ਦੇਸ਼ ਦੀ ਪਹਿਲੀ ਗਊ ਸੈਂਚਰੀ ਨੇ ਬਜਟ ਦੀ ਕਮੀ ਕਾਰਨ ਹੋਰ ਗਾਵਾਂ ਰੱਖਣ ਤੋਂ ਮਨ੍ਹਾਂ ਕੀਤਾ 
Published : Jul 31, 2018, 5:08 pm IST
Updated : Jul 31, 2018, 5:08 pm IST
SHARE ARTICLE
Cow Sanctuary
Cow Sanctuary

ਮੱਧ ਪ੍ਰਦੇਸ਼ ਸਥਿਤ ਭਾਰਤ ਦਾ ਪਹਿਲਾ ਗਊ ਸੰਭਾਲ ਸੰਸਥਾਨ (ਸੈਂਚਰੀ) ਨੇ ਹੋਰ ਜ਼ਿਆਦਾ ਗਾਵਾਂ ਨੂੰ ਰੱਖਣ ਤੋਂ ਇਨਕਾਰ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ...

ਭੋਪਾਲ : ਮੱਧ ਪ੍ਰਦੇਸ਼ ਸਥਿਤ ਭਾਰਤ ਦਾ ਪਹਿਲਾ ਗਊ ਸੰਭਾਲ ਸੰਸਥਾਨ (ਸੈਂਚਰੀ) ਨੇ ਹੋਰ ਜ਼ਿਆਦਾ ਗਾਵਾਂ ਨੂੰ ਰੱਖਣ ਤੋਂ ਇਨਕਾਰ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਨਾ ਤਾਂ ਪੈਸੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਉਨੇ ਲੋਕ ਹਨ ਕਿ ਉਹ ਗਾਵਾਂ ਨੂੰ ਰੱਖ ਕੇ ਉਨ੍ਹਾਂ ਦੀ ਦੇਖਰੇਖ ਕਰ ਸਕਣ। ਕਾਮਧੇਨੂ ਗਊ ਸੈਂਚਰੀ, ਮੱਧ ਪ੍ਰਦੇਸ਼ ਦੇ ਆਗਰ ਜ਼ਿਲ੍ਹੇ ਦੇ ਸਲਾਰੀਆ ਪਿੰਡ ਵਿਚ ਹੈ। ਇਥੇ ਇਸ ਸਾਲ ਫਰਵਰੀ ਵਿਚ ਹੋਰ ਗਾਵਾਂ ਨੂੰ ਅਪਣੇ ਇਥੇ ਰੱਖਣ ਤੋਂ ਮਨ੍ਹਾਂ ਕਰ ਦਿਤਾ ਸੀ। ਫਰਵਰੀ ਤਕ ਇਸ ਸੈਂਚਰੀ ਦੀ ਸ਼ੁਰੂਆਤ ਹੋਏ ਪੰਜ ਹੀ ਮਹੀਨੇ ਹੋਏ ਸਨ।

Cow Cowਸੈਂਚਰੀ ਦੇ ਇੰਚਾਰਜ ਵੀਐਸ ਕੋਸਰਵਾਲ ਨੇ ਦਸਿਆ ਕਿ ਅਸੀਂ ਫਰਵਰੀ ਤੋਂ ਹੀ ਹੋਰ ਗਾਵਾਂ ਨੂੰ ਲੈਣਾ ਬੰਦ ਕਰ ਦਿਤਾ ਹੈ। ਇਸ ਖੇਤਰ ਵਿਚ ਸਬ ਡਿਵੀਜ਼ਨਲ ਮੈਜਿਸਟ੍ਰੇਟ ਵੀ ਗਾਂ ਲਿਆਉਣ ਦੀ ਇਜਾਜ਼ਤ ਨਹੀਂ ਦੇ ਰਹੇ ਹਨ। ਦਸ ਦਈਏ ਕਿ 472 ਏਕੜ ਵਿਚ ਫੈਲੀ ਹੋਈ ਇਹ ਸੈਂਚਰੀ ਪਿਛਲੇ ਸਾਲ ਸਤੰਬਰ ਵਿਚ ਖੋਲ੍ਹੀ ਗਈ ਸੀ। ਅਵਾਰਾ ਗਾਵਾਂ ਨੂੰ ਰੱਖਣ ਤੋਂ ਇਲਾਵਾ ਇਸ ਦਾ ਉਦੇਸ਼ ਸੀ ਕਿ ਇਹ ਗਾਂ ਦੇ ਗੋਬਰ ਅਤੇ ਗਊ ਮੂਤਰ ਤੋਂ ਤਿਆਰ ਕੀਟਨਾਸ਼ਕ ਅਤੇ ਦਵਾਈਆਂ ਨੂੰ ਬੜ੍ਹਾਵਾ ਦੇਵੇ।ਹਾਲਾਂਕਿ ਇਸ ਸੈਂਚਰੀ ਦੀਆਂ 24 ਗਊਸ਼ਾਲਾਵਾਂ ਵਿਚ 6000 ਪਸ਼ੂਆਂ ਨੂੰ ਰੱਖਣ ਦੀ ਯੋਜਨਾ ਸੀ ਪਰ ਅਜੇ ਇੱਥੇ ਲਗਭਗ 4120 ਗਾਵਾਂ ਹਨ ਪਰ ਪਸ਼ੂ ਪਾਲਣ ਵਿਭਾਗ ਤੋਂ ਜੋ ਵੀ ਪੈਸਾ ਆਉਂਦਾ ਹੈ, ਉਹ ਮਵੇਸ਼ੀਆਂ ਨੂੰ ਚਾਰਾ ਖਿਲਾਉਣ ਵਿਚ ਖ਼ਤਮ ਹੋ ਜਾਂਦਾ ਹੈ। 

CowsCows
ਪਸ਼ੂ ਪਾਲਣ ਵਿਭਾਗ ਦੇ ਇਕ ਸੂਤਰ ਨੇ ਦਸਿਆ ਕਿ ਲਗਭਗ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਆਉਂਦੀ ਹੈ ਪਰ ਇਸ ਦਾ ਅੱਧਾ ਹੀ ਬਜਟ ਵਿਚ ਦਿਤਾ ਗਿਆ ਹੈ। ਇਸ ਵਿਚੋਂ ਲਗਭਗ ਚਾਰ ਕਰੋੜ ਰੁਪਏ ਪਸ਼ੂਆਂ ਦੇ ਚਾਰੇ ਵਿਚ ਹੀ ਖ਼ਤਮ ਹੋ ਜਾਂਦੇ ਹਨ। ਇਸ 'ਤੇ ਸੂਤਰ ਨੇ ਦਸਿਆ ਕਿ ਵਿੱਤ ਵਿਭਾਗ ਦੇ ਇਕ ਅਧਿਕਾਰੀ ਨੇ ਮੱਧ ਪ੍ਰਦੇਸ਼ ਗਊ ਬ੍ਰੀਡਿੰਗ ਬੋਰਡ ਨੂੰ ਦਾਨ ਦੇ ਜ਼ਰੀਏ ਪੈਸਾ ਜਮ੍ਹਾਂ ਕਰਨ ਲਈ ਕਿਹਾ ਹੈ। 

India 's First Cow SanctuaryIndia 's First Cow Sanctuaryਵਰਤਮਾਨ ਅਤੇ ਭਵਿੱਖ ਦੀਆਂ ਲੋੜਾਂ ਨੂੰ ਦੇਖਦੇ ਹੋਏ ਸ਼ੁਰੂਆਤ ਵਿਚ ਗਊ ਸੁਰੱਖਿਆ ਬੋਰਡ 22 ਕਰੋੜ ਰੁਪਏ ਦਾ ਪ੍ਰਸਤਾਵ ਭੇਜਿਆ ਸੀ ਪਰ ਵਿੱਤ ਵਿਭਾਗ ਨੇ ਇਸ ਨੂੰ ਠੁਕਰਾ ਦਿਤਾ। ਇਸ ਤੋਂ ਬਾਅਦ ਬੋਰਡ ਨੇ 14 ਕਰੋੜ ਰੁਪਏ ਦਾ ਪ੍ਰਸਤਾਵ ਭੇਜਿਆ ਪਰ ਇਸ ਨੂੰ ਵੀ ਰਿਜੈਕਟ ਕਰ ਦਿਤਾ ਗਿਆ ਸੀ। 

India 's First Cow SanctuaryIndia 's First Cow Sanctuaryਇਕ ਰਿਪੋਰਟ ਮੁਤਾਬਕ ਸੈਂਚਰੀ ਕੋਲ ਖ਼ੁਦ ਦੇ ਪੈਸੇ ਕਮਾਉਣ ਦਾ ਕੋਈ ਜ਼ਰੀਆ ਨਹੀਂ ਹੈ ਕਿਉਂਕਿ ਇਥੇ ਇੱਥੇ ਬਿਮਾਰ ਜਾਂ ਬੁੱਢੀਆਂ ਹੋ ਚੁੱਕੀਆਂ ਗਾਵਾਂ ਹੀ ਆਉਂਦੀਆਂ ਹਨ ਜੋ ਕਿ ਦੁੱਧ ਨਹੀਂ ਦਿੰਦੀਆਂ। ਬਿਜਲੀ ਮੁਹੱਈਆ ਕਰਵਾਉਣ ਲਈ ਸੈਂਚਰੀ ਵਿਚ ਤਿੰਨ ਬਾਇਓਗੈਸ ਪਲਾਂਟ ਲਗਾਏ ਗਏ ਹਨ। ਉਥੇ ਇਸ ਸੈਂਚਰੀ ਵਿਚ ਗਊ ਮੂਤਰ ਦੀਆਂ ਖ਼ੂਬੀਆਂ ਦੀ ਜਾਂਚ ਦੇ ਲਈ ਕੁੱਝ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ। ਨਾਨਾਜੀ ਦੇਸ਼ਮੁਖ ਵੈਟਰਨਰੀ ਸਾਇੰਸ ਯੂਨੀਵਰਸਿਟੀ ਤੋਂ ਕੁੱਝ ਮਾਹਿਰ ਵੀ ਇੱਥੇ ਸਮੇਂ-ਸਮੇਂ 'ਤੇ ਆਉਂਦੇ ਰਹਿੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement