
ਕਿਹਾ ਕਿ ਹਿੰਸਾ ਨਾਲ ਕੋਈ ਵੀ ਅੰਦੋਲਨ ਵੱਧਦਾ ਨਹੀਂ, ਸਗੋਂ ਘਟਦਾ ਹੈ ।
ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ, ਗਾਜ਼ੀਪੁਰ ਸਰਹੱਦ ’ਤੇ ਅੰਦੋਲਨ ਦੀ ਵਾਗਡੋਰ ਸੰਭਾਲ ਰਹੇ ਹਨ। ਰਾਕੇਸ਼ ਟਿਕੈਤ ਅੱਜ ਯਾਨੀ ਕਿ ਸ਼ਨੀਵਾਰ ਨੂੰ ਗਾਜ਼ੀਪੁਰ ਸਰਹੱਦ ’ਤੇ ਕੇਸਰੀ ਪੱਗ ਬੰਨ੍ਹ ਲਾਈਵ ਹੋਏ। ਉਨ੍ਹਾਂ ਨੇ ਲੋਕਾਂ ਨੂੰ ਖ਼ਾਸ ਸੁਨੇਹਾ ਦਿੱਤਾ ਕਿ ਇਹ ਅੰਦੋਲਨ ਕਿਸਾਨਾਂ ਦਾ ਹੈ, ਇਸ ’ਤੇ ਨਜ਼ਰ ਰੱਖੋ। ਜੋ ਥੋੜ੍ਹੇ ਬਹੁਤ ਲੋਕ ਸਨ, ਉਹ ਅੰਦੋਲਨ ਛੱਡ ਕੇ ਜਾ ਚੁੱਕੇ ਹਨ। ਜੋ ਹੁਣ ਅੰਦੋਲਨ ’ਚ ਲੋਕ ਹਨ, ਉਨ੍ਹਾਂ ਦੀ ਬਦੌਲਤ ਦੇਸ਼ ਦਾ ਕਿਸਾਨ ਬਚੇਗਾ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਜ਼ਰੀਏ ਹੀ ਦੇਸ਼ ਦਾ ਅਨਾਜ ਬਚੇਗਾ, ਦੇਸ਼ ਦੀ ਰੋਟੀ ਬਚੇਗੀ ।
Farmer protestਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੀਟਿੰਗ ਲਈ ਭੇਜੇ ਗਏ ਸੱਦੇ ਵਿੱਚ ਅਸੀਂ ਹਰ ਹਾਲ ਵਿੱਚ ਪਹੁੰਚਾਂਗੇ ਕਿਉਂਕਿ ਹਰ ਮਸਲੇ ਦਾ ਹੱਲ ਮੀਟਿੰਗ ਵਿਚ ਬੈਠੇ ਕੀ ਹੀ ਹੁੰਦਾ ਹੈ । ਉਨ੍ਹਾਂ ਕਿਹਾ ਕਿਸਾਨ ਕਦੇ ਵੀ ਹਿੰਸਾ ਨਹੀਂ ਕਰਦੇ , ਹਿੰਸਾ ਤਾਂ ਸਰਕਾਰ ਵੱਲੋਂ ਕਰਵਾਈ ਗਈ ਹੈ ਤਾਂ ਜੋ ਕਿਸਾਨੀ ਅੰਦੋਲਨ ਨੂੰ ਖ਼ਰਾਬ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਖ਼ਤਮ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ, ਉਨ੍ਹਾਂ ਕਿਹਾ ਕਿ ਕਦੇ ਕੇਂਦਰ ਸਰਕਾਰ ਪਾਣੀ ਦੀ ਸੁਵਿਧਾ ਬੰਦ ਕਰ ਰਹੀ ਹੈ, ਕਦੇ ਲਾਈਟ ਬੰਦ ਕਰ ਰਹੀ ਹੈ । ਸਰਕਾਰ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅੰਦੋਲਨ ਨਹੀਂ ਖਤਮ ਹੋਵੇਗਾ । ਕਿਸਾਨ ਜਿੱਤ ਪ੍ਰਾਪਤ ਕਰਕੇ ਹੀ ਵਾਪਸ ਮੁੜਨਗੇ ।
photoਰਾਕੇਸ਼ ਟਿਕੈਤ ਨੇ ਕਿਹਾ ਕਿ ਹਿੰਸਾ ਨਾਲ ਕੋਈ ਵੀ ਅੰਦੋਲਨ ਵੱਧਦਾ ਨਹੀਂ, ਸਗੋਂ ਘਟਦਾ ਹੈ । ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸ਼ਾਂਤੀਪੂਰਨ ਅੰਦੋਲਨ ’ਚ ਡਟੇ ਰਹੋ । ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਕਿਸਾਨਾਂ ਦਾ ਅੰਦੋਲਨ ਹੈ, ਇਸ ਨੂੰ ਅੱਗੇ ਵਧਾਉਣ ਦਾ ਕੰਮ ਕਰਾਂਗੇ ਅਤੇ ਜਿੱਥੇ ਵੀ ਲੋਕ ਬੁਲਾਉਣਗੇ, ਅਸੀਂ ਜਾਵਾਂਗੇ। ਜ਼ਿਕਰਯੋਗ ਹੈ ਕਿ ਗਾਜੀਪੁਰ ਦੀ ਸਰਹੱਦ 'ਤੇ ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਨੂੰ ਨਵੀਂ ਉਰਜਾ ਭਰ ਦਿੱਤੀ ਜਦੋਂ ਰਾਕੇਸ਼ ਟਿਕੈਤ ਦੁਆਰਾ ਹੰਝੂ ਵਹਾਏ "ਧਰਨਾ ਨਾ ਖਤਮ ਕਰਨ ਦੀ " ਦੀ ਸਹੁੰ ਖਾਧੀ । ਭੀੜ ਵਿਚ ਸਿਰਫ ਕਿਸਾਨ ਹੀ ਨਹੀਂ ਸਨ,ਬਲਕਿ ਪੱਛਮੀ ਉੱਤਰ ਪ੍ਰਦੇਸ਼ ਵਿਚ ਸੈਂਕੜੇ ਵਿਦਿਆਰਥੀ ਵੀਰਵਾਰ ਰਾਤ ਨੂੰ ਟਿਕੈਟ ਦੀ ਭਾਵਨਾਤਮਕ ਅਪੀਲ ਕਰਕੇ ਵਿਰੋਧ ਪ੍ਰਦਰਸ਼ਨ ਸਥਾਨ 'ਤੇ ਪਹੁੰਚੇ ।