ਅਕਬਰ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਪੁਲਿਸ ਨੇ ਪਹਿਲਾਂ ਗਊਆਂ ਨੂੰ ਗਊਸ਼ਾਲਾ ਪਹੁੰਚਾਇਆ
Published : Jul 23, 2018, 10:45 am IST
Updated : Jul 23, 2018, 10:45 am IST
SHARE ARTICLE
Alwar Police
Alwar Police

ਰਾਜਸਥਾਨ ਦੇ ਅਲਵਰ ਵਿਚ ਗਊ ਰੱਖਿਅਕਾਂ ਵਲੋਂ ਕਥਿਤ ਤੌਰ 'ਤੇ ਅਕਬਰ ਖ਼ਾਨ ਨਾਂ ਦੇ ਵਿਅਕਤੀ ਨੂੰ ਕੁੱਟ ਕੁੱਟ ਕੇ ਮਾਰ ਦਿਤੇ ਜਾਣ ਦੇ ਮਾਮਲੇ ਵਿਚ ਪੁਲਿਸ ਦੀ ਵੱਡੀ ...

ਅਲਵਰ : ਰਾਜਸਥਾਨ ਦੇ ਅਲਵਰ ਵਿਚ ਗਊ ਰੱਖਿਅਕਾਂ ਵਲੋਂ ਕਥਿਤ ਤੌਰ 'ਤੇ ਅਕਬਰ ਖ਼ਾਨ ਨਾਂ ਦੇ ਵਿਅਕਤੀ ਨੂੰ ਕੁੱਟ ਕੁੱਟ ਕੇ ਮਾਰ ਦਿਤੇ ਜਾਣ ਦੇ ਮਾਮਲੇ ਵਿਚ ਪੁਲਿਸ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਅਕਬਰ ਨੂੰ 6 ਕਿਲੋਮੀਟਰ ਦੂਰ ਸਥਿਤ ਹਸਪਤਾਲ ਵਿਚ ਪਹੁੰਚਾਉਣ ਲਈ ਪੁਲਿਸ ਨੂੰ ਤਿੰਨ ਘੰਟੇ ਲੱਗ ਗਏ। ਪੁਲਿਸ ਨੇ ਗੰਭੀਰ ਰੂਪ ਨਾਲ ਜ਼ਖ਼ਮੀ ਖ਼ਾਨ ਨੂੰ ਸਮਾਜਿਕ ਸਿਹਤ ਕੇਂਦਰ ਪਹੁੰਚਾਉਣ ਤੋਂ ਘਟਨਾ ਸਥਾਨ ਤੋਂ ਬਰਾਮਦ ਦੋ ਗਊਆਂ ਨੂੰ ਗਊਸ਼ਾਲਾ ਪਹੁੰਚਾਉਣ ਨੂੰ ਪਹਿਲ ਦਿਤੀ। ਜੇਕਰ ਅਕਬਰ ਨੂੰ ਜਲਦੀ ਹਸਪਤਾਲ ਪਹੁੰਚਾÎਇਆ ਜਾਂਦਾ ਤਾਂ ਸ਼ਾਇਦ ਉਸ ਦੀ ਜਾਨ ਬਚਾਈ ਜਾ ਸਕਦੀ ਸੀ। 

Akbar KhanAkbar Khanਦਸ ਦਈਏ ਕਿ ਪਿਛਲੇ ਸ਼ੁਕਰਵਾਰ ਨੂੰ ਹੋਈ ਮਾਬ ਲਿੰਚਿੰਗ ਦੀ ਇਸ ਘਟਨਾ ਵਿਚ ਅਕਬਰ ਖ਼ਾਨ ਦੀ ਮੌਤ ਹੋ ਗਈ। ਪੁਲਿਸ ਕਰਮੀ ਪਹਿਲਾਂ ਦੋ ਗਾਵਾਂ ਨੂੰ ਲੈ ਕੇ 10 ਕਿਲੋਮੀਟਰ ਦੂਰ ਗਊਸ਼ਾਲਾ ਗÂੈ ਅਤੇ ਉਸ ਤੋਂ ਬਾਅਦ ਖ਼ਾਨ ਨੂੰ ਹਸਪਤਾਲ ਲਿਜਾਇਆ ਗਿਆ। ਸਿਹਤ ਕੇਂਦਰ ਦੇ ਓਪੀਡੀ ਰਜਿਸਟਰ ਮੁਤਾਬਕ ਖ਼ਾਨ ਨੂੰ ਸਵੇਰੇ 4 ਵਜੇ ਉਥੇ ਲਿਆਂਦਾ ਗਿਆ ਸੀ, ਜਦਕਿ ਐਫਆਈਆਰ ਵਿਚ ਕਿਹਾ ਗਿਆ ਹੈ ਕਿ ਗਊ ਰੱਖਿਅਕ ਨਵਲ ਕਿਸ਼ੋਰ ਸ਼ਰਮਾ ਨੇ ਰਾਤ 12:41 ਵਜੇ ਇਸ ਹਮਲੇ ਸਬੰਧੀ ਸੂਚਨਾ ਪੁਲਿਸ ਨੂੰ ਦਿਤੀ ਸੀ 

CowCowਰਾਮਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀ ਸੂਚਨਾ ਮਿਲਣ ਦੇ 15 ਤੋਂ 20 ਮਿੰਟ ਦੇ ਅੰਦਰ ਉਨ੍ਹਾਂ ਦੀ ਟੀਮ ਘਟਨਾ ਸਥਾਨ ਪਹੁੰਚ ਗਈ ਸੀ। ਐਤਵਾਰ ਨੂੰ ਜਦੋਂ ਪੱਤਰਕਾਰਾਂ ਨੇ ਪੁਲਿਸ ਤੋਂ ਪੁਛਿਆ ਕਿ ਖ਼ਾਨ ਨੂੰ ਹਸਪਤਾਲ ਪਹੁੰਚਾਉਣ ਵਿਚ ਇੰਨਾ ਜ਼ਿਆਦਾ ਸਮਾਂ ਕਿਉਂ ਲੱਗਿਆ ਤਾਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਸੁੱਝਿਆ। ਹਾਲਾਂਕਿ ਐਫਆਈਆਰ ਵਿਚ ਕਿਹਾ ਗਿਆ ਹੈ ਕਿ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਖ਼ਾਨ ਦੀ ਲਾਸ਼ ਨੂੰ ਤੁਰਤ ਹਸਪਤਾਲ ਪਹੁੰਚਾÎÂਆ ਗਿਆ। ਐਫਆਈਆਰ ਦਰਜ ਕਰਨ ਵਾਲੇ ਸਹਾਇਕ ਸਬ ਇੰਸਪੈਕਟਰ ਮੋਹਨ ਸਿੰਘ ਨੇ ਕਿਹਾ ਕਿ ਪੀੜਤ ਨੇ ਖ਼ੁਦ ਹੀ ਅਪਣੀ ਪਛਾਣ ਅਕਬਰ ਖ਼ਾਨ ਪੁੱਤਰ ਸੁਲੇਮਾਨ ਖ਼ਾਨ ਪਿੰਡ ਕੋਲ ਮੇਵਾਤ ਦੱਸੀ ਸੀ।

Alwar PoliceAlwar Policeਉਥੇ ਓਪੀਡੀ ਰਜਿਸਟਰ ਅਤੇ ਡਿਊਟੀ 'ਤੇ ਤਾਇਨਾਤ ਡਾਕਟਰ ਹਸਨ ਅਲੀ ਅਨੁਸਾਰ ਕਿਹਾ ਗਿਆ ਹੈ ਕਿ ਪੁਲਿਸ ਅਣਪਛਾਤੇ ਵਿਅਕਤੀ ਨੂੰ ਸਵੇਰੇ 4 ਵਜੇ ਹਸਪਤਾਲ ਵਿਚ ਲੈ ਕੇ ਆਈ ਸੀ।  ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰ ਨੇ ਕਿਹਾ ਕਿ ਇਸ ਤੋਂ ਬਾਅਦ ਮੈਂ ਲਾਸ਼ ਨੂੰ ਮੋਰਚਰੀ ਵਿਚ ਰਖਵਾਉਣ ਦਾ ਨਿਰਦੇਸ਼ ਦਿਤਾ ਸੀ। ਉਧਰ ਗਊ ਰੱਖਿਅਕ ਸ਼ਰਮਾ ਦਾ ਦਾਅਵਾ ਦਾ ਹੈ ਕਿ ਉਹ ਪੁਲਿਸ ਨੂੰ ਘਟਨਾ ਸਥਾਨ ਤਕ ਲੈ ਗਏ ਸਨ। ਇਸ ਤੋਂ ਬਾਅਦ ਪੁਲਿਸ ਅਕਬਰ ਖ਼ਾਨ ਨੂੰ ਅਪਣੇ ਨਾਲ ਪੁਲਿਸ ਸਟੇਸ਼ਨ ਲੈ ਗਈ ਸੀ ਜਦਕਿ ਸ਼ਰਮਾ ਜੈਨ ਸੁਧਾ ਸਾਗਰ ਗਊਸ਼ਾਲਾ ਚਲੇ ਗਏ।

Alwar PoliceAlwar Policeਹਾਲਾਂਕਿ ਐਫਆਈਆਰ ਵਿਚ ਕਿਹਾ ਗਿਆ ਹੈ ਕਿ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਦੇਖਿਆ ਕਿ ਕਈ ਲੋਕ ਉਥੇ ਭੱਜ ਰਹੇ ਹਨ। ਪੁਲਿਸ ਦਾ ਇਹ ਬਿਆਨ ਵੀ ਅਪਣੇ ਪਹਿਲਾਂ ਦਿਤੇ ਬਿਆਨ ਤੋਂ ਉਲਟ ਹੈ। ਸ਼ਰਮਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਗਊ ਰੱਖਿਅਕਾਂ ਨੇ ਅਕਬਰ ਨਾਲ ਬਦਸਲੂਕੀ ਕੀਤੀ ਹੋਵੇ ਪਰ ਕੁੱਟਮਾਰ ਨਹੀਂ ਕੀਤੀ।

CowCowਉਨ੍ਹਾਂ ਦੋਸ਼ ਲਗਾਇਆ ਕਿ ਅਕਬਰ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਲਾਲਬੰਦੀ ਪਿੰਡ ਤੋਂ ਰਾਮਗੜ੍ਹ ਪੁਲਿਸ ਸਟੇਸ਼ਨ ਲਿਜਾਇਆ ਗਿਅ ਸੀ। ਪੂਰੀ ਰਾਤ ਭਰ ਪੁਲਿਸ ਵਾਲੇ ਅਕਬਰ ਨੂੰ ਮਾਰਦੇ ਰਹੇ ਅਤੇ ਗਾਲ੍ਹਾਂ ਕੱਢਦੇ ਰਹੇ। ਉਨ੍ਹਾਂ ਦਾਅਵਾ ਕੀਤਾ ਕਿ ਲਾਲਾਵੰਦੀ ਪਿੰਡ ਦੇ ਲੋਕ ਇਸ ਗੱਲ ਦੇ ਗਵਾਹ ਹਨ ਕਿ ਅਕਬਰ ਜਦੋਂ ਅਪਣੇ ਸਰੀਰ 'ਤੇ ਲੱਗੇ ਚਿੱਕੜ ਦੀ ਸਫ਼ਾਈ ਕਰ ਰਿਹਾ ਸੀ, ਉਸ ਸਮੇਂ ਪੁਲਿਸ ਵਾਲੇ ਉਸ ਦੀ ਮਾਰਕੁੱਟ ਕਰ ਰਹੇ ਸਨ।

Location: India, Rajasthan, Alwar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement