ਹਨ। 1410 ਜੰਗਲੀ ਬਾਘ 2006 ਵਿਚ ਦੇਸ਼ ਵਿਚ ਮੌਜੂਦ ਸਨ। 2010 ਵਿਚ ਜੰਗਲੀ ਬਾਘਾਂ ਦੀ ਗਿਣਤੀ 1701 ਹੋ ਗਈ। 2226 ਬਾਘ 2014 ਵਿਚ ਕੁਦਰਤੀ ਵਾਤਾਵਰਣ ਵਿਚ ਰਹਿੰਦੇ ਸਨ। 19ਵੀਂ ਸਦੀ ਦੇ ਅੰਤ ਤਕ 50 ਹਜ਼ਾਰ ਤੋਂ ਇਕ ਲੱਖ ਬਾਘ ਭਾਰਤੀ ਜੰਗਲਾਂ ਵਿਚ ਰਹਿੰਦੇ ਸਨ। 1911 ਵਿਚ ਭਾਰਤੀ ਤੋਂ ਨੇਪਾਲ ਜਾਂਦੇ ਹੋਏ ਬ੍ਰਿਟੇਨ ਦੇ ਰਾਜਾ ਜਾਰਜ ਪੰਚਮ ਨੇ 39 ਬਾਘ ਮਾਰੇ ਸਨ।
Tiger1970 ਵਿਚ ਸ਼ਿਕਾਰ ਦੀ ਵਜ੍ਹਾ ਨਾਲ ਬਾਘਾਂ ਦੀ ਗਿਣਤੀ ਮਹਿਜ਼ ਕੁੱਝ ਸੌ ਦੇ ਕਰੀਬ ਪਹੁੰਚ ਗਈ ਸੀ। 2008 ਵਿਚ ਮੱਧ ਪ੍ਰਦੇਸ਼ ਦੇ ਪੰਨਾ ਟਾਈਗਰ ਰਿਜ਼ਰਵ ਤੋਂ 30 ਬਾਘ ਖ਼ਤਮ ਹੋ ਗਏ। ਬਾਘਾਂ ਨੂੰ ਮਾਰਨ ਦੇ ਅਪਰਾਧ ਵਿਚ ਅਪਰਾਧੀਆਂ ਨੂੰ ਸਜ਼ਾ ਦਿਵਾਏ ਜਾਣ ਦੀ ਦਰ ਮਹਿਜ਼ ਇਕ ਫੀਸਦੀ ਹੈ। 1.5 ਲੱਖ ਹੈਕਟੇਅਰ ਔਸਤਨ ਹਰ ਸਾਲ ਜੰਗਲਾਂ ਦਾ ਸਫ਼ਾਇਆ ਹੋ ਰਿਹਾ ਹੈ, ਜਿਸ ਕਾਰਨ ਅਜੇ ਵੀ ਇਨ੍ਹਾਂ ਦੀ ਹੋਂਦ ਨੂੰ ਖ਼ਤਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਚੀਨੀ ਦਵਾਈ ਵਿਚ ਬਾਘਾਂ ਦੀ ਅੰਗਾਂ ਦੀ ਵਰਤੋਂ ਕਰਕੇ ਮੰਗ ਦੇ ਚਲਦਿਆਂ ਸ਼ਿਕਾਰ ਦਾ ਖ਼ਤਰਾ ਕਾਫ਼ੀ ਵਧਿਆ ਹੈ।
Tigerਵਿਸ਼ਵ ਟਾਈਗਰ ਦਿਵਸ ਮੌਕੇ ਜਮਸ਼ੇਦਪੁਰ ਦੇ ਟਾਟਾ ਚਿੜੀਆਘਰ ਵਿਚ ਇੱਥੇ ਦੋ ਟਾਈਗਰ ਦੇ ਬੱਚਿਆਂ ਦਾ ਨਾਮਕਰਨ ਕੀਤਾ ਜਾਵੇਗਾ। 23 ਅਗਸਤ 2017 ਨੂੰ ਜਨਮੇ ਇਨ੍ਹਾਂ ਸ਼ਾਵਕਾਂ ਦਾ ਨਾਮਕਰਨ ਦੋ ਬਾਘਾਂ ਆਹਨਾ ਅਤੇ ਮਾਦਾ ਸ਼ਾਵਕ ਦੀ ਮੌਤ ਹੋਣ ਕਾਰਨ ਨਹੀਂ ਹੋ ਸਕਿਆ ਸੀ। ਚਿੜੀਆ ਘਰ ਪ੍ਰਸ਼ਾਸਨ ਮੁਤਾਬਕ ਦੋਹੇ ਸ਼ਾਵਕਾਂ ਦੇ ਨਾਮਕਰਨ ਲਈ ਸ਼ਹਿਰ ਵਾਸੀਆਂ ਨੇ 500 ਤੋਂ ਜ਼ਿਆਦਾ ਨਾਮ ਦੱਸੇ ਹਨ। ਹੁਣ ਇਨ੍ਹਾਂ ਵਿਚੋਂ ਲਾਟਰੀ ਦੇ ਜ਼ਰੀਏ ਸ਼ਾਵਕਾਂ ਦਾ ਨਾਮ ਰਖਿਆ ਜਾਵੇਗਾ।