ਕੋਟਕਪੂਰਾ ਗੋਲੀ ਕਾਂਡ ਮਾਮਲਾ: ਵੀਰਵਾਰ ਨੂੰ SIT ਨਾਲ ਕੇਸ ਸਬੰਧੀ ਜਾਣਕਾਰੀ ਸਾਂਝੀ ਕਰ ਸਕਦੇ ਹਨ ਲੋਕ
Published : Apr 3, 2023, 2:42 pm IST
Updated : Apr 3, 2023, 3:10 pm IST
SHARE ARTICLE
File Photo
File Photo

ਵਟਸਐਪ ਨੰਬਰ 9875983237 ਜਾਂ ਈਮੇਲ newsit2021kotkapuracase@gmail.com 'ਤੇ ਸਾਂਝੀ ਕਰ ਸਕਦੇ ਹੋ ਜਾਣਕਾਰੀ

 

ਚੰਡੀਗੜ੍ਹ: ਰਾਮ ਨੌਮੀ (30 ਮਾਰਚ, 2023, ਵੀਰਵਾਰ) ਮੌਕੇ ਗਜ਼ਟਿਡ ਛੁੱਟੀ ਹੋਣ ਦੇ ਮੱਦੇਨਜ਼ਰ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਮੁਖੀ ਏ.ਡੀ.ਜੀ.ਪੀ. ਐਲ.ਕੇ. ਯਾਦਵ ਨੇ ਅੱਜ ਦੱਸਿਆ ਕਿ ਆਮ ਲੋਕ ਇਸ ਕੇਸ ਸਬੰਧੀ ਕੋਈ ਵੀ ਜਾਣਕਾਰੀ ਆਉਣ ਵਾਲੇ ਵੀਰਵਾਰ (6 ਅਪ੍ਰੈਲ, 2023) ਨੂੰ ਉਹਨਾਂ ਨਾਲ ਸਾਂਝੀ ਕਰ ਸਕਦੇ ਹਨ। ਲੋਕ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਏ.ਡੀ.ਜੀ.ਪੀ. ਐਲ.ਕੇ. ਯਾਦਵ ਦੇ ਦਫ਼ਤਰ 6ਵੀਂ ਮੰਜ਼ਿਲ, ਪੰਜਾਬ ਪੁਲਿਸ ਹੈੱਡਕੁਆਰਟਰ, ਸੈਕਟਰ 9-ਸੀ ਵਿਖੇ ਜਾ ਕੇ ਮਿਲ ਸਕਦੇ ਹਨ। ਜ਼ਿਕਰਯੋਗ ਹੈ ਕਿ 14 ਅਕਤੂਬਰ, 2015 ਨੂੰ ਵਾਪਰੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਅੰਤਿਮ ਪੜਾਅ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੇ ਪਛੜਿਆਂ ਦਾ ਅਪਮਾਨ ਕੀਤਾ ਅਤੇ ਮੁਆਫੀ ਤੱਕ ਨਹੀਂ ਮੰਗੀ: ਅਨੁਰਾਗ ਠਾਕੁਰ

ਏ.ਡੀ.ਜੀ.ਪੀ. ਨੇ ਕਿਹਾ ਕਿ ਲੋਕ ਇਸ ਸਬੰਧੀ ਵਟਸਐਪ ਨੰਬਰ 9875983237 'ਤੇ ਮੈਸੇਜ ਭੇਜ ਕੇ ਜਾਂ ਆਈ.ਡੀ. newsit2021kotkapuracase@gmail.com 'ਤੇ ਈਮੇਲ ਕਰਕੇ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਇਸ ਪੜਾਅ 'ਤੇ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਵੱਲੋਂ ਦਿੱਤੀ ਕੋਈ ਵੀ ਇਨਪੁਟ/ਜਾਣਕਾਰੀ ਐਸ.ਆਈ.ਟੀ. ਲਈ ਜਾਂਚ ਦੀ ਇਸ ਕਾਨੂੰਨੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਵਿੱਚ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ।

ਇਹ ਵੀ ਪੜ੍ਹੋ: CBI ਨੂੰ ਰੁਕਣ ਦੀ ਲੋੜ ਨਹੀਂ, ਕੋਈ ਵੀ ਭ੍ਰਿਸ਼ਟ ਵਿਅਕਤੀ ਬਖਸ਼ਿਆ ਨਹੀਂ ਜਾਣਾ ਚਾਹੀਦਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ  

ਏ.ਡੀ.ਜੀ.ਪੀ. ਨੂੰ ਸੌਂਪੀ ਇਸ ਜਿੰਮੇਵਾਰੀ ਨੂੰ ਨਿਭਾਉਣ ਵਿੱਚ ਐਸ.ਆਈ.ਟੀ. ਦਾ ਸਹਿਯੋਗ ਕਰਨ ਲਈ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਨਾਲ ਜੁੜੀ ਜਾਂਚ ਦੀ ਕਾਨੂੰਨੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਪੰਜਾਬ ਦੇ ਹਰੇਕ ਵਿਅਕਤੀ ਵੱਲੋਂ ਦਿੱਤੀ ਕੋਈ ਵੀ ਜਾਣਕਾਰੀ ਲਾਹੇਵੰਦ ਹੋ ਸਕਦੀ ਹੈ।

ਇਹ ਵੀ ਪੜ੍ਹੋ: ਵਿਸਾਖੀ ਮੌਕੇ ਗੁਰਦੁਆਰਾ ਪੰਜਾ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਸ਼ਡਿਊਲ ਜਾਰੀ

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਨਿਰਦੇਸ਼ਾਂ 'ਤੇ ਸੂਬਾ ਸਰਕਾਰ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਲਈ ਏ.ਡੀ.ਜੀ.ਪੀ. ਐਲ.ਕੇ. ਯਾਦਵ, ਆਈ.ਜੀ. ਰਾਕੇਸ਼ ਅਗਰਵਾਲ ਅਤੇ ਐੱਸ.ਐੱਸ.ਪੀ. ਮੋਗਾ ਗੁਲਨੀਤ ਸਿੰਘ ਖੁਰਾਣਾ ਸਮੇਤ ਤਿੰਨ ਸੀਨੀਅਰ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਸੀ। ਵਿਸ਼ੇਸ਼ ਜਾਂਚ ਟੀਮ ਵੱਲੋਂ 24 ਫਰਵਰੀ, 2023 ਨੂੰ ਅਦਾਲਤ ਵਿੱਚ ਆਪਣਾ ਪਹਿਲਾ ਚਲਾਨ ਪੇਸ਼ ਕੀਤਾ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM

Congress ਦਾ ਸਾਥ ਦੇਣ 'ਤੇ Sidhu Moosewala ਦੇ ਪਿਤਾ 'ਤੇ ਸਵਾਲ ਹੋਏ ਖੜ੍ਹੇ, ਸਿੱਖ ਚਿੰਤਕ ਨੇ ਕਿਹਾ | Latest News

19 May 2024 8:37 AM
Advertisement