
ਦਿੱਲੀ - ਐਨਸੀਆਰ ਵਿਚ ਠੰਡ ਨਾਲ ਸਵੇਰੇ ਅਤੇ ਦੇਰ ਰਾਤ ਸੰਘਣਾ ਕੋਹਰਾ ਪੈ ਰਿਹਾ ਹੈ। ਇਸ ਦੇ ਚਲਦੇ ਦੇਖਣ ਦੂਰੀ ਵੀ ਘੱਟ ਹੋ ਰਹੀ ਹੈ। ਇਸ ਨਾਲ ਸਵੇਰੇ ਅਤੇ ਰਾਤ ਨੂੰ ...
ਨਵੀਂ ਦਿੱਲੀ :- ਦਿੱਲੀ - ਐਨਸੀਆਰ ਵਿਚ ਠੰਡ ਨਾਲ ਸਵੇਰੇ ਅਤੇ ਦੇਰ ਰਾਤ ਸੰਘਣਾ ਕੋਹਰਾ ਪੈ ਰਿਹਾ ਹੈ। ਇਸ ਦੇ ਚਲਦੇ ਦੇਖਣ ਦੂਰੀ ਵੀ ਘੱਟ ਹੋ ਰਹੀ ਹੈ। ਇਸ ਨਾਲ ਸਵੇਰੇ ਅਤੇ ਰਾਤ ਨੂੰ ਆਵਾਜਾਈ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਈ ਹੈ। ਉਥੇ ਹੀ, ਰੋਜ ਰਿਕਾਰਡ ਤੋੜ ਰਹੀ ਦਿੱਲੀ ਦਾ ਹੇਠਲਾ ਤਾਪਮਾਨ ਘਟਣ ਦੀ ਰਫਤਾਰ ਸ਼ਨਿਚਰਵਾਰ ਨੂੰ ਹੋਰ ਤੇਜ ਹੋ ਗਈ ਅਤੇ ਅੱਜ ਦੀ ਸਵੇਰ ਦਾ ਸੀਜਨ ਸੱਭ ਤੋਂ ਠੰਡੇ ਦਿਨ ਦੇ ਰੂਪ ਵਿਚ ਦਰਜ ਹੋ ਗਿਆ ਹੈ।
Delhi
ਦਰਅਸਲ ਆਈਐਮਡੀ ਦੀ ਵੈਬਸਾਈਟ ਦੇ ਮੁਤਾਬਕ ਦਿੱਲੀ ਦੇ ਸਫਦਰਜੰਗ ਵਿਚ ਤਾਪਮਾਨ 2.6 ਡਿਗਰੀ ਰਿਕਾਰਡ ਕੀਤਾ ਗਿਆ। ਉਥੇ ਹੀ ਪਾਲਮ ਵਿਚ ਪਾਰਾ 5 ਡਿਗਰੀ ਤੱਕ ਦਰਜ ਕੀਤਾ ਗਿਆ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਦਿੱਲੀ ਦਾ ਹੇਠਲਾ ਤਾਪਮਾਨ 5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਹ ਔਸਤ ਤਾਪਮਾਨ ਤੋਂ ਦੋ ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 31 ਦਸੰਬਰ ਤੱਕ ਠੰਡ ਵੱਧ ਸਕਦੀ ਹੈ।
Railway Station
ਜਨਵਰੀ ਦੇ ਪਹਿਲੇ ਹਫਤੇ ਵਿਚ ਪੱਛਮੀ ਦਬਾਅ ਬਨਣ ਅਤੇ ਹਵਾ ਦੀ ਦਿਸ਼ਾ ਬਦਲਨ ਦੇ ਕਾਰਨ ਮੌਸਮ ਸਾਫ਼ ਰਹਿ ਸਕਦਾ ਹੈ। ਖੇਤਰੀ ਮੌਸਮ ਵਿਭਾਗ ਦੇ ਮੁਤਾਬਕ ਸ਼ਨੀਵਾਰ ਨੂੰ ਹੇਠਲਾ ਤਾਪਮਾਨ 3 ਡਿਗਰੀ ਸੈਲਸੀਅਸ ਪਹੁੰਚ ਸਕਦਾ ਹੈ, ਜੋ ਠੀਕ ਸਾਬਤ ਹੋਇਆ ਹੈ। ਇਹ ਅਨੁਮਾਨ ਸਹੀ ਹੁੰਦੇ ਹੀ ਸ਼ਨਿਚਰਵਾਰ ਇਸ ਸੀਜਨ ਦਾ ਸੱਭ ਤੋਂ ਠੰਡਾ ਦਿਨ ਸਾਬਤ ਹੋ ਗਿਆ ਹੈ।
Delhi Fog
ਖੇਤਰੀ ਮੌਸਮ ਵਿਭਾਗ ਦੇ ਮੁਤਾਬਕ ਸ਼ੁੱਕਰਵਾਰ ਨੂੰ ਪਾਲਮ ਦਾ ਹੇਠਲਾ ਤਾਪਮਾਨ 6, ਲੋਧੀ ਰੋਡ ਦਾ 4.3, ਆਯਾਨਗਰ ਦਾ 5.6, ਗੁਰੂਗਰਾਮ ਦਾ 4.9, ਦਿੱਲੀ ਯੂਨੀਵਰਸਿਟੀ ਦਾ 8.1, ਮੁੰਗੇਸ਼ਪੁਰ ਦਾ 5.1 ਡਿਗਰੀ ਸੈਲਸੀਅਸ, ਨਜਫਗੜ੍ਹ ਦਾ 5.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਦਿੱਲੀ ਦੇ ਸਫਦਰਜੰਗ ਅਤੇ ਪਾਲਮ ਮਾਨਕ ਸਟੇਸ਼ਨਾਂ 'ਤੇ ਸ਼ੁੱਕਰਵਾਰ ਨੂੰ 200 ਮੀਟਰ ਦੇਖਣ ਦੂਰੀ ਰਿਕਾਰਡ ਕੀਤੀ ਗਈ। ਉਥੇ ਹੀ ਸੱਭ ਤੋਂ ਘੱਟ 50 ਮੀਟਰ ਦੇਖਣ ਦੂਰੀ ਅੰਮ੍ਰਿਤਸਰ ਅਤੇ ਜਗਦਲਪੁਰ ਵਿਚ ਰਹੀ। ਹਿਸਾਰ ਅਤੇ ਬਰੇਲੀ ਵਿਚ ਦੇਖਣ ਦੂਰੀ 500 ਮੀਟਰ ਰਿਕਾਰਡ ਕੀਤੀ ਗਈ।